ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਫਰੈਂਚ ਕੈਂਪ ਕੈਲੀਫੋਰਨੀਆ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਪੁਰਬ ਸੰਗਤਾਂ ਨੇ ਮਨਾਇਆ

ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਫਰੈਂਚ ਕੈਂਪ ਕੈਲੀਫੋਰਨੀਆ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਪੁਰਬ ਸੰਗਤਾਂ ਨੇ ਮਨਾਇਆ

ਫਰੈਂਚ ਕੈਂਪ : ‘ਖਾਲਸੇ ਦਾ ਬੋਲਬਾਲਾ’ ਪੂਰੀ ਦੁਨੀਆ ਵਿਚ ਹੋ ਰਿਹਾ ਹੈ। ਸਿੱਖ ਜਿਥੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਾਂਦੇ ਹਨ, ਉਥੇ ਆਪ ਬਸੇਰਾ ਬਣਾਉਂਦੇ ਹਨ ਅਤੇ ਨਾਲ-ਨਾਲ ਆਪਣੇ ਗੁਰੂ ਦਾ ਘਰ ਵੀ ਬਣਾਉਂਦੇ ਹਨ। ਇਸੇ ਹੀ ਤਰ੍ਹਾਂ ਫਰੈਂਚ ਕੈਂਪ ਅਤੇ ਨੇੜਲੇ ਇਲਾਕੇ ਦੀਆਂ ਸੰਗਤਾਂ ਵਲੋਂ ਉਪਰਾਲਾ ਕੀਤਾ ਗਿਆ ਸੀ ਅਤੇ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਬਣਾਇਆ ਗਿਆ, ਜੋ ਕਿ ਬਾਬਾ ਬਿਧੀ ਚੰਦ ਜੀ ਦੀ ਸੰਪ੍ਰਦਾਇ ਦੇ 12ਵੇਂ ਮੁਖੀ ਜਾਨਸੀਨ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਜੋ ਕਿ ਉਨ੍ਹਾਂ ਦੀ ਹੀ ਦੇਖ-ਰੇਖ ਹੇਠਾਂ ਚੱਲ ਰਿਹਾ ਹੈ। ਪਿਛਲੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਾਰੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਬਾਬਾ ਅਵਤਾਰ ਸਿੰਘ ਜੀ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ, ਜਿਸ ਵਿਚ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ-ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰੀ, ਜਿਸ ਵਿਚ ਉਚੇਚੇ ਤੌਰ ’ਤੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਅਤੇ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲਿਆਂ ਨੇ ਵੀ ਹਾਜ਼ਰੀ ਲਗਵਾਈ ਅਤੇ ਗੁਰੂ ਸਾਹਿਬ ਬਾਰੇ ਅਤੇ ਬਾਬਾ ਬਿਧੀ ਚੰਦ ਜੀ ਦੇ ਬਾਰੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਗੁਰਦੁਆਰਾ ਸਾਹਿਬ ਵਿਖੇ ਸਨ-ਵਾਕੀਨ ਕਾਉਂਟੀ ਦੇ ਆਫੀਸ਼ੀਅਲ ਨੇ ਪਹੁੰਚ ਕੇ ਹਾਜ਼ਰੀ ਲਗਵਾਈ। ਜਿਸ ਵਿਚ ਟਾਮ ਪੈਟੀ, ਮੇਗੇਲ ਵਿਲੇਪੁੱਡਾ ਉਚੇਚੇ ਤੌਰ ’ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ, ਉਨ੍ਹਾਂ ਦੇ ਨਾਲ ਭਾਈ ਰਣਜੀਤ ਸਿੰਘ, ਉਘੇ ਸਿੱਖ ਆਗੂ ਸ੍ਰ. ਤਜਿੰਦਰ ਸਿੰਘ ਧਾਮੀ ਫਰੀਮਾਂਟ, ਰੈਕਸ ਢੱਟ, ਟਰੇਸੀ ਤੋਂ ਰਣਜੀਤ ਗਿੱਲ, ਗੁਰੂ ਘਰ ਦੇ ਸੇਵਾਦਾਰ ਸ੍ਰ. ਰਵਿੰਦਰ ਸਿੰਘ ਢਿੱਲੋਂ, ਸ੍ਰ. ਹਰਭਜਨ ਸਿੰਘ ਢਿੱਲੋਂ ਨੇ ਹਾਜ਼ਰੀ ਭਰੀ। ਸ੍ਰ. ਤਜਿੰਦਰ ਸਿੰਘ ਧਾਮੀ ਨੇ ਸਰਟੀਫਿਕੇਟ ਬਾਬਾ ਅਵਤਾਰ ਸਿੰਘ ਜੀ ਨੂੰ ਦਿੱਤੇ। ਕੈਲੀਫੋਰਨੀਆ ਸਟੇਟ 7urdwara sahib, Recognition 1ward. 3alifornia State “reasurer, 6iona Ma, 3alifornia State 3ontroller, Malia 3ohen, 3alifornia 1ttorney 7eneral Rob 2onta ਵਲੋਂ ਸਾਰੇ ਸਰਟੀਫਿਕੇਟ ਬਾਬਾ ਜੀ ਨੂੰ ਦਿੱਤੇ ਗਏ। ਬਾਬਾ ਜੀ ਨੇ ਸਾਰਿਆਂ ਦਾ ਧੰਨਵਾਦ ਅਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਤਿੰਨੇ ਦਿਨ ਸੰਗਤਾਂ ਨੇ ਹਾਜ਼ਰੀ ਭਰੀ। ਸੰਗਤਾਂ ਨੇ ਗੁਰੂ ਘਰ ਵਿਖੇ ਸੇਵਾ ਕੀਤੀ। ਸੇਵਾਦਾਰਾਂ ਵਲੋਂ ਲੰਗਰਾਂ ਦੇ ਸਟਾਲ ਲਗਾਏ ਗਏ। ਐਤਵਾਰ ਨੂੰ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਮਹੱਲਾ ਵੀ ਕੱਢਿਆ ਗਿਆ, ਨਿਹੰਗ ਸਿੰਘ ਨੇ ਘੋੜ ਸਵਾਰੀ ਦੇ ਕਰਤੱਬ ਦਿਖਾਏ, ਖੇਡ ਮੇਲੇ ਵਿਚ ਬੱਚਿਆਂ ਨੇ ਭਾਗ ਲਿਆ। ਸ਼ਨੀਵਾਰ ਨੂੰ ਗੁਰੂ-ਘਰ ਵਿਖੇ ਅੰਮ੍ਰਿਤਪਾਨ ਕਰਵਾਇਆ ਗਿਆ ਜਿਸ ਵਿਚ ਅਨੇਕਾਂ ਪ੍ਰਾਣੀ ਗੁਰੂ ਵਾਲੇ ਬਣੇ।