ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ ਵਲੋਂ 13ਵੇਂ ਮਹਾਨ ਨਗਰ ਕੀਰਤਨ ’ਤੇ ਸਲਾਨਾ ਖੇਡ ਦਿਵਸ ਕਰਵਾਇਆ ਗਿਆ

ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ ਵਲੋਂ 13ਵੇਂ ਮਹਾਨ ਨਗਰ ਕੀਰਤਨ ’ਤੇ ਸਲਾਨਾ ਖੇਡ ਦਿਵਸ ਕਰਵਾਇਆ ਗਿਆ

ਟਰੇਸੀ, (ਬਿਊਰੋ ਨਿਊਜ਼) ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ ਵਿਖੇ 6 ਅਪ੍ਰੈਲ 2024 ਦਿਨ ਸ਼ਨਿਚਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਵਜੇ ਤੱਕ ਸਲਾਨਾ ਖੇਡ ਦਿਵਸ ਕਰਵਾਇਆ। ਇਸ ਮਹਾਨ ਖੇਡ ਦਿਵਸ ਦੌਰਾਨ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਪੰਥਕ ਰਵਾਇਤਾਂ ਅਨੁਸਾਰ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ ਵਿਖੇ ਮਨਾਇਆ ਗਿਆ ਜਿਸ ਵਿਚ ਗੁਰਦੁਆਰਾ ਸਾਹਿਬ ਸੇਵਾਦਾਰਾਂ ਵਲੋਂ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਮਨੋਰਥ ਨਾਲ ਵਾਲੀਬਾਲ, ਹਾਕੀ, ਰੱਸਾਕਸ਼ੀ, ਗੱਤਕਾ, ਘੋੜ ਸਵਾਰੀ ਤੋਂ ਇਲਾਵਾ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਗੱਤਕਾ ਮੁਕਾਬਲਾ ਅਤੇ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਖੇਡ ਦਿਵਸ ਦਾ ਆਨੰਦ ਮਾਣਿਆ।