ਚੋਣ ਕਮਿਸ਼ਨ ਨੇ ਧਨਖੜ ਨੂੰ ਅਗਲਾ ਉਪ ਰਾਸ਼ਟਰਪਤੀ ਚੁਣੇ ਜਾਣ ’ਤੇ ਪ੍ਰਮਾਣ ਪੱਤਰ ਜਾਰੀ ਕੀਤਾ

ਚੋਣ ਕਮਿਸ਼ਨ ਨੇ ਧਨਖੜ ਨੂੰ ਅਗਲਾ ਉਪ ਰਾਸ਼ਟਰਪਤੀ ਚੁਣੇ ਜਾਣ ’ਤੇ ਪ੍ਰਮਾਣ ਪੱਤਰ ਜਾਰੀ ਕੀਤਾ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਅੱਜ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦੇ ਉਮੀਦਵਾਰ ਜਗਦੀਪ ਧਨਖੜ ਨੂੰ ਦੇਸ਼ ਦੇ 14ਵੇਂ ਉਪ ਰਾਸ਼ਟਰਪਤੀ ਵਜੋਂ ਚੁਣੇ ਜਾਣ ਦਾ ਪ੍ਰਮਾਣ ਪੱਤਰ ਜਾਰੀ ਕੀਤਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨੇ ਸ੍ਰੀ ਧਨਖੜ ਲਈ ਜਾਰੀ ਕੀਤੇ ਗਏ ‘ਚੋਣ ਸਰਟੀਫਿਕੇਟ’ ‘ਤੇ ਦਸਤਖਤ ਕੀਤੇ। ਚੋਣ ਕਮਿਸ਼ਨ ਨੇ ਕਿਹਾ ਕਿ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਧਰਮਿੰਦਰ ਸ਼ਰਮਾ ਅਤੇ ਚੋਣ ਕਮਿਸ਼ਨ ਦੇ ਸੀਨੀਅਰ ਪ੍ਰਮੁੱਖ ਸਕੱਤਰ ਨਰਿੰਦਰ ਐੱਨ. ਬੁਟੋਲੀਆ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਪ੍ਰਮਾਣ ਪੱਤਰ ਦੀ ਹਸਤਾਖਰਿਤ ਕਾਪੀ ਸੌਂਪੀ। ਇਹ ਕਾਪੀ 11 ਅਗਸਤ ਨੂੰ ਨਵੇਂ ਉਪ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਪੜ੍ਹੀ ਜਾਵੇਗੀ।