ਚਾਰ ਭਾਰਤੀ-ਅਮਰੀਕੀ ਔਰਤਾਂ ਦਾ ਸਨਮਾਨ

ਚਾਰ ਭਾਰਤੀ-ਅਮਰੀਕੀ ਔਰਤਾਂ ਦਾ ਸਨਮਾਨ

ਨਿਊਯਾਰਕ- ਕੌਮਾਂਤਰੀ ਮਹਿਲਾ ਦਿਵਸ ਮੌਕੇ ਨਿਊਯਾਰਕ ਦੀਆਂ ਚਾਰ ਉੱਘੀਆਂ ਭਾਰਤੀ-ਅਮਰੀਕੀ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਮਾਗਮ ਵਿੱਚ ਮਹਾਰਾਣੀ ਰਾਧਿਕਾਰਾਜੇ ਗਾਇਕਵਾੜ, ਨੀਨਾ ਸਿੰਘ, ਡਾ. ਇੰਦੂ ਲਿਊ ਅਤੇ ਮੇਘਾ ਦੇਸਾਈ ਦਾ ਸਨਮਾਨ ਕੀਤਾ ਗਿਆ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ ਨੇ ਬਿਆਨ ਵਿੱਚ ਕਿਹਾ ਕਿ ਗਾਇਕਵਾੜ ਇੱਕ ਦੂਰਅੰਦੇਸ਼ੀ ਮਹਿਲਾ ਹੈ ਜੋ ਆਪਣੇ ਪਰਉਪਕਾਰੀ ਕੰਮ ਰਾਹੀਂ ਸਿੱਖਿਆ ਅਤੇ ਭਾਈਚਾਰੇ ਦੇ ਪ੍ਰਸਾਰ ਲਈ ਵਚਨਬੱਧ ਹੈ। ਨੀਨਾ ਸਿੰਘ ਨਿਊ ਜਰਸੀ ਦੀ ਪਹਿਲੀ ਭਾਰਤੀ ਅਤੇ ਸਿੱਖ ਮਹਿਲਾ ਮੇਅਰ ਹੈ। ਲਿਊ ਸਿਹਤ ਸੰਭਾਲ ਦੇ ਖੇਤਰ ’ਚ ਚੰਗਾ ਕੰਮ ਕਰ ਰਹੀ ਹੈ। ਉਨ੍ਹਾਂ ਇੱਕ ਕਲੀਨਿਕਲ ਫਾਰਮਾਸਿਸਟ ਤੋਂ ਆਰਡਬਲਿਊ ਬਰਨਾਬਾਸ ਹੈਲਥ ਵਿੱਚ ਕਾਰਜਕਾਰੀ ਮੀਤ ਪ੍ਰਧਾਨ ਤੇ ਚੀਫ ਆਫ ਸਟਾਫ ਤੱਕ ਦਾ ਰਸਤਾ ਤੈਅ ਕੀਤਾ ਹੈ। ਦੇਸਾਈ ‘ਦੇਸਾਈ ਫਾਊਂਡੇਸ਼ਨ’ ਦੀ ਚੇਅਰਪਰਸਨ ਹੈ ਜੋ ਪੇਂਡੂ ਭਾਰਤ ’ਚ ਔਰਤਾਂ ਤੇ ਲੜਕੀਆਂ ਦੀ ਸਿਹਤ, ਜ਼ਿੰਦਗੀ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ।