ਗੁਰਗੱਦੀ ਦਿਵਸ, ਗੁਰੂ ਗ੍ਰੰਥ ਸਾਹਿਬ ਜੀ

ਗੁਰਗੱਦੀ ਦਿਵਸ, ਗੁਰੂ ਗ੍ਰੰਥ ਸਾਹਿਬ ਜੀ

ਸਰਵਜੀਤ ਸਿੰਘ ਸੈਕਰਾਮੈਂਟੋ
lsarbjits0gmail.com
ਸਿੱਖ ਕੌਮ ਵੱਲੋਂ ਹਰ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਾਇਆ ਜਾਂਦਾ ਹੈ। ਯੂਬਾ ਸਿਟੀ (ਕੈਲੀਫੋਰਨੀਆ) ਵਿੱਚ ਹੋਣ ਵਾਲਾ ਨਗਰ ਕੀਰਤਨ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ। ਸਿੱਖ ਇਤਿਹਾਸ ਦੀਆਂ ਹੋਰ ਕਈ ਤਾਰੀਖਾਂ ਦੀ ਤਰ੍ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਤਾਰੀਖ ਬਾਰੇ ਵੀ ਵਿਦਵਾਨਾਂ ਵਿੱਚ ਮੱਤ ਭੇਦ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ ਵਿੱਚ ਹਰ ਸਾਲ ਇਸ ਦਿਹਾੜੇ ਦਾ ਪ੍ਰਵਿਸ਼ਟਾ (ਤਾਰੀਖ) ਬਦਲ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਦਿਹਾੜਾ ਮਨਾਉਂਦੀ ਤਾਂ ਵਦੀ-ਸੁਦੀ ਭਾਵ ਚੰਦ ਦੇ ਕੈਲੰਡਰ ਮੁਤਾਬਕ ਹੈ, ਪਰ ਕੈਲੰਡਰ ਵਿਚ ਦਰਜ ਪ੍ਰਵਿਸ਼ਟਿਆਂ ਭਾਵ ਸੂਰਜੀ ਕੈਲੰਡਰ ਮੁਤਾਬਕ ਕਰਦੀ ਹੈ। ਸ਼?ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਸ ਸਾਲ ਇਹ ਦਿਹਾੜਾ 30 ਕੱਤਕ (15 ਨਵੰਬਰ, 2023 ਈ:) ਦਾ ਦਰਜ ਹੈ। ਇਸ ਦਿਨ ਚੰਦ ਦੇ ਕੈਲੰਡਰ ਮੁਤਾਬਕ ਕੱਤਕ ਸੁਦੀ ਦੂਜ ਹੈ। ਸ਼੍ਰੋਮਣੀ ਕਮੇਟੀ ਇਹ ਦਿਹਾੜਾ ਕੱਤਕ ਸੁਦੀ ਦੂਜ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਹਾੜਾ ਕੱਤਕ ਸੁਦੀ 5 ਨੂੰ ਮਨਾਉਂਦੀ ਹੈ। ਇਸ ਦਾ ਭਾਵ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਤਿੰਨ ਦਿਨ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸਮਰਪਿਤ ਕਰ ਦਿੱਤੀ ਸੀ। ਪਰ ਜਦੋਂ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਵੇਖਦੇ ਹਾਂ ਤਾਂ ਉਥੇ ਗੁਰਗੱਦੀ ਇਕ ਦਿਨ ਪਹਿਲਾ ਦੇਣ ਦਾ ਵੇਰਵਾ ਦਰਜ ਹੈ।
“This weakened the 7uru beyond cure and he passed away on kattak sudi 5, 1765 2K/7 October 1708. 2efore the end came Sri 7uru 7obind Singh ji had asked for the Sacred Volume to be brought forth. “o quote 2hatt Vahi “alaunda Parganah jind: “7uru 7obind Singh, the “enth master, son of 7uru teg bahadur, grandson of 7uru 8argobind, great grandson of 7uru 1rjan, of the family of 7uru Ram 4as Surajbansi, 7osal 3lan, Sodhi khatri, resident of 1nandpur, parganah kahlur, now at nanded, in the 7odavari country in the 4eccan, asked 2hai 4aya Singh, on Wednesday, 6 October 1708, to fetch Sri 7uru 7ranth Shaib. 9n obedience to his order, 4aya Singh brought Sri 7uru 7ranth Shaib. “he 7uru placed before it five pice and a coconut and bowed his head before it. 8e said to the sangat, ‘it is my commandment, own Sri 7ranth ji in my place. 8e who so acknowledges it will obtain his reward. “he guru will rescue him. Know this as the truth.” (sgpc.net)
ਭੱਟ ਵਹੀ ਤਲਾਉਂਡਾ ਪਰਗਣਾ ਜੀਂਦ ਦੇ ਹਵਾਲੇ ਨਾਲ ਦਰਜ ਕੀਤੀ ਗਈ ਉਪ੍ਰੋਕਤ ਜਾਣਕਾਰੀ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨੇ ਕੱਤਕ ਸੁਦੀ 5 ਸੰਮਤ 1765 ਬਿਕ੍ਰਮੀ/ 7 ਅਕਤੂਬਰ 1708 ਈ: (ਜੂਲੀਅਨ) ਨੂੰ ਜੋਤੀ ਜੋਤ ਸਮਾਉਣ ਤੋਂ ਇਕ ਦਿਨ ਪਹਿਲਾ ਭਾਵ 6 ਅਕਤੂਬਰ 1708 ਈ: (ਜੂਲੀਅਨ) ਦਿਨ ਬੁਧਵਾਰ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸਮਰਪਿਤ ਕਰ ਦਿੱਤੀ ਸੀ। 6 ਅਕਤੂਬਰ 1708 ਈ: (ਜੂਲੀਅਨ) ਦਿਨ ਬੁਧਵਾਰ ਨੂੰ ਕੱਤਕ ਸੁਦੀ 4 ਸੀ। ਪਰ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਕੱਤਕ ਸੁਦੀ 2 ਨੂੰ ਮਨਾਉਂਦੀ ਹੈ। ਸਪੱਸ਼ਟ ਹੈ ਕਿ ਹੋਰ ਕਈ ਤਾਰੀਖਾਂ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਦੇਣ ਦੀਆਂ ਵੀ ਦੋ ਤਾਰੀਖਾਂ, ਕੱਤਕ ਸੁਦੀ 2 ਅਤੇ ਕੱਤਕ ਸੁਦੀ 4 ਮੰਨੀਆਂ ਜਾਂਦੀਆਂ ਹਨ। ਇਹ ਦੋਵੇਂ ਤਾਰੀਖਾਂ ਸਹੀ ਨਹੀਂ ਹੋ ਸਕਦੀਆਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੋਵਾਂ ਤਾਰੀਖਾਂ ਵਿੱਚੋਂ ਕਿਹੜੀ ਤਾਰੀਖ ਸਹੀ ਹੋ ਸਕਦੀ ਹੈ?
“ਵਚਿੱਤਰ ਜੀਵਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ” ਦਾ ਕਰਤਾ ਸੋਢੀ ਤੇਜਾ ਸਿੰਘ ਲਿਖਦਾ ਹੈ, “ਇਸ ਉਪਰੰਤ ਅਰਦਾਸ ਕਰਕੇ ਕੜਾਹ ਪ੍ਰਸਾਦਿ ਦੀ ਦੇਗ ਵਰਤਾਈ ਗਈ। ਕੱਤਕ ਸੁਦੀ ਦੂਜ ਸੰਮਤ 1765 ਨੂੰ ਇਹ ਮਹਾਨ ਕਾਰਜ ਕਰਕੇ ਗੁਰੂ ਜੀ ਨੇ ਬਚਨ ਕੀਤਾ ਕਿ ਹੁਣ ਸਾਡੀ ਆਪਣੇ ਪਿਤਾ ਅਕਾਲ ਪੁਰਖ ਪਾਸ ਜਾਣ ਦੀ ਤਿਆਰੀ ਹੈ, ਸਾਡਾ ਅੰਗੀਠਾ ਤਿਆਰ ਕਰੋ”।
ਗੁਰਬਾਣੀ ਪਾਠ ਦਰਪਣ (ਦਮਦਮੀ ਟਕਸਾਲ) ਵਿੱਚ ਵੀ ਇਹ ਤਾਰੀਖ ਹੀ ਦਰਜ ਹੈ, “1765 ਬਿਕ੍ਰਮੀ, ਕੱਤਕ ਸੁਦੀ ਦੂਜ ਨੂੰ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ, ਪੰਜਾਂ ਸਿੰਘਾਂ ਨੂੰ ਤਾਬਿਆ ਖੜੇ ਕਰਕੇ ਆਪ ਜੀ ਨੇ ਸਾਰੇ ਪੰਥ ਨੂੰ ਆਗਿਆ ਕੀਤੀ”।
ਦੂਜੇ ਪਾਸੇ ਦਮਦਮੀ ਟਕਸਾਲ ਦੀ ਵੈਬ ਸਾਈਟ ਉੱਪਰ, “Just before 8is departure from the world on the 7th of October 1708 7uru Sahib installed Sri 7uru 7ranth Sahib Ji as the Sikhs final and everlasting 7uru” ਲਿਖਿਆ ਮਿਲਦਾ ਹੈ।
ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਵੀ ਇਕ ਮੱਤ ਨਹੀਂ ਹਨ। ਕਰਨਲ ਨਿਸ਼ਾਨ ਦਾ ਮੱਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਕੱਤਕ ਸੁਦੀ 2 (4 ਅਕਤੂਬਰ 1708 ਈ:) ਨੂੰ ਅਤੇ ਡਾ ਹਰਜਿੰਦਰ ਸਿੰਘ ਦਿਲਗੀਰ ਦਾ ਮੱਤ ਹੈ ਗੁਰੂ ਗ੍ਰੰਥ ਸਾਹਿਬ ਦੀ ਸਿੱਖਾਂ ਲਈ ਸਦੀਵੀ ਗੁਰੂ ਦੀ ਸਥਾਪਨਾ, 6 ਗੋਬਿੰਦ ਸਿੰਘ ਮਾਹ, 1708, ਸੰਗਤ ਦਿਨ (6 ਅਕਤੂਬਰ 1708 ਈ) ਨੂੰ ਕੀਤੀ ਗਈ ਸੀ। 6 ਗੋਬਿੰਦ ਸਿੰਘ ਮਾਹ, ਸੰਗਤ ਦਿਨ (6 ਅਕਤੂਬਰ) ਮੁਤਾਬਕ ਇਹ ਕੱਤਕ ਸੁਦੀ 4 ਬਣਦੀ ਹੈ।
“ਅੰਤ 6 ਅਕਤੂਬਰ ਸੰਨ 1708 , ਦੱਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ ਤੇ ਦਸਮੇਸ਼ ਜੀ ਨੇ ਇਕ ਵਿਸ਼ੇਸ਼ ਸਮਾਗਮ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਪਿਆਰਿਆਂ ਨੂੰ ਖੜਾ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਮੱਥਾ ਟੇਕ ਦਿੱਤਾ”। (ਸ੍ਰੀ ਗੁਰੂ ਗੋਬਿੰਦ ਸਿੰਘ, ਸੰਪਾਦਕ ਡਾ ਸਰਬਜਿੰਦਰ ਸਿੰਘ, ਪੰਨਾ 10)
“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ-ਨੰਦੇੜ (ਸਚ ਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ) ਕੱਤਕ ਸੁਦੀ ਚੌਥ ਸੰਮਤ 1765 ਬੁਧਵਾਰ”। (ਗਿਆਨੀ ਹਰਬੰਸ ਸਿੰਘ, ਭਾਗ ਪਹਿਲਾ, ਪੰਨਾ 4)
“ਜਗਤ ਹਿਤਕਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਅਕਤੂਬਰ 6,1708 ਵਾਲੇ ਦਿਨ ਨਾਦੇੜ (ਸੱਚਖੰਡ ਹਜ਼ੂਰ ਸਾਹਿਬ) ਵਿਖੇ ਅੰਮ੍ਰਿਤ ਵੇਲੇ ਇਕ ਵਿਸ਼ੇਸ਼ ਦਿਵਾਨ ਸਜਾ ਕੇ ਦਮਦਮੀ ਬੀੜ ਦੇ ਸਨਮੁਖ ਪੰਜ ਪੇਸੇ ਅਤੇ ਨਾਰੀਅਲ ਭੇਟ ਕਰਕੇ ਫ਼ੁਰਮਾਇਆ ਕਿ ਮੇਰਾ ਹੁਕਮ ਹੈ, ਮੇਰੀ ਜਗ?ਹਾ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਜਾਨਣਾ”। (ਆਰੰਭਿਕ ਸ਼ਬਦ-ਸ੍ਰੀ ਗੁਰੂ ਗ੍ਰੰਥ ਪਰਿਚਯ, ਡਾ ਰਤਨ ਸਿੰਘ ਜੱਗੀ)
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਦੀ ਤਾਰੀਖ, ਕੱਤਕ ਸੁਦੀ ਦੂਜ (4 ਅਕਤੂਬਰ) ਅਤੇ ਕੱਤਕ ਸੁਦੀ ਚੌਥ (6 ਅਕਤੂਬਰ) ਲਿਖਣ/ ਮੰਨਣ ਵਾਲੇ ਲੇਖਕਾਂ ਦੀ ਸੂਚੀ ਵਿੱਚ ਹੋਰ ਵਾਧਾ ਵੀ ਕੀਤਾ ਜਾ ਸਕਦਾ ਹੈ, ਪਰ ਸਾਡਾ ਮਕਸਦ ਇਨ੍ਹਾਂ ਦੋਵਾਂ ਤਾਰੀਖਾਂ ਵਿੱਚੋਂ ਸਹੀ ਤਾਰੀਖ ਦੀ ਪੜਤਾਲ ਕਰਨਾ ਹੈ। ਇਸ ਤਾਰੀਖ ਸਬੰਧੀ ਜਾਣਕਾਰੀ ਦਾ ਮੂਲ ਸਰੋਤ ਭੱਟ ਵਹੀਆਂ ਹਨ।
“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਜਾਣ ਦੀ ਮੌਕੇ ਦੀ ਗਵਾਹੀ ਵੀ ਭੱਟ ਵਹੀਆਂ ਤੋਂ ਮਿਲਦੀ ਹੈ। ਕੇਸੋ ਸਿੰਘ ਦਾ ਪੁੱਤਰ ਭੱਟ ਨਰਬਦ ਸਿੰਘ, ਉਸ ਸਮੇਂ ਨੰਦੇੜ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਸੀ। ਉਸ ਨੇ ਆਪਣੇ ਹੱਥੀਂ ਵਹੀ ਵਿਚ ਇੰਦਰਾਜ ਕੀਤਾ; ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਪੋਤਾ ਗੁਰੂ ਹਰਿਗੋਬਿੰਦ ਜੀ ਕਾ, ਪੜਪੋਤਾ ਗੁਰੂ ਅਰਜਨ ਜੀ ਕਾ, ਬੰਸ ਗੁਰੂ ਰਾਮਦਾਸ ਜੀ ਦੀ, ਸੂਰਜ ਬੰਸੀ, ਗੋਸਲ ਗੋਤ੍ਰਾ ਸੋਢੀ ਖਤ੍ਰੀ ਬਾਸੀ ਮਾਖੋਆਲ, ਪ੍ਰਗਨਾ ਕਾਹਿਲੂਰ ਸੰਮਤ ਸਤ੍ਰਾਂ ਸੈ ਪੈਂਸਠ ਕਾਰਤਕ ਮਾਂਹ ਕੀ ਚਉਥ, ਸ਼ੁਕਲਾ ਪਖੇ ਬੁਧਵਾਰ ਕੇ ਦਿਹੁ ਦੈਆ ਸਿੰਘ ਕੋ ਬਚਨ ਹੋਆ: ਗ੍ਰੰਥ ਸਾਹਿਬ ਲੇ ਆਓ। ਬਚਨ ਪਾਏ ਦੈਆ ਸਿੰਘ ਗ੍ਰੰਥ ਸਾਹਿਬ ਲੇ ਆਏ”। (ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ, ਸੰਪਾਦਕ ਗੁਰਮੁਖ ਸਿੰਘ, ਪੰਨਾ 19)
“ਗੁਰੂ ਗੋਬਿੰਦ ਸਿੰਘ ਮਹਲ ਦਸਮਾ ਬੇਟਾ ਗੁਰੂ ਤੇਗ ਬਹਾਦੁਰ ਕਾ … ਸੰਬਤ ਸਤ੍ਰਾਂ ਸੇ ਪੈਸਠ ਕਾਰਤਕ ਮਾਸ ਕੀ ਚਉਥ ਸੁਕਲਾ ਪਖੇ ਬੂਦਵਾਰ ਕੇ ਦਿਹੁ। ਦੈਆ ਸਿੰਘ ਸੇ ਬਚਨ ਹੋਆ ਸ੍ਰੀ ਗ੍ਰੰਥ ਸਾਹਿਬ ਲੈ ਆਓ। ਬਚਨ ਪਾਇ ਦਿਆ ਸਿੰਘ ਸ੍ਰੀ ਗ੍ਰੰਥ ਸਾਹਿਬ ਲੇ ਆਏ”। (ਉਹੀ, ਪੰਨਾ 209)
ਭੱਟ ਵਹੀਆਂ ਦੀ ਸਪੱਸ਼ਟ ਗਵਾਹੀ ਹੋਣ ਦੇ ਬਾਵਜੂਦ ਵੀ ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਦੀ ਤਾਰੀਖ ਬਾਰੇ ਸਹਿਮਤੀ ਕਿਉ ਨਹੀਂ ਬਣਾ ਸਕੇ? ਭੱਟ ਨਰਬਦ ਸਿੰਘ, ਜੋ ਉਸ ਸਮੇਂ ਨੰਦੇੜ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਸੀ, ਲਿਖਦਾ ਹੈ, “ਸੰਮਤ ਸਤ੍ਰਾਂ ਸੈ ਪੈਂਸਠ ਕਾਰਤਕ ਮਾਂਹ ਕੀ ਚਉਥ, ਸ਼ੁਕਲਾ ਪਖੇ ਬੁਧਵਾਰ ਕੇ ਦਿਹੁ”। ਕੀ ਸ਼?ਰੋਮਣੀ ਕਮੇਟੀ ਅਗਲੇ ਸਾਲ ਦਾ (ਸੰਮਤ 556 ਨਾਨਕਸ਼ਾਹੀ) ਕੈਲੰਡਰ ਛਾਪਣ ਤੋਂ ਪਹਿਲਾ-ਪਹਿਲਾ ਇਸ ਤਾਰੀਖ ਬਾਰੇ ਕੋਈ ਠੋਸ ਨਿਰਣਾ ਲਵੇਗੀ?