ਗੁਰਦੁਆਰਾ ਸਿੰਘ ਸਭਾ ਮਿਲਪੀਟਸ ਬੇ-ਏਰੀਆ ਵਿਖੇ ਗੁਰੂਘਰ ਦੀ ਨਵੀਂ ਇਮਾਰਤ ਦਾ ਉਦਘਾਟਨ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਬੇ-ਏਰੀਆ ਵਿਖੇ ਗੁਰੂਘਰ ਦੀ ਨਵੀਂ ਇਮਾਰਤ ਦਾ ਉਦਘਾਟਨ

ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰਾਂ
ਭਾਰਤ ਵਿੱਚ ਸਿੱਖਾਂ ਲਈ ਆਉਣ ਵਾਲਾ ਸਮਾਂ ਖਤਰਨਾਕ, ਸਿੱਖ ਸੁਚੇਤ ਰਹਿਣ : ਸਿੱਖ ਵਿਦਵਾਨ ਭਾਈ ਅਜਮੇਰ ਸਿੰਘ

ਮਿਲਪੀਟਸ ਕੈਲੀਫੋਰਨੀਆ (ਸਾਡੇ ਲੋਕ) ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿਖੇ ‘ਗੁਰਮਤਿ ਸੰਗੀਤ ਸਿੱਖਿਆ – ਸਮਕਾਲੀ ਚੁਣੌਤੀਆਂ’ ਵਿਸ਼ੇ ’ਤੇ ਗੁਰਮਤਿ ਸੰਗੀਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਪੰਥ ਦੇ ਪ੍ਰਸਿੱਧ ਗੁਰਮਤਿ ਸੰਗੀਤ ਅਚਾਰੀਆ ਡਾ. ਗੁਰਨਾਮ ਸਿੰਘ ਜੀ, ਸਿੱਖ ਪੰਥ ਦੇ ਮਹਾਨ ਪ੍ਰਚਾਰਕ ਭਾਈ ਅਮਰੀਕ ਸਿੰਘ ਅਤੇ ਸਿੱਖ ਵਿਦਵਾਨ ਅਤੇ ਸਿੱਖ ਇਤਿਹਾਸਕਾਰ ਸ੍ਰ. ਅਜਮੇਰ ਸਿੰਘ ਜੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਸੈਮੀਨਾਰ ਵਿਚ ਪ੍ਰਮੁੱਖ ਬੁਲਾਰੇ ਦੇ ਤੌਰ ’ਤੇ ਡਾ. ਗੁਰਨਾਮ ਸਿੰਘ ਜੀ, ਸ੍ਰ. ਰਜਿੰਦਰ ਸਿੰਘ ਜੀ ਟਾਂਡਾ, ਡਾ. ਗਗਨਦੀਪ ਸਿੰਘ ਲੀਨਾ ਸਿੰਘ, ਸ੍ਰ. ਨਿਰਮਲ ਸਿੰਘ ਸੂਰਾ, ਸ੍ਰ. ਗੁਰਸ਼ਰਨ ਸਿੰਘ ਨੇ ਹਾਜ਼ਰੀ ਭਰੀ।
ਸ੍ਰੀ ਆਖੰਡ ਪਾਠ ਸਾਹਿਬ ਸ੍ਰੀ ਅਰੰਭਤਾ 5 ਜੁਲਾਈ 2024 ਨੂੰ ਸਵੇਰੇ 10 ਵਜੇ ਹੋਈ। ਜਿਸ ਦੌਰਾਨ ਭਾਈ ਹਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ, ਸਿੱਖ ਵਿਦਵਾਨ ਡਾ. ਗੁਰਨਾਮ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਨੇ ਕੀਰਤਨ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। 6 ਜੁਲਾਈ 2024 ਨੂੰ ਸਵੇਰੇ ਗੁਰਮਤਿ ਸੰਗੀਤ ਸੈਮੀਨਾਰ ਵਿਚ ਅਕਾਸ਼ਦੀਪ ਸਿੰਘ ਅਤੇ ਵਿਦਿਆਰਥੀ ਗੁਰਮਤਿ ਸੰਗੀਤ ਰਾਹੀਂ ਸ਼ਬਦ ਕੀਰਤਨ ਦੀ ਸ਼ੁਰੂਆਤ ਕੀਤੀ ਗਈ। ਤੰਤੀ ਸਾਜ ਵਾਦਨ ਤੇ ਤਬਲਾ ਵਾਦਨ ਸ੍ਰ. ਗੁਰਪ੍ਰੀਤ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਹਾਜ਼ਰੀ ਲਵਾਈ। 6 ਅਤੇ 7 ਜੁਲਾਈ 2024 ਸ਼ਾਮ ਨੂੰ ਭਾਈ ਹਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ, ਡਾ. ਗੁਰਨਾਮ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਨੇ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਵਿਸ਼ੇਸ਼ ਵਿਖਿਆਨ ਸ੍ਰ. ਅਜਮੇਰ ਸਿੰਘ ਜੀ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਮੌਜੂਦਾ ਹੁਕਮਰਾਨ ਹਰ ਹਾਲਤ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੁਝ ਵੀ ਕਰ ਸਕਦਾ ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਭਾਰਤ ’ਚ ਘੱਟ-ਗਿਣਤੀਆਂ ਦਾ ਕਤਲੇਆਮ ਵੀ ਹੋ ਸਕਦਾ। ਸ੍ਰ. ਅਜਮੇਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਸਿੱਖਾਂ ਲਈ ਆਉਣ ਵਾਲਾ ਸਮਾਂ ਅਤਿ ਖਤਰਨਾਕ, ਦੁਨੀਆ ਭਰਦੇ ਸਿੱਖ ਸੁਚੇਤ ਰਹਿਣ। ਇਸ ਸਮੇਂ ਸਰਦਾਰ ਸੁਖਦੇਵ ਸਿੰਘ ਸਿੱਖਿਆਰਥੀ ਨੇ ਕਿਹਾ ਕਿ ਮੇਰੀ ਹਾਜ਼ਰੀ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਦੀ ਅਗਵਾਈ ਵਿੱਚ ਆਰ ਐਸ ਐਸ ਦੇ ਕਹਿਣ ਉਪਰ ਨਾਨਕਸ਼ਾਹੀ ਕੈਲੰਡਰ ਦਾ ਕਤਲੇਆਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਦਬਾਉਣ ਅਤੇ ਲੜਾਉਣ ਦੀਆਂ ਸਾਜਿਸ਼ਾ ਰਚੀਆਂ ਜਾ ਰਹੀਆਂ ਹਨ।
ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਵਾਈ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਅੰਤ ਵਿਚ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਕਰਨ ਲਈ ਯਕੀਨ ਦਿਵਾਇਆ।
ਇਸ ਵਾਰੇ ਬੋਲਦੇ ਹੋਏ ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਅਕਾਲੀ ਦੱਲ ਅੰਮ੍ਰਿਤਸਰ (ਅਮਰੀਕਾ) ਦੇ ਸੀਨੀਅਰ ਆਗੂ ਭਾਈ ਰੇਸ਼ਮ ਸਿੰਘ ਬੇਕਰਫੀਲਡ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਖਤਮ ਕਰਨ ਲਈ ਹਮੇਸ਼ਾ ਜ਼ੋਰ ਲਗਾਉਂਦੀਆਂ ਰਹੀਆਂ। ਅੱਜ ਵੀ ਭਾਰਤੀ ਸਰਕਾਰ ਸਿੱਖਾਂ ਨਾਲ ਇਹੀ ਕੁਝ ਕਰ ਰਹੀ ਹੈ ਉਹਨਾਂ ਸਪੱਸ਼ਟ ਤੌਰ ਉਪਰ ਕਿਹਾ ਕਿ ਸਿੱਖ ਹਥਿਆਰ ਤੋਂ ਬਿਨਾ ਇੱਕ ਭੇਡ ਦੀ ਤਰ੍ਹਾਂ ਹੈ ਆਪਣੇ ਬਚਾਉ ਲਈ ਦੂਜਿਆ ਦੀ ਰੱਖਿਆ ਲਈ ਸਿੱਖਾਂ ਦਾ ਸਾਸ਼ਤਰਧਾਰੀ ਹੋਣਾ ਅਤਿ ਜ਼ਰੂਰੀ ਹੈ। ਇਸ ਸਮੇਂ ਹੋਰ ਵੱਖ-ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਇਸ ਸਮੇਂ ਅਮਰੀਕਾ ਦੇ ਉਘੇ ਸਿੱਖ ਆਗੂਆਂ ਵਿੱਚ ਜਿਨ੍ਹਾਂ ਸੰਗਤਾਂ ਨੂੰ ਸੰਬੋਧਨ ਕੀਤਾ ਉਹਨਾਂ ਵਿੱਚ ਸਿੱਖਾਂ ਦੀ ਅੰਤਰਰਾਸ਼ਟਰੀ ਅਵਾਜ ਡਾਕਟਰ ਪ੍ਰਿਤਪਾਲ ਸਿੰਘ ਨਿੱਝਰ ਭਰਾਵਾਂ ਵਿੱਚੋਂ ਸ੍ਰ. ਸੁਰਿੰਦਰ ਸਿੰਘ ਨਿੱਝਰ, ਕੌਮ ਲਈ ਕੁਰਬਾਨੀ ਕਰਨ ਵਾਲੇ ਪ੍ਰਵਾਰ ਵਿੱਚੋ ਡਾਕਟਰ ਹਰਜਿੰਦਰ ਸਿੰਘ, ਨਕੋਦਰ ਕਾਂਡ ਵਾਲੇ ਪ੍ਰਵਾਰ ਵਿੱਚੋ ਅਤੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਯੂਐਸਏ ਤੋਂ ਸ੍ਰ. ਸੁਰਿੰਦਰ ਸਿੰਘ ਅਟਵਾਲ, ਸ੍ਰ. ਕੁਲਜੀਤ ਸਿੰਘ ਝਿੱਜਰ ਸਾਬਕਾ ਜਨਰਲ ਸਕੱਤਰ ਗੁਰਦੁਆਰਾ ਸਾਹਿਬ ਸਟਾਕਟਨ, ਸ੍ਰ. ਰਵਿੰਦਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਟਾਕਟਨ ਅਤੇ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਪ੍ਰਧਾਨ ਸ ਜਸਵਿੰਦਰ ਸਿੰਘ ਜੰਡੀ ਸ਼ਾਮਲ ਹਨ।
ਸਭ ਤੋ ਪਹਿਲਾ ਗੁਰੂ ਘਰ ਦੇ ਹਜ਼ੂਰੀ ਜਥੇ ਭਾਈ ਹਰਪ੍ਰੀਤ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਉਸ ਤੋਂ ਬਾਅਦ ਬੀਬੀ ਅਨਿਲ ਬਖਸ਼ੀ ਨੇ ਇੱਕ ਸ਼ਬਦ ਪੜਿ੍ਹਆ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਡਾਕਟਰ ਗੁਰਨਾਮ ਸਿੰਘ ਪਟਿਆਲਾ ਯੂਨੀਵਰਸਿਟੀ ਵਾਲਿਆਂ ਨੇ ਇੱਕ ਘੰਟਾ ਕੀਰਤਨ ਕੀਤਾ ਅਤੇ ਉਸ ਤੋਂ ਬਾਅਦ ਸਿੱਖ ਕੋਮ ਦੇ ਵਿਦਵਾਨ ਭਾਈ ਅਮਰੀਕ ਸਿੰਘ ਨੇ ਕਥਾ ਕੀਤੀ ਜਿਹੜੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਕਥਾ ਕਰ ਰਹੇ ਸਨ। ਉਹਨਾਂ ਤੋਂ ਬਾਅਦ ਭਾਈ ਅਜਮੇਰ ਸਿੰਘ, ਸ੍ਰ. ਰੇਸ਼ਮ ਸਿੰਘ ਅਕਾਲੀ ਦਲ ਮਾਨ, ਸ੍ਰ. ਜਸਵਿੰਦਰ ਸਿੰਘ ਜੰਡੀ, ਸ੍ਰ. ਕੁਲਜੀਤ ਸਿੰਘ ਨਿੱਜਰ ਸਟਾਕਟਨ, ਸ੍ਰ. ਚਰਨਜੀਤ ਸਿੰਘ ਸਮਰਾ ਸੈਕਟਰੀ ਐਲਸਵਰਾਂਟੇ, ਸ੍ਰ. ਹਰਪ੍ਰੀਤ ਸਿੰਘ ਸੰਧੂ ਐਲਸਬਰੲਟੇ, ਭਾਈ ਪ੍ਰਿਤਪਾਲ ਸਿੰਘ ਸੈਕਟਰੀ ਗੁਰਦੁਆਰਾ ਸਾਹਿਬ ਗਲਿਨਰਾਕ ਨਿਊਜਰਸੀ, ਸ੍ਰ. ਸੁਰਿੰਦਰਪਾਲ ਸਿੰਘ ਅਟਵਾਲ ਪ੍ਰਧਾਨ ਗੁਰੂ ਘਰ ਟਰੇਸੀ, ਸ੍ਰ. ਸੁਰਿੰਦਰਪਾਲ ਸਿੰਘ ਨਿੱਜਰ ਗੁਰਦੁਆਰਾ ਸਾਹਿਬ ਮਡੇਰਾ ਫਰਿਜਨੋ, ਸ੍ਰ ਅਮਰਜੀਤ ਸਿੰਘ ਮੁਲਤਾਨੀ ਗੁਰਦੁਆਰਾ ਸਾਹਿਬ ਸਿਲੀਕਨ ਵੈਲੀ ਸੈਟਾ ਕਲਾਰਾ, ਸ੍ਰ. ਸੁੱਖਦੇਵ ਸਿੰਘ ਮੰਨਟੀਕਾ, ਸ੍ਰ. ਕੁਲਦੀਪ ਸਿੰਘ ਸ਼ੇਰਗਿੱਲ, ਸ੍ਰ. ਹਰਜਿੰਦਰ ਸਿੰਘ ਲੱਧੜ ਸੀਨੀਅਰ ਮੈਂਬਰ ਗੁਰਦੁਆਰਾ ਸਾਹਿਬ ਸੈਨਹੋਜੇ ਇਨ੍ਹਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮਿਲਪੀਟਸ ਸਿਟੀ ਦੇ ਮੇਅਰ ਸੈਨਹੋਜੇ ਸਿਟੀ ਦੇ ਕੌਂਸਲ ਮੈਂਬਰ 4omingo ਅਤੇ ਸੈਟਾ ਕਲਾਰਾ ਕਾਊਂਟੀ ਦੇ ਸੁਪਰਵਾਈਜ਼ਰ ਸ੍ਰ. ਰਾਜ ਚਾਹਲ ਵਾਈਸ ਮੇਅਰ ਸੈਟਾ ਕਲਾਰਾ ਸਨੀ ਧਾਲੀਵਾਲ ਮੇਅਰ ਲੈਥਰੋਪ ਪਾਕਿਸਤਾਨ ਤੋਂ ਹਾਕੀ ਦੇ ਓਲੰਪੀਅਨ ਹੂਸੈਨ ਖਾਨ ਬਜ਼ੁਰਗ ਸ੍ਰ. ਮੋਹਨ ਸਿੰਘ ਮਾਤਾ ਪਰਮਜੀਤ ਕੌਰ ਬਾਠ ਅਤੇ ਸੈਨਹੋਜੇ ਦੇ ਚਾਹਲ ਭਰਾਵਾਂ ਸ੍ਰ. ਹਰਕੇਵਲ ਸਿੰਘ ਚਾਹਲ, ਸ੍ਰ. ਗੁਰਬਚਨ ਸਿੰਘ ਚਾਹਲ, ਸ੍ਰੀ ਰਾਜ ਭਨੋਟ, ਕੇਵਲ ਸੱਚਦੇਵਾ ਜੋਗਿੰਦਰ ਕੌਰ ਧਾਲੀਵਾਲ, ਸ੍ਰ. ਚੰਦ ਸਿੰਘ ਸਰਾਂ, ਸ੍ਰ. ਗੁਰਦੇਵ ਸਿੰਘ ਬੰਗਾ ਨੂੰ ਵੀ ਸਿਰੋਪਾੳ ਨਾਲ ਸਨਮਾਨਿਤ ਕਰਨ ਵਾਲਿਆਂ ਵਿੱਚ ਡਾਕਟਰ ਪ੍ਰਿਤਪਾਲ ਸਿੰਘ, ਸ੍ਰ. ਮਹਿੰਦਰ ਸਿੰਘ ਮਾਨ, ਸ੍ਰ. ਬਲਵੀਰ ਸਿੰਘ ਢਿੱਲੋਂ ਸ੍ਰ. ਮਨਪ੍ਰੀਤ ਸਿੰਘ ਬਦੇਸ਼ਾ, ਸ੍ਰ. ਜੰਗ ਸਿੰਘ ਬਦੇਸ਼ਾ, ਡਾਕਟਰ ਕੁਲਵੰਤ ਸਿੰਘ ਗਿੱਲ, ਸ੍ਰ. ਅਜਮੇਰ ਸਿੰਘ ਨਿੱਜਰ ਸ਼ਾਮਲ ਹੋਏ। ਅਖੰਡਪਾਠ ਸਾਹਿਬ ਦੀ ਅਤੇ ਲੰਗਰਾਂ ਦੀ ਸੇਵਾ ਸਮੂਹ ਟਰੱਕਿੰਗ ਵੀਰਾਂ ਜਿਨ੍ਹਾਂ ਵਿੱਚ ਸ੍ਰ. ਦਾਰਾ ਸਿੰਘ, ਸ੍ਰ. ਅਮਰ ਸਿੰਘ, ਸ੍ਰ. ਪ੍ਰਭਜੋਤ ਸਿੰਘ ਅਤੇ ਸਾਰੇ ਸਾਥੀਆਂ ਨੇ ਕੀਤੀ। ਸ੍ਰ. ਜਰਨੈਲ ਸਿੰਘ ਬਨਵੈਤ ਦੋਆਬਾ ਟਰੱਕਿੰਗ ਵਾਲੇ ਨੇ ਵੀ ਛੋਲੇ ਭਟੂਰਿਆਂ ਦੇ ਲੰਗਰ ਲਾਏ, ਅਖੀਰ ਵਿੱਚ ਭਾਈ ਜਸਵੰਤ ਸਿੰਘ ਹੋਠੀ ਨੇ ਆਈਆਂ ਸੰਗਤਾਂ ਅਤੇ ਸਮੂਹ ਪ੍ਰਬੰਧਕ ਕਮੇਟੀਆਂ ਦਾ ਜਿੱਥੇ ਧੰਨਵਾਦ ਕੀਤਾ, ਉਥੇ ਰਲ ਮਿਲ ਕਿ ਪੰਥ ਦੇ ਭਲੇ ਲਈ ਕੰਮ ਕਰਨ ਲਈ ਬੇਨਤੀ ਕੀਤੀ। ਡਾਕਟਰ ਸੁੱਖਮਿੰਦਰ ਸਿੰਘ ਬਾਠ ਸੈਟਾ ਕਲਾਰਾ ਯੂਨੀਵਰਸਿਟੀ ਵਾਲਿਆਂ ਨੇ ਵੀ ਆਪਣੇ ਵਿੱਚਾਰ ਪੇਸ਼ ਕੀਤੇ।
ਸ੍ਰ. ਰਵਿੰਦਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਸਟਾਕਟਨ ਵਾਲੇ ਵੀ ਸ਼ਾਮਿਲ ਹੋਏ। ਸ੍ਰ. ਕਸ਼ਮੀਰ ਸਿੰਘ ਸ਼ਾਹੀ, ਸ੍ਰ. ਰਜਿੰਦਰ ਸਿੰਘ ਰਾਜਾ, ਸ੍ਰ. ਜਸਪ੍ਰੀਤ ਸਿੰਘ ਸੈਕਟਰੀ ਗੁਰਦੁਆਰਾ ਸਾਹਿਬ ਫਰੀਮਾਂਟ ਅਤੇ ਸ੍ਰ. ਕੁਲਵੰਤ ਸਿੰਘ ਗੁਰਦੁਆਰਾ ਸਾਹਿਬ ਸੈਨਫਰਾਂਸੀਸਕੋ ਵਾਲੇ ਵੀ ਸ਼ਾਮਲ ਹੋਏ।
ਸਟੇਜ ਦੀ ਸੇਵਾ ਅਮਰੀਕਾ ਦੇ ਉਘੇ ਸਿੱਖ ਆਗੂ ਭਾਈ ਜਸਵੰਤ ਸਿੰਘ ਹੋਠੀ ਨੇ ਬਾਖੂਬੀ ਨਿਭਾਈ ਅਤੇ ਇਸ ਸਮੇਂ ਪੰਥ ਦੀਆਂ ਵੱਖ ਵੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।