ਗੁਰੂ ਤੇਗ ਬਹਾਦਰ ਹੌਸਲੇ ਤੇ ਤਾਕਤ ਦੀ ਮਿਸਾਲ: ਨਰਿੰਦਰ ਮੋਦੀ

ਗੁਰੂ ਤੇਗ ਬਹਾਦਰ ਹੌਸਲੇ ਤੇ ਤਾਕਤ ਦੀ ਮਿਸਾਲ: ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨੇ ਸਿੱਖਾਂ ਨੇ ਨੌਵੇਂ ਗੁਰੂ ਦੀ ਸ਼ਹਾਦਤ ’ਤੇ ਸ਼ਰਧਾਂਜਲੀ ਭੇਟ ਕੀਤੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਖ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਏਕਤਾ ਅਤੇ ਸਚਾਈ ’ਤੇ ਜ਼ੋਰ ਦਿੰਦੀਆਂ ਹਨ ਅਤੇ ਭਾਈਚਾਰਕ ਸਾਂਝ ਤੇ ਸ਼ਾਂਤੀ ਦੀ ਪ੍ਰਾਪਤੀ ਲਈ ‘‘ਸਾਡਾ ਰਾਹ ਰੁਸਨਾਉਂਦੀਆਂ ਹਨ। ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਸ਼ਾਸਕ ਔਰੰਗਜ਼ੇਬ ਦੇ ਹੁਕਮਾਂ ’ਤੇ ਸ਼ਹੀਦ ਕੀਤਾ ਗਿਆ ਸੀ। ਐਕਸ ’ਤੇ ਪੋਸਟ ਵਿੱਚ, ਮੋਦੀ ਨੇ ਕਿਹਾ, ‘‘ਅੱਜ ਅਸੀਂ ਹੌਸਲੇ ਅਤੇ ਤਾਕਤ ਦੇ ਪ੍ਰਤੀਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਆਜ਼ਾਦੀ ਅਤੇ ਮਨੁੱਖੀ ਸਨਮਾਨ ਲਈ ਉਨ੍ਹਾਂ ਦੀ ਬੇਮਿਸਾਲ ਸ਼ਹਾਦਤ ਸਮੇਂ ਦੇ ਨਾਲ ਗੂੰਜਦੀ ਹੈ। ਮਨੁੱਖਤਾ ਨੂੰ ਏਕਤਾ ਅਤੇ ਦਇਆ ਨਾਲ ਰਹਿਣ ਲਈ ਪ੍ਰੇਰਿਤ ਕਰਦੀ ਹੈ।’’