ਗੁਜਰਾਤ ਦੇ ਵੋਟਰਾਂ ਨੂੰ ਲੋਭ ਦੇਣ ਲਈ ਪੰਜਾਬ ਦਾ ਖਜਾਨਾ ਖਾਲੀ ਕਰ ਰਹੀ ਹੈ ‘ਆਪ’ : ਬੀ.ਜੇ.ਪੀ. ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ

ਗੁਜਰਾਤ ਦੇ ਵੋਟਰਾਂ ਨੂੰ ਲੋਭ ਦੇਣ ਲਈ ਪੰਜਾਬ ਦਾ ਖਜਾਨਾ ਖਾਲੀ ਕਰ ਰਹੀ ਹੈ ‘ਆਪ’ : ਬੀ.ਜੇ.ਪੀ. ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ

ਸਾਹਿਬਜਾਦਾ ਅਜੀਤ ਸਿੰਘ ਨਗਰ : ਭਾਰਤੀਯ ਜਨਤਾ ਪਾਰਟੀ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਗੁਜਰਾਤ ਦੇ ਵੋਟਰਾਂ ਨੂੰ ਲੋਭ ਦੇਣ ਦੀ ਕੋਸ਼ਿਸ਼ ਵਿੱਚ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ ਲਾਇਆ ਹੈ। ਇਸ ਬਾਰੇ ਗੱਲ ਕਰਦਿਆਂ ਭਾਜਪਾ ਦੇ ਕੌਮੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ’ਚ ਵੱਡੇ ਪੱਧਰ ’ਤੇ ਭਿ੍ਰਸਟਾਚਾਰ, ਗੈਰ-ਕਾਨੂੰਨੀ ਮਾਈਨਿੰਗ ਅਤੇ ਲਏ ਜਾ ਰਹੇ ਕਰਜੇ ਦਾ ਨਿਸਚਿਤ ਤੌਰ ’ਤੇ ਗੁਜਰਾਤ ’ਚ ‘ਆਪ’ ਵਲੋਂ ਵੰਡੀ ਜਾ ਰਹੀ ਹਵਾਲਾ ਰਾਸੀ ਨਾਲ ਸਬੰਧ ਹੈ ਅਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋ ਗੱਲਾਂ ਸਾਹਮਣੇ ਆਈਆਂ ਹਨ। ਇੱਕ ਪਾਸੇ ਕੈਗ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸੂਬੇ ਵਿੱਚ ‘ਆਪ’ ਸਰਕਾਰ ਵੱਲੋਂ ਕਿਵੇਂ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ ਹਨ। ਜਦੋਂ ਕਿ ਇਸ ਸਮੇਂ ਦੌਰਾਨ ਹਵਾਲਾ ਰਾਹੀਂ ਟਰਾਂਸਫਰ ਕੀਤੇ ਗਏ ਪੈਸੇ ਦੀ ਵਰਤੋਂ ਗੁਜਰਾਤ ਵਿੱਚ ਵੋਟਰਾਂ ਨੂੰ ਦੇਣ ਲਈ ਕੀਤੀ ਜਾ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ‘ਆਪ’ ਗੁਜਰਾਤ ਦੇ ਵੋਟਰਾਂ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੇ ਗਲਤ ਤਰੀਕੇ ਵਰਤ ਰਹੀ ਹੈ। ਪਹਿਲਾਂ ਇਸਨੇ ਪੰਜਾਬ ਦਾ ਪੈਸਾ ਗੁਜਰਾਤ ਦੀ ਮਿੱਲ ਵੱਲ ਮੋੜਨ ਲਈ ਇਸਤਿਹਾਰਾਂ ਦਾ ਰਾਹ ਫੜਿਆ ਅਤੇ ਹੁਣ ਇਹ ਪੰਜਾਬ ਤੋਂ ਗਲਤ ਤਰੀਕੇ ਨਾਲ ਹਾਸਲ ਕੀਤਾ ਪੈਸਾ ਹਵਾਲਾ ਰਾਹੀਂ ਗੁਜਰਾਤ ਵਿੱਚ ਟਰਾਂਸਫਰ ਕਰਕੇ ਵੋਟਰਾਂ ਵਿੱਚ ਵੰਡ ਕੇ ਹੋਰ ਵੀ ਕਈ ਕੰਮ ਖੁੱਲ੍ਹੇਆਮ ਕਰ ਰਹੀ ਹੈ। ਗਰੇਵਾਲ ਨੇ ਵੱਖ-ਵੱਖ ਸਕੀਮਾਂ ਦੇ ਨਾਂ ’ਤੇ ਪੰਜਾਬ ’ਚ ਲਏ ਕਰਜੇ ਦੀ ਦਰ ਵਧਣ ਦੇ ਨਾਲ-ਨਾਲ ਸੂਬੇ ’ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀਆਂ ਰਿਪੋਰਟਾਂ ਦੇ ਨਾਲ ਗੁਜਰਾਤ ’ਚ ਹਵਾਲਾ ਵੰਡ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਨਿਸ਼ਚਿਤ ਤੌਰ ਤੇ ਇਸ ਸਭ ਦਾ ਮਾਸਟਰਮਾਈਂਡ ਵਜੋਂ ‘ਆਮ ਆਦਮੀ ਪਾਰਟੀ ਸਰਕਾਰ’ ਦੀ ਅਗਵਾਈ ਨਾਲ ਸਬੰਧ ਹੈ।