ਗਾਜ਼ਾ ’ਤੇ ਇਜ਼ਰਾਇਲੀ ਬੰਬਾਰੀ ਕਾਰਨ ਵਿਦੇਸ਼ੀਆਂ ਸਣੇ 13 ਬੰਦੀ ਮਾਰੇ ਗਏ: ਹਮਾਸ

ਗਾਜ਼ਾ ’ਤੇ ਇਜ਼ਰਾਇਲੀ ਬੰਬਾਰੀ ਕਾਰਨ ਵਿਦੇਸ਼ੀਆਂ ਸਣੇ 13 ਬੰਦੀ ਮਾਰੇ ਗਏ: ਹਮਾਸ

ਯੇਰੂਸ਼ਲਮ-
ਹਮਾਸ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੀ ਭਾਰੀ ਬੰਬਾਰੀ ਵਿੱਚ ਵਿਦੇਸ਼ੀਆਂ ਸਣੇ 13 ਬੰਦੀਆਂ ਦੀ ਮੌਤ ਹੋ ਗਈ। ਹਮਾਸ ਦੇ ਫੌਜੀ ਵਿੰਗ ਨੇ ਬਿਆਨ ਵਿਚ ਕਿਹਾ ਕਿ 24 ਘੰਟਿਆਂ ਵਿਚ ਵੱਖ-ਵੱਖ ਥਾਵਾਂ ‘ਤੇ 13 ਬੰਦੀ ਮਾਰੇ ਗਏ ਹਨ। ਇਸ ਨੇ ਵਿਦੇਸ਼ੀਆਂ ਦੀ ਕੌਮੀਅਤ ਨਹੀਂ ਦਿੱਤੀ। ਇਜ਼ਰਾਈਲ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।