ਚੰਦਰਯਾਨ-3 ਮਿਸ਼ਨ ਦੀ ਸਫਲਤਾ ਮਹਿਲਾ ਸ਼ਕਤੀ ਦੀ ਅਹਿਮ ਮਿਸਾਲ: ਮੋਦੀ

ਚੰਦਰਯਾਨ-3 ਮਿਸ਼ਨ ਦੀ ਸਫਲਤਾ ਮਹਿਲਾ ਸ਼ਕਤੀ ਦੀ ਅਹਿਮ ਮਿਸਾਲ: ਮੋਦੀ

ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਸੰਬੋਧਨ ਕੀਤਾ
ਨਵੀਂ ਦਿੱਲੀ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਦਰਯਾਨ-3 ਮਿਸ਼ਨ ਦੀ ਸਫਲਤਾ ਮਹਿਲਾ ਸ਼ਕਤੀ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਸਾਂਝੇ ਹੰਭਲੇ ਨਾਲ ਸੰਭਵ ਹੋ ਸਕਿਆ ਹੈ। ਇਸ ਮਿਸ਼ਨ ਦੀ ਸਫਲਤਾ ਦੀ ਜਿਨ੍ਹੀਂ ਵੀ ਚਰਚਾ ਕੀਤੀ ਜਾਵੇ, ਉਹ ਘੱਟ ਹੈ। ਪ੍ਰਧਾਨ ਮੰਤਰੀ ਨੇ ਕਵਿਤਾ ‘ਅਭੀ ਤੋ ਸੂਰਜ ਉਗਾ ਹੈ’ ਸੁਣਾਉਂਦੇ ਹੋਏ ਕਿਹਾ ਕਿ ਚੰਦਰਯਾਨ ਮਿਸ਼ਨ ਭਾਰਤ ਦੀ ਉਸ ਭਾਵਨਾ ਦਾ ਪ੍ਰਤੀਕ ਬਣ ਗਿਆ ਹੈ ਜੋ ਹਰ ਹਾਲ ’ਚ ਜਿੱਤਣਾ ਚਾਹੁੰਦਾ ਹੈ ਤੇ ਹਰ ਹਾਲ ’ਚ ਜਿੱਤਣਾ ਹੀ ਜਾਣਦਾ ਹੈ। ਉਨ੍ਹਾਂ ਨੇ ਇਸ ਮਿਸ਼ਨ ਲਈ ਦੇਸ਼ ਵਾਸੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਭ ਦੇ ਸਾਂਝੇ ਯਤਨਾਂ ਨਾਲ ਇਹ ਸਫਲਤਾ ਮਿਲੀ ਹੈ। ਦੱਸਣਯੋਗ ਹੈ ਕਿ ਚੰਦਰਯਾਨ-3 ਮਿਸ਼ਨ ਦੀ ਸਫਲਤਾ ’ਚ ਇਸਰੋ ਦੀਆਂ ਮਹਿਲਾ ਵਿਗਿਆਨੀਆਂ ਦਾ ਵੱਡਾ ਹੱਥ ਹੈ।