ਗੌਤਮਬੁੱਧ ਨਗਰ ਜ਼ਿਲ੍ਹੇ ਦੇ ਦਾਦਰੀ ਖੇਤਰ ’ਚ ਰਾਜਧਾਨੀ ਐੱਕਸਪ੍ਰੈੱਸ ਨੂੰ ਨੌਜਵਾਨਾਂ ਨੇ ਪੱਥਰ ਮਾਰੇ

ਗੌਤਮਬੁੱਧ ਨਗਰ ਜ਼ਿਲ੍ਹੇ ਦੇ ਦਾਦਰੀ ਖੇਤਰ ’ਚ ਰਾਜਧਾਨੀ ਐੱਕਸਪ੍ਰੈੱਸ ਨੂੰ ਨੌਜਵਾਨਾਂ ਨੇ ਪੱਥਰ ਮਾਰੇ

ਨੋਇਡਾ (ਉੱਤਰ ਪ੍ਰਦੇਸ਼)- ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਦਾਦਰੀ ਥਾਣਾ ਖੇਤਰ ਅਧੀਨ ਪੈਂਦੇ ਬੋੜਾਕੀ ਪਿੰਡ ਨੇੜੇ ਐਤਵਾਰ ਸ਼ਾਮ ਨੂੰ ਰਾਜਧਾਨੀ ਐਕਸਪ੍ਰੈਸ ‘ਤੇ ਕੁਝ ਨੌਜਵਾਨਾਂ ਨੇ ਪਥਰਾਅ ਕੀਤਾ। ਟਰੇਨ ਡਰਾਈਵਰ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਮੁਤਾਬਕ ਦਿੱਲੀ-ਹਾਵੜਾ ਰੇਲਵੇ ਲਾਈਨ ‘ਤੇ ਪਟਨਾ ਜਾ ਰਹੀ 2309 ਰਾਜਧਾਨੀ ਐਕਸਪ੍ਰੈੱਸ ਐਤਵਾਰ ਸ਼ਾਮ ਨੂੰ ਜਦੋਂ ਬੋੜਾਕੀ ਰੇਲਵੇ ਸਟੇਸ਼ਨ ਨੇੜੇ ਪਹੁੰਚੀ ਤਾਂ ਕੁਝ ਨੌਜਵਾਨਾਂ ਨੇ ਟਰੇਨ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਰੇਲ ਗੱਡੀ ਦੇ ਇੰਜਣ ‘ਤੇ ਵੀ ਪੱਥਰ ਵੱਜੇ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ ਪਰ ਉਦੋਂ ਤੱਕ ਦੋਸ਼ੀ ਫਰਾਰ ਹੋ ਚੁੱਕਾ ਸੀ।