ਚੰਦਰਯਾਨ-3 ਦੀ ਲੈਂਡਿੰਗ: ਦੇਸ਼ ਦੇ ਵਿਗਿਆਨੀਆਂ ’ਤੇ ਮਾਣ ਤੇ ਸਾਡੀਆਂ ਕਾਮਨਾਵਾਂ: ਕੇਜਰੀਵਾਲ

ਚੰਦਰਯਾਨ-3 ਦੀ ਲੈਂਡਿੰਗ: ਦੇਸ਼ ਦੇ ਵਿਗਿਆਨੀਆਂ ’ਤੇ ਮਾਣ ਤੇ ਸਾਡੀਆਂ ਕਾਮਨਾਵਾਂ: ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਚੰਦਰਯਾਨ ਦੇ ਚੰਦ ਉਪਰ ‘ਚ ਉਤਰਨ ਦੀ ਇਤਿਹਾਸਕ ਘਟਨਾ ’ਚ ਡੂੰਘੀ ਦਿਲਚਸਪੀ ਦਿਖਾਈ ਗਈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਵਿਗਿਆਨੀਆਂ ਦੇ ਇਸ ਕਾਰਜ ਉਪਰ ਮਾਣ ਮਹਿਸੂਸ ਕੀਤਾ। ਉਨ੍ਹਾਂ ਬੱਚਿਆਂ ਵੱਲੋਂ ਬਣਾਏ ਪੋਸਟਰਾਂ ਦੀਆਂ ਤਸਵੀਰਾਂ ਐਕਸ ਉਪਰ ਸਾਂਝੀਆਂ ਕੀਤੀਆਂ ਤੇ ਲਿਖਿਆ, ‘ਦਿੱਲੀ ਸਰਕਾਰ ਦੀ ਸੁਹਿਰਦ ਦਿਲਚਸਪੀ ਅਤੇ ਉਤਸ਼ਾਹ ਦੇਖ ਕੇ ਬਹੁਤ ਖੁਸ਼ੀ ਹੋਈ। ਸਕੂਲੀ ਬੱਚੇ ਚੰਦਰਯਾਨ-3 ਦੀ ਲੈਂਡਿੰਗ ਦੀ ਉਡੀਕ ਕਰਦੇ ਹੋਏ। ਇਨ੍ਹਾਂ ਬੱਚਿਆਂ ਦੀਆਂ ਸ਼ੁਭ ਕਾਮਨਾਵਾਂ, ਸ਼ਾਮ ਦੀ ਰੌਣਕ ਵਧਾ ਰਹੀਆਂ ਹਨ। ਸਾਡੇ ਵਿਗਿਆਨੀ ਸਾਨੂੰ ਬਹੁਤ ਮਾਣ ਮਹਿਸੂਸ ਕਰਵਾ ਰਹੇ ਹਨ।’