ਜਗਤ ਗੁਰੂ, ਗੁਰੂ ਬਾਬਾ ਨਾਨਕ

ਜਗਤ ਗੁਰੂ, ਗੁਰੂ ਬਾਬਾ ਨਾਨਕ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।
ਫਿਰ ਉਠੀ ਹੈ ਸਦਾ ਤੌਹੀਦ ਕੀ ਪੰਜਾਬ ਸੇ ….
ਕਿ ਹਿੰਦ ਕੋ ਏਕ ਮਰਦ-ਏ-ਕਾਮਲ ਨੇ ਜਗਾਇਆ ਖੁਆਬ ਸੇ
ਦੀਨ ਦੂਨੀ ਦੇ ਵਾਲੀ ਸਭ ਦੇ ਸਾਂਝੇ ਪੀਰ, ਮਨੁੱਖਤਾ ਦੇ ਗੁਰੂ, ਸਦੀਆਂ ਬਾਅਦ ਭਾਰਤ ਦੀ ਧਰਤੀ ਉਪਰ ਇਲਾਹੀ ਨਾਦ ਦਾ ਹੋਕਾ ਦੇਣ ਵਾਲੇ ਜਾਤਾਂ-ਪਾਤਾਂ, ਊਚ ਨੀਚ ’ਚ ਲਿਬੜੀ ਤੇ ਮਰ ਚੁੱਕੀ ਭਾਰਤੀ ਸਭਿਅਤਾ ਨੂੰ ਘਰ ਘਰ ਭਰਮਣ ਕਰਕੇ ਮੁੜ ਜਿਊਂਦਾ ਕਰਨ ਵਾਲੇ ਸਦੀਆਂ ਤੋਂ ਗੁਲਾਮ ਭਾਰਤ ਦੇ ਦੁਰਕਾਰੇ ਤੇ ਲਿਤਾੜੇ ਲੋਕਾਂ ’ਚ ਫਿਰ ਤੋਂ ਰੂਹ ਫੂਕਣ ਵਾਲੇ ਅਤੇ ਧਾੜਵੀ ਜਾਲਮ ਮੁਗਲ ਹੁਕਮਰਾਨ ਨੂੰ ਲਲਕਾਰਨ ਵਾਲੇ ਜਗਤ ਗੁਰੂ, ਗੁਰੂ ਬਾਬਾ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਵਸ ਉਪਰ ਸਾਰੇ ਸੰਸਾਰ ਨੂੰ ਲੱਖ-ਲੱਖ ਵਧਾਈਆ ਹੋਵਣ ਜੀ। – ਸਤਨਾਮ ਸਿੰਘ ਖਾਲਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਮਾਂ : 20 ਅਕਤੂਬਰ 1469 ਈ. 1526 ਬਿ. ਕੱਤਕ ਦੀ ਪੂਰਨਮਾਸ਼ੀ, ਪ੍ਰਕਾਸ਼ ਅਸਥਾਨ : ਰਾਏ ਭੋਇ ਦੀ ਤਲਵੰਡੀ (ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ) ਅੱਜ ਕੱਲ੍ਹ ਨਨਕਾਣਾ ਸਾਹਿਬ ਪਿਤਾ ਜੀ : ਸ੍ਰੀ ਕਲਿਆਣ ਦਾਸ ਮਹਿਤਾ ਜੀ, ਮਾਤਾ ਜੀ : ਮਾਤਾ ਤ੍ਰਿਪਤਾ ਜੀ ਗੁਰੂ ਕੇ ਮਹਿਲ : ਮਾਤਾ ਸੁਲੱਖਣੀ ਜੀ, ਸੰਤਾਨ : ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਗੁਰਤਾ ਗੱਦੀ : ਧਰੋਂ (ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉਂ)
ਜੋਤੀ ਜੋਤ ਸਮਾਉਣ ਦਾ ਸਮਾਂ ਅਤੇ ਸਥਾਨ : 7 ਸਤੰਬਰ 1539 ਈ. (ਅਸੂ ਵੱਦੀ 1596 ਬਿ.) ਨੂੰ ਕਰਤਾਰਪੁਰ (ਪਾਕਿਸਤਾਨ) ਉਮਰ : ਤਕਰੀਬਨ 70 ਸਾਲ ਅਤੇ ਗੁਰੁ ਸਾਹਿਬ ਜੀ ਬਾਰੇ
ਬ੍ਰਹਮ ਗਿਆਨੀ ਜਿਨ੍ਹਾਂ ਦੀਆਂ ਇਲਾਹੀ ਰਚਨਾਮਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੂੰਜੀ ਦਾ ਅਧਿਕਾਰ ਹੈ ਉਸ ਵੇਲੇ ਦੇ ਹਾਲਤ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥ ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਇਸ ਖਿਤੇ ਦਾ ਮਹਾਨ ਮੁਸਲਮਾਨ ਸ਼ਾਇਰ ਸਰ ਮੁਹੰਮਦ ਇਕਬਾਲ ਜੀ ਆਪਣੀ ਇਤਹਾਸਕ ਰਚਨਾ ਚ ਸਦੀਆ ਬਾਦ ਉੱਠੀ ਇੱਕ ਇਲਾਹੀ ਰੂਹਾਨੀ ਅਤੇ ਇਨਕਲਾਬੀ ਅਵਾਜ਼ ਵਾਰੇ ਲਿਖਦੇ ਹਨ
ਫਿਰ ਉਠੀ ਹੈ ਸਦਾ ਤੌਹੀਦ ਕੀ ਪੰਜਾਬ ਸੇ ….
ਕਿ ਹਿੰਦ ਕੋ ਏਕ ਮਰਦ-ਏ-ਕਾਮਲ ਨੇ ਜਗਾਇਆ ਖੁਆਬ ਸੇ
ਮਹਾਨ ਵਿਦਵਾਨ ਮਿਰਜ਼ਾ ਗ਼ੁਲਾਮ ਅਹਿਮਦ ਕਾਦਿਆਨੀ ਲਿਖਦੇ ਹਨ, ‘‘ਬੂਦ ਨਾਨਕ ਆਰਫੋ ਮਰਦੇ ਖ਼ੁਦਾ। ਗ਼ਜ਼ਹਾਏ ਮਾਰਫ਼ਤ ਰਹ ਕਬਾ।’’ ਇਹ ਫਾਰਸੀ ਦੇ ਲਫਜ਼ ਹਨ ਜਿਨਾ ਦਾ ਮਤਲਬ
‘‘ਖ਼ੁਦਾ ਤਾਅਲਾ ਦੇ ਮਕਬੂਲ ਬੰਦਿਆਂ ਵਿਚੋਂ ਗੁਰੂ ਨਾਨਕ ਸਾਹਿਬ ਇਕ ਸਨ। ਉਨ੍ਹਾਂ ਵਿਚੋਂ ਇਲਾਹੀ ਬਰਕਤਾਂ ਪ੍ਰਗਟ ਹੁੰਦੀਆਂ ਸਨ।’’ ਉਹ ਲਿਖਦੇ ਹਨ ਕਿ ਉਹ ਸਿੱਖਾਂ ਨਾਲ ਇਸ ਗੱਲ ਉਤੇ ਸਹਿਮਤ ਹਨ।

  1. ਇਸਲਾਮੀ ਵਿਦਵਾਨ ਅਬਦੁਲ ਕਰੀ ਕਰੀਮ ਫ਼ਾਰਸੀ ਵਿਚ ਲਿਖਦੇ ਹਨ : ‘‘ਦਰ ਅਹਿਦੇ ਬਾਬਰ ਬਾਦਸ਼ਾਹ ਫ਼ਕੀਰੇ ਮਸ਼ਹੂਰ-ਬ-ਨਾਨਕ ਸ਼ਾਹ ਦਰ ਮੁਲਕੇ ਪੰਜਾਬ ਪੈਦਾਸ਼ੁਦ….।’’
    ਅਰਥਾਤ ਬਾਬਰ ਦੇ ਸਮੇਂ ਪ੍ਰਸਿੱਧ ਫ਼ਕੀਰ ਨਾਨਕ ਸ਼ਾਹ ਪੈਦਾ ਹੋਏ। ਉਹ ਨਿਰਲੇਪ ਈਸ਼ਵਰ ਭਗਤ ਸਨ। ਧਰਮ ਬੰਦਨਾ ਤੋਂ, ਵਹਿਮਾਂ-ਭਰਮਾਂ ਤੋਂ ਬਰੀ ਸਨ। ਅਣਗਿਣਤ ਲੋਕ ਉਨ੍ਹਾਂ ਉਤੇ ਈਮਾਨ ਲਿਆਏ।
  2. ਬੂਟੇ ਸ਼ਾਹ ਨਾਂ ਦੇ ਵਿਦਵਾਨ ਗੁਰੂ ਨਾਨਕ ਸਾਹਿਬ ਦੇ ਬਹੁਤ ਹੀ ਪ੍ਰਸ਼ੰਸਕ ਲੇਖਕ ਸਨ। ਆਪ ਆਪਣੀ ਪ੍ਰਸਿੱਧ ਪੁਸਤਕ ‘‘ਤਾਰੀਖ਼ੇ ਪੰਜਾਬ’’ ਵਿਚ ਗੁਰੂ ਨਾਨਕ ਸਾਹਿਬ ਦੀ ਪ੍ਰਸ਼ੰਸਾ ਕਰਦੇ ਹਨ।
  3. ‘‘ਦਬਿਸਤਾਨੇ ਮਜ਼ਾਹਬ’ ਦੇ ਲੇਖਕ ਲਿਖਦੇ ਹਨ, ‘‘ਨਾਨਕ ਪੰਥੀਆਂ ਕਿ ਮਾਅਰੂਫ਼ ਵਾ ਗੁਰ ਸਿਖਾ ਅੰਦ ਵਾ ਬਬੁੱਤ ਵਾ ਬੁੱਤਖਾਨਾ ਇਤਿਕਾਦਿ ਨਰਿਦ…ਫਲ ਜੁਮਲਾ ਮੁਰੀਦਾ ਨੇ ਬਾਬਾ ਨਾਨਕ ਬੁਤ ਨਿਕਹੋਸ਼ ਕਨੌਦ।।’’
    ਅਰਥਾਤ ਨਾਨਕ ਪੰਥੀ ਜਿਨ੍ਹਾਂ ਨੂੰ ਗੁਰਸਿੱਖ ਕਹਿੰਦੇ ਹਾਂ, ਬੁੱਤਾਂ ਅਤੇ ਬੁਤਖਾਨਿਆਂ ਵਿਚ ਵਿਸ਼ਵਾਸ ਨਹੀਂ ਰੱਖਦੇ।
  4. ਸਯੱਦ ਮੁਹੰਮਦ ਲਤੀਫ਼ ਲਿਖਦੇ ਹਨ ਕਿ ਗੁਰੂ ਨਾਨਕ ਦਾ ਸਿਧਾਂਤ ਸਿਰਫ਼ ਇਕੋ ਪਰਮਾਤਮਾ ਨੁੰ ਮੰਨਣਾ ਹੈ। ਆਪ ਵੀ ਰੱਬ ਦੀ ਏਕਤਾ ਦੇ ਕਾਇਲ ਸਨ ਅਤੇ ਮੂਰਤੀ ਪੂਜਾ ਦੇ ਸਖ਼ਤ ਵਿਰੋਧੀ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸਾਰੇ ਸੰਸਾਰ ਦੇ ਲੋਕਾਂ ਲਈ ਸੱਚਾ ਅਤੇ ਨਿਰੋਲ ਧਰਮ ਇਕੋ ਇਹੀ ਹੈ ਕਿ ਸੰਸਾਰ ਦੇ ਸਭ ਆਦਮੀ ਅਤੇ ਔਰਤਾਂ ਬਰਾਬਰ ਹਨ। ਦੁਨੀਆ ਵਿਚ ਜਾਤਾਂ-ਪਾਤਾਂ ਵਾਲੇ ਅਨੇਕਾਂ ਮੱਤ, ਖੂੰਬਾਂ ਵਾਂਗ ਉਗ ਪਏ ਹਨ। ਇਹ ਰੱਬ ਨੇ ਨਹੀਂ, ਆਦਮੀ ਨੇ ਬਣਾਏ ਹੋਏ ਹਨ।
  5. ਗੌਰਮਿੰਟ ਕਾਲਜ ਲਾਹੌਰ ਦੇ ਸਾਬਕਾ ਪ੍ਰਿੰਸੀਪਲ ਡਾ. ਮੁਹੰਮਦ ਸ਼ਫ਼ੀ ਇਕ ਪੁਰਾਤਨ ਜਨਮ ਸਾਖੀ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ ਇਸ ਵਿਚ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਕਰਾਮਾਤ ਦਾ ਜ਼ਿਕਰ ਨਹੀਂ ਹੈ। ਗੁਰੂ ਜੀ ਦੇ ਸਿੱਧੇ ਸਾਦੇ ਕੀਤੇ ਕੰਮ ਹੀ ਦਰਜ ਹਨ। ਪਰ ਭਾਈ ਬਾਲੇ ਵਾਲੀ ਜਨਮਸਾਖੀ ਤਾਂ ਕਰਾਮਾਤਾਂ ਨਾਲ ਭਰੀ ਪਈ ਹੈ। ਗੁਰੂ ਨਾਨਕ ਸਾਹਿਬ ਨੇ ਕਰਾਮਾਤਾਂ ਨੇ ਆਪ ‘‘ਰਿਧਿ ਸਿਧਿ ਅਵਰਾ ਸਾਦ’’ ਕਹਿ ਕੇ ਰੱਦ ਕੀਤਾ ਹੈ। ਪਰ ਮੌਜੂਦਾ ਸਮੇਂ ਸਿੱਖਾਂ ਵਿਚ ਭਾਈ ਬਾਲੇ ਵਾਲੀ ਜਨਮ ਸਾਖੀ ਪ੍ਰਤੀ ਕੋਈ ਖਿੱਚ ਨਹੀਂ ਹੈ।
    ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਦੇ ਵੱਡੇ ਹਿਸੇ ਦਾ ਭਰਮਣ ਕੀਤਾ ਅਤੇ ਭਟਕੀ ਹੋਈ ਲੁਕਾਈ ਨੂੰ ਕਿਹਾ ਕੀ ਪਖੰਡ ਅਤੇ ਵਿਚੋਲੇ ਦੋਵੇਂ ਛੱਡਕੇ ਆਪ ਰੱਬ ਨਾਲ ਇੱਕ ਮਿਕ ਹੋਵੋ, ਤੁਹਾਨੂੰ ਦੂਜਾ ਕੋਈ ਵੀ ਉਸ ਨਾਲ ਨਹੀ ਮਿਲਾ ਸਕਦਾ ਗੁਰੁ ਸਾਹਿਬ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਅਤੇ ਦੁਨੀਆ ਨੂੰ ਦੱਸਿਆ ਕਿ ਰੱਬ ਸਿਰਫ ਇੱਕ ਹੈ ਉਹ ਜਰੇ ਜਰੇ ਅਤੇ ਕਣ ਕਣ ਵਿੱਚ ਸਮਾਇਆ ਹੋਇਆ ਹੈ ਆਪਣੀ ਕਿਰਤ ਕਮਾਈ ਉਸ ਵਿੱਚੋ ਦਸਵੰਦ ਕੱਡਕੇ ਮਾੜੇ ਲੋੜਵੰਦ ਦੀ ਮਦਦ ਨੂੰ ਵੀ ਗੁਰੂ ਸਾਹਿਬ ਭਗਤੀ ਕਹਿਮਦੇ ਹਨ ਕਿਸੇ ਨਾਲ ਹੇਰਾਫੇਰੀ ਧੋਖੇਬਾਜ਼ੀ ਚੋਰਬਜ਼ਾਰੀ ਦੀ ਸਖਤ ਖੰਡਨਾ ਕਰੇ ਹੋਏ ਕਹਿੰਦੇ ਹਨ
    ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ
    ਮੂਸਲਮਾਨਾ ਲਈ ਸੂਰ ਅਤੇ ਹਿੰਦੂਆਂ ਲਈ ਗਾਂ ਖਾਣ ਬਰਾਬਰ ਹੈ
    ਗੁਰੁ ਸਾਹਿਬ ਜੀ ਵਲੋ ਉਚਾਰੀ ਗਈ ਇਲਾਹੀ ਗੁਰਬਾਣੀ ਵੇਰਵਾ : 974 ਸ਼ਬਦ, (17 ਰਾਗਾਂ ਵਿਚ)
    ਪ੍ਰਮੁੱਖ ਯਾਤਰਾਵਾਂ : 4 ਉਦਾਸੀਆਂ ਦੇ ਰੂਪ ਵਿਚ 24 ਸਾਲ ਦਾ ਸਮਾਂ। ਸਾਰੇ ਹਿੰਦੁਸਤਾਨ, ਬੰਗਲਾ ਦੇਸ਼, ਪਾਕਿਸਤਾਨ, ਬਰਮਾ, ਸ੍ਰੀਲੰਕਾ, ਭੂਟਾਨ, ਤਿੱਬਤ, ਸਿਕਮ, ਨੇਪਾਲ, ਮੰਗੋਲੀਆ, ਤੁਰਕੀ, ਰੂਸ, ਇਟਲੀ, ਅਫ਼ਗਾਨਿਸਤਾਨ, ਈਰਾਨ, ਇਰਾਕ, ਸਾਉਦੀ ਅਰਬੀਆ ਆਦਿ ਵਿਚ ਲੋਕਾਈ ਨੂੰ ਸੱਚ ਦਾ ਮਾਰਗ ਦਰਸ਼ਨਾਇਆ।
    ਸਮਕਾਲੀ ਹੁਕਮਰਾਨ : ਬਹਿਲੋਲ, ਸਿਕੰਦਰ, ਇਬਰਾਹੀਮ ਲੋਧੀ, (ਮੁਗਲ) ਬਾਬਰ, ਹੰਮਾਯੂ
    ਸਮਕਾਲੀ ਉਘੇ ਸਿੱਖ/ਸ਼ਖਸੀਅਤਾਂ : ਬੇਬੇ ਨਾਨਕੀ, ਰਾਇ, ਬੁਲਾਰ, ਗੋਪਾਲ ਪਾਂਧਾ, ਹਰਦਿਆਲ ਪੁਰੋਹਿਤ, ਦੌਲਤ ਖਾਂ ਲੋਧੀ, ਭਾਈ ਲਾਲੋ, ਭਾਈ ਮਰਦਾਨਾ, ਬਾਲਾ, ਮਨਸੁਖ, ਭਾਗੀਰਥ, ਦੁਨੀ ਚੰਦ, ਸ਼ੇਖ ਸੱਜਣ, ਮੀਆਂ ਮਿੱਠਾ, ਹਮਜ਼ਾ ਗੌਸ, ਸਾਲਸ ਰਾਇ, ਨੂਰ ਸ਼ਾਹ, ਝੰਡਾ ਬਾਢੀ, ਕੌਡਾ ਰਾਖ਼ਸ਼ਸ਼, ਵਲੀ ਕੰਧਾਰੀ, ਰਾਜਾ ਸ਼ਿਵਨਾਭ, ਪੰਡਿਤ ਬ੍ਰਹਮ ਦਾਸ, ਜੀਵਨ, ਭੂਮੀਆ, ਮਲਕ ਭਾਗੋ, ਪੀਰ ਬੁੱਢਾ ਸ਼ਾਹ, ਬਾਬਾ ਬੁੱਢਾ ਜੀ, ਕਾਜ਼ੀ ਰੁਕਨਦੀਨ, ਸ਼ੇਖ ਬਹਿਲੋਲ (ਬਗਦਾਦ)
    ਮੁੱਖ ਉਪਦੇਸ਼ : ਇਕ ਦੀ ਅਰਾਧਨਾ, ਇਕ ਦੀ ਉਪਾਸ਼ਨਾ, ਸਚਿਆਰ ਬਣੇ ਬਗੈਰ ਪ੍ਰਭੂ ਮਿਲਾਪ ਸੰਭਵ ਨਹੀਂ। ਭਰਮਾ ਵਹਿਮਾਂ ਦਾ ਤਿਆਗ ਕਰਕੇ ਸਚਿਆਰ ਬਣਨ ਲਈ ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਸਰਬਤ ਦਾ ਭਲਾ ਕਰੋ ਤੇ ਮੰਗੋ, ‘‘ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ’’ ਦੇ ਧਾਰਨੀ ਬਣੋ। ਅਸੀਂ ਇਸ ਲੇਖ ’ਚ ਵੱਖ ਵੱਖ ਵਿਧਵਾਨਾਂ ਦੇ ਗੁਰੂ ਸਾਹਿਬ ਜੀ ਵਾਰੇ ਲਿਖੇ ਮਹਾਨ ਵਿਚਾਰਾਂ ਨੂੰ ਹੀ ਲਿਖਿਆ ਹੈ ਸਾਰੀ ਜ਼ਿੰਦਗੀ ਇਨਸਾਨ ਲਗਾ ਦੇਵੇ ਤਾਵੀ ਗੁਰੂ ਸਾਹਿਬ ਦਾ ਧੰਨਵਾਦ ਅਤੇ ਉਨ੍ਹਾਂ ਬਾਰੇ ਲਿਖ ਨਹੀਂ ਸਕਦਾ ਅਤੇ ਸਾਡੇ ਵਲੋਂ ਉਨ੍ਹਾਂ ਸਮੂਹ ਐਡਵੋਟਾਈਜਰਾਂ ਦਾ ਜੋ ਹਮੇਸ਼ਾ ਅਖਬਾਰ ਦੇ ਨਾਲ ਖੜ੍ਹਦੇ ਹਨ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਆਓ ਇੱਕ ਵਾਰ ਫੇਰ ਗੁਰੂ ਸਾਹਿਬ ਜੀ ਦੇ ਮਹਾਨ ਪਵਿੱਤਰ ਪ੍ਰਕਾਸ਼ ਦਿਵਸ ਉਪਰ ਸਾਡੇ ਲੋਕ ਦੇ ਸਮੂਹ ਪ੍ਰਵਾਰ ਵਲੋਂ ਲੱਖ ਲੱਖ ਵਧਾਈ ਹੋਵੇ : ਸਤਨਾਮ ਸਿੰਘ ਖਾਲਸਾ