ਗੁਰੂਆਂ, ਸ਼ਹੀਦਾਂ, ਸੂਰਬੀਰਾਂ ਦਾਨੀਆਂ ਦੀ ਧਰਤੀ ਬੜਾ ਪਿੰਡ ਦੇ ਸਮੂਹ ਨਿਵਾਸੀਆਂ ਵਲੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਦਿਹਾੜਾ ਸ਼ਰਧਾ ਸੇਵਾ ਤੇ ਪਿਆਰ ਨਾਲ ਮਨਾਇਆ

ਗੁਰੂਆਂ, ਸ਼ਹੀਦਾਂ, ਸੂਰਬੀਰਾਂ ਦਾਨੀਆਂ ਦੀ ਧਰਤੀ ਬੜਾ ਪਿੰਡ ਦੇ ਸਮੂਹ ਨਿਵਾਸੀਆਂ ਵਲੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਦਿਹਾੜਾ ਸ਼ਰਧਾ ਸੇਵਾ ਤੇ ਪਿਆਰ ਨਾਲ ਮਨਾਇਆ

ਫਰੀਮਾਂਟ/ਕੈਲੀਫੋਰਨੀਆ, (ਸਾਡੇ ਲੋਕ) : ਗੁਰੂਆਂ, ਸ਼ਹੀਦਾਂ, ਸੂਰਬੀਰਾਂ ਦਾਨੀਆਂ ਦੀ ਧਰਤੀ ਬੜਾ ਪਿੰਡ ਦੇ ਸਮੂਹ ਨਿਵਾਸੀਆਂ ਵਲੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਦਿਹਾੜਾ ਸ਼ਰਧਾ ਸੇਵਾ ਤੇ ਪਿਆਰ ਨਾਲ ਮਨਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ। ਬੜਾ ਪਿੰਡ ਅਰਥਾਤ ਇੱਕ ਵੱਡਾ ਪਿੰਡ ਜੋ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਦਾ ਪਿੰਡ ਹੈ, ਦੀ ਸਮੂਹ ਸੰਗਤ ਵਲੋਂ ਮਨੁੱਖਤਾ ਦੇ ਭਲੇ, ਸੁੱਖ ਸ਼ਾਂਤੀ, ਪਰਿਵਾਰਾਂ ਦੀਆਂ ਚੜ੍ਹਦੀਕਲਾ ਅਤੇ ਖੁਸ਼ੀਆਂ ਖੇੜੇ ਤੇ ਪਰਿਵਾਰਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਸ ਦੀ ਆਰੰਭਤਾ ਕੀਤੀ ਗਈ।
ਇਸ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸ੍ਰ. ਨਰਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਬੜਾ ਪਿੰਡ ਦਾ ਇਤਿਹਾਸ 500 ਤੋਂ ਵੱਧ ਪੁਰਾਣਾ ਹੈ। ਇਥੇ ਗੁਰੂਆਂ ਦੇ ਚਰਨ ਪਏ। ਪਿੰਡ ਵਿਚ ਇਤਿਹਾਸਕ ਗੁਰੂਘਰ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਦੇ ਨਾਲ-ਨਾਲ ਪੰਜਾਬ ਅਤੇ ਪੂਰੇ ਸਿੱਖ ਜਗਤ ਦੀ ਸ਼ਾਨ ਹੈ।
ਤਕਰੀਬਨ ਪਿੰਡ ਪ੍ਰਵਾਸ ਕਰ ਚੁੱਕਾ ਹੈ। ਪਹਿਲਾਂ 1947 ’ਚ ਪ੍ਰਵਾਸ ਹੋਈ ਹੁਣ ਵਿਦੇਸ਼ਾਂ ’ਚ ਅਜੇ ਬੜਾ ਪਿੰਡ ’ਚ 1300 ਤੋਂ ਉਪਰ ਘਰ ਹਨ ਅਤੇ 6500 ਤੋਂ ਉਪਰ ਅਬਾਦੀ ਹੈ। ਇਸ ਪ੍ਰੋਗਰਾਮ ਧਾਰਮਿਕ ਇਤਿਹਾਸਕ ਯਾਦ ਨੂੰ ਸਮਰਪਿਤ ਇਸ ਪਹਿਲੇ ਸਮਾਗਮ ਦੀ ਸ਼ੁਰੂਆਤ ਕਰਨ ਵਾਲੇ ਪ੍ਰਵਾਰ ਤੋਂ ਨੌਜਵਾਨ ਆਗੂ ਬਿਜਨਸਮੈਨ ਸ੍ਰ. ਜੁਗਰਾਜ ਸਿੰਘ ਸਹੋਤਾ ਨੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮਾਗਮ ਦੀ ਸ਼ੁਰੂਆਤ ਦਾ ਮਕਸਦ ਦੁਨੀਆ ਭਰ ’ਚ ਬੈਠੇ ਪਿੰਡ ਦੇ ਲੋਕਾਂ ਨੂੰ ਇੱਕ ਥਾਂ ਜੋੜਨਾ ਪ੍ਰਵਾਰਾਂ ਨੂੰ ਇਕੱਠੇ ਕਰਕੇ ਅਗਲੀ ਪੀੜ੍ਹੀ ਨੂੰ ਆਪਣੇ ਪਿੰਡ ਪੰਜਾਬ ਅਤੇ ਸਿੱਖੀ ਦੇ ਮਹਾਨ ਵਿਰਸੇ ਨਾਲ ਜੋੜਨਾ ਹੈ।
ਗੁਰੂ ਸਾਹਿਬ ਦੀ ਕਿਰਪਾ ਨਾਲ 700 ਤੋਂ ਉਪਰ ਪਰਿਵਾਰ ਪਿੰਡ ਦੇ ਸਿਰਫ਼ ਅਮਰੀਕਾ ’ਚ ਹੀ ਸੈਟ ਹਨ। ਪਿੰਡ ਦੀ ਨੁਹਾਰ ਬਦਲਣ ਲਈ ਅੱਜ ਗੁਰਦੁਆਰਾ ਸਾਹਿਬ ਫਰੀਮਾਂਟ ਤੋਂ ਸਮਾਗਮ ਰਾਹੀਂ ਆਰੰਭ ਹੋ ਚੁੱਕਾ ਹੈ। ਅਗਰ ਹਰ ਇਕ ਪਰਿਵਾਰ 500/1000 ਡਾਲਰ ਦੀ ਸੇਵਾ ਆਪਣੇ ਪਿੰਡ ਲਈ ਕਰੇਗਾ ਤਾਂ ਪਿੰਡ ਦੀ ਧਰਤੀ ਸਵਰਗ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਆਪਣੀਆਂ ਜ਼ਮੀਨਾਂ ਨਾ ਵੇਚੋ ਬੱਚਿਆਂ ਨੂੰ ਪੰਜਾਬ ਆਪਣੇ ਪਿੰਡ ਲੈ ਕੇ ਜਾਓ। ਪਿੰਡਾਂ ਦੀ ਮਿੱਟੀ ਨਾਲ ਜੁੜੇ ਰਹੋ। ਆਉਣ ਵਾਲੇ ਸਮੇਂ ’ਚ ਇਨ੍ਹਾਂ ਬੱਚਿਆਂ ਨੇ ਕੌਮ ਦੀ ਵਾਂਗਡੋਰ ਸਾਂਭਣੀ ਹੈ। ਇਨ੍ਹਾਂ ਨੂੰ ਆਪਣੀ ਧਰਤੀ ਆਪਣੀ ਮਿੱਟੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਜ ਦੇ ਸਮਾਗਮ ਦੀ ਸਮੂਹ ਸੰਗਤਾਂ, ਪ੍ਰਬੰਧਕਾਂ ਗੁਰੂਘਰ ਦੀ ਕਮੇਟੀ ਗੁਰੂਘਰ ਦੇ ਸੇਵਾਦਾਰਾਂ ਅਤੇ ਪਿੰਡ ਵਾਲਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।