ਗੁਰਦੁਆਰਾ ਸਾਹਿਬ ਸਿਲੀਕੋਨ ਵੈਲੀ ਕੈਲੀਫੋਰਨੀਆ ਵਿਖੇ ਖਾਲਸਾ ਸਕੂਲ ਦੇ ਬੱਚਿਆਂਦਾ ਖੇਡਾਂ ਪ੍ਰਤੀ ਕੈਂਪ, ਵੱਡੀ ਗਿਣਤੀ ’ਚ ਬੱਚਿਆਂ ਨੇ ਪਰਿਵਾਰ ਸਮੇਤ ਲਿਆ ਭਾਗ

ਗੁਰਦੁਆਰਾ ਸਾਹਿਬ ਸਿਲੀਕੋਨ ਵੈਲੀ ਕੈਲੀਫੋਰਨੀਆ ਵਿਖੇ ਖਾਲਸਾ ਸਕੂਲ ਦੇ ਬੱਚਿਆਂਦਾ ਖੇਡਾਂ ਪ੍ਰਤੀ ਕੈਂਪ, ਵੱਡੀ ਗਿਣਤੀ ’ਚ ਬੱਚਿਆਂ ਨੇ ਪਰਿਵਾਰ ਸਮੇਤ ਲਿਆ ਭਾਗ

ਖੇਡਾਂ ਨਾਲ ਜੋੜਣ ਦਾ ਮਕਸਦ ਇੱਕ ਸਿਹਤਮੰਦ ਸਮਾਜ
ਦੀ ਸਿਰਜਣਾ ਕਰਨਾ : ਸ੍ਰ. ਸੁਖਵਿੰਦਰ ਸਿੰਘ ਗੋਗੀ

ਸਿਲੀਕੋਨ ਵੈਲੀ/ਕੈਲੀਫੋਰਨੀਆ : ਗੁਰਦੁਆਰਾ ਸਾਹਿਬ ਸਿਲੀਕੋਨ ਵੈਲੀ ਕੈਲੀਫੋਰਨੀਆ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦਾ ਖੇਡਾਂ ਕੈਂਪ ਲਗਾਇਆ ਗਿਆ। ਬੱਚਿਆਂ ਨੂੰ ਪਰਿਵਾਰਾਂ ਸਮੇਤ ਸਵੇਰ ਤੋਂ ਹੀ ਹਰੀ ਭਰੀ ਗਰਾਉਂਡ ਵਿਚ ਇਕੱਠੇ ਹੋ ਕੇ ਅਰਦਾਸ ਕਰਨ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਵੱਖ ਵੱਖ ਖੇਡਾਂ ਵਿੱਚ ਸੈਂਕੜੇ ਬੱਚਿਆਂ ਨੇ ਭਾਗ ਲਿਆ ਅਤੇ ਅਧਿਆਪਕਾਂ ਵਲੋਂ ਬੱਚਿਆਂ ਨੂੰ ਵੱਖ-ਵੱਖ ਖੇਡਾਂ ਦੇ ਗੁਰ ਸਿਖਾਏ ਗਏ। ਕੈਂਪ ਦੌਰਾਨ ਪੂਰਾ ਦਿਨ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਬਾਅਦ ਦੁਪਹਿਰ ਬੱਚਿਆਂ ਦੀ ਪਸੰਦ ਦਾ ਲੰਗਰ ਵੀ ਛਕਾਇਆ ਗਿਆ। ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਸਵਾਦਿਸ਼ਟ ਖਾਣੇ ਸਨ ਜਿਸ ਦਾ ਸਭ ਨੇ ਅਨੰਦ ਮਾਣਿਆ। ਗੁਰਦੁਆਰਾ ਸਾਹਿਬ ਸਿਲੀਕੋਨ ਵੈਲੀ ਕੈਲੀਫੋਰਨੀਆ ਵਲੋਂ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਪੂਰਾ ਮਹੌਲ ਸਕੂਲ ਦੀ ਗਰਾਉਂਡ ਵਾਲਾ ਅਤੇ ਖੁਸ਼ੀਆਂ ਭਰਿਆ ਸੀ। ਟੀਚਰ ਅਤੇ ਵਲੰਟੀਅਰ ਪੂਰੀ ਲਗਨ ਨਾਲ ਸੇਵਾ ਨਿਭਾਅ ਰਹੇ ਹਨ। ਕੈਂਪ ਵਿਚ ਬੱਚਿਆਂ ਦੇ ਮਾਤਾ-ਪਿਤਾ ਦਾ ਖ਼ਾਸ ਸਹਿਯੋਗ ਰਿਹਾ ਹੈ ਜੋ ਸਵੇਰੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਿਚ ਲੈ ਕੇ ਆਉਂਦੇ ਹਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ ਵੱਲੋਂ ਕੈਂਪ ਦੀ ਸਫਲਤਾ ਲਈ ਪੂਰਾ ਜ਼ੋਰ ਲਗਾਇਆ ਗਿਆ। ਸਾਡੇ ਲੋਕ ਅਖਬਾਰ ਨਾਲ ਗੱਲਬਾਤ ਕਰਦਿਆਂ ਨੌਜਵਾਨ ਸਿੱਖ ਆਗੂ ਸ੍ਰ. ਸੁਖਵਿੰਦਰ ਸਿੰਘ ਗੋਗੀ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਣ ਦਾ ਮਕਸਦ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ। ਖੇਡਣ ਦੀ ਰੁਚੀ ਹੀ ਕੌਮ ਨੂੰ ਅਮਰਕੀਾ ਵਿੱਚ ਬੁਲੰਦੀਆਂ ਉਪਰ ਲੈ ਕੇ ਜਾ ਸਕਦੀ ਹੈ। ਉਹਨਾਂ ਅੱਜ ਦੇ ਇਸ ਕੈਂਪ ਲਈ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਅਤੇ ਬੱਚਿਆਂ ਦੇ ਮਾਪਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।