ਗੁਰਦੁਆਰਾ ਸਾਹਿਬ ਸੈਨਹੋਜ਼ੇ ਵਲੋਂ ਬਾਸਕਟਵਾਲ ਦਾ ਦੂਸਰਾ ਸਲਾਨਾ ਟੂਰਨਾਮੈਂਟ ਕਰਵਾਇਆ ਗਿਆ

ਗੁਰਦੁਆਰਾ ਸਾਹਿਬ ਸੈਨਹੋਜ਼ੇ ਵਲੋਂ ਬਾਸਕਟਵਾਲ ਦਾ ਦੂਸਰਾ ਸਲਾਨਾ ਟੂਰਨਾਮੈਂਟ ਕਰਵਾਇਆ ਗਿਆ

ਸੈਨਹੋਜ਼ੇ : ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਦੂਜਾ ਬਾਸਕਟਬਾਲ ਟੂਰਨਾਮੈਂਟ ਸਨੀਵਾਰ 16 ਅਕਤੂਬਰ, 2022 ਨੂੰ ਸਵੇਰੇ 9 ਵਜੇ ਤੋਂ ਸਾਮ 5 ਵਜੇ ਤੱਕ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਸੈਨਹੋਜ਼ੇ ਗੁਰਦੁਆਰਾ, ਫਰੀਮਾਂਟ ਗੁਰਦੁਆਰਾ ਅਤੇ ਗੁਰੂ ਨਾਨਕ ਸਪੋਰਟਸ ਅਕੈਡਮੀ ਫਰਿਜਨੋ ਦੀ ਟੀਮ ਨੇ ਭਾਗ ਲਿਆ। ਟੂਰਨਾਮੈਂਟ ਦੀ ਸੁਰੂਆਤ ਅਰਦਾਸ ਨਾਲ ਹੋਈ। ਇਸ ਟੂਰਨਾਮੈਂਟ ਵਿਚ 150 ਦੇ ਕਰੀਬ ਖਿਡਾਰੀਆਂ ਨੇ ਟੂਰਨਾਮੈਂਟ ਵਿੱਚ ਭਾਗ ਲਿਆ। 13 ਸਾਲ ਤੋਂ ਘੱਟ ਉਮਰ ਅਤੇ 13 ਸਾਲ ਤੋਂ ਵੱਧ ਉਮਰ ਦੀਆਂ ਟੀਮਾਂ ਨੇ ਵੀ ਭਾਗ ਲਿਆ। ਸੈਨਹੋਜ਼ੇ ਗੁਰਦੁਆਰੇ ਵਿੱਚ ਇੱਕ ਪੇਸ਼ੇਵਰ ਬਾਹਰੀ ਬਾਸਕਟਬਾਲ ਮੈਦਾਨ ਹੈ ਜਿੱਥੇ ਹਰ ਬੁੱਧਵਾਰ ਅਤੇ ਸ਼ਨੀਵਾਰ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ। ਜੇ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸੈਨਹੋਜ਼ੇ ਦੇ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰੋ।