ਗਰਿੱਡਾਂ ’ਚ ਪਾਣੀ ਭਰਨ ਕਾਰਨ ਬਿਜਲੀ ਸਪਲਾਈ ਠੱਪ

ਗਰਿੱਡਾਂ ’ਚ ਪਾਣੀ ਭਰਨ ਕਾਰਨ ਬਿਜਲੀ ਸਪਲਾਈ ਠੱਪ

ਰੌਹੜ ਜਾਗੀਰ ਤੇ ਮਗਰ ਸਾਹਿਬ ਗਰਿੱਡ ਬੰਦ ਕਰਨ ਨਾਲ 40 ਪਿੰਡ ਹੋਣਗੇ ਪ੍ਰਭਾਵਿਤ

ਦੇਵੀਗੜ੍ਹ- ਪਾਵਰਕੌਮ ਦੀ ਸਬ-ਡਿਵੀਜ਼ਨ ਰੌਹੜ ਜਾਗੀਰ ਅਧੀਨ ਚੱਲਦੇ ਬਿਜਲੀ ਦੇ ਦੋ ਗਰਿੱਡਾਂ ਦੀ ਸਪਲਾਈ ਗਰਿੱਡਾਂ ਵਿੱਚ ਹੜ੍ਹ ਦਾ ਪਾਣੀ ਭਰਨ ਕਾਰਨ ਠੱਪ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਓ ਰੌਹੜ ਜਾਗੀਰ ਨੇ ਦੱਸਿਆ ਕਿ ਟਾਂਗਰੀ ਨਦੀ ਦੇ ਬੰਨ੍ਹਾਂ ਵਿੱਚ ਪਾੜ ਪੈਣ ਕਾਰਨ ਅਤੇ ਜ਼ਿਆਦਾ ਪਾਣੀ ਆਉਣ ਕਾਰਨ ਮਗਰ ਸਾਹਿਬ ਅਤੇ ਰੌਹੜ ਜਾਗੀਰ ਗਰਿੱਡ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਿਜਲੀ ਬੰਦ ਕਰਨ ਨਾਲ ਤਕਰੀਬਨ 40 ਪਿੰਡ ਬਿਜਲੀ ਤੋਂ ਪ੍ਰਭਾਵਿਤ ਰਹਿਣਗੇ। ਇਨ੍ਹਾਂ ਗਰਿੱਡਾਂ ਨਾਲ ਸਬੰਧਿਤ ਪਿੰਡ ਹੜ੍ਹ ਦਾ ਪਾਣੀ ਉਤਰਨ ਤੱਕ ਬਨਿਾਂ ਬਿਜਲੀ ਤੋਂ ਰਹਿਣਗੇ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਟੀਮ ਦੇ ਹਰਦੇਵ ਸਿੰਘ ਘੜਾਮ ਅਤੇ ਹੋਰ ਮੈਂਬਰਾਂ ਨੇ ਹਲਕੇ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਨਿ੍ਹਾਂ ਕਿਸਾਨਾਂ ਕੋਲ ਜੈਰਨੇਟਰ ਆਦਿ ਦੇ ਪ੍ਰਬੰਧ ਹਨ, ਉਹ ਜਰਨੇਟਰ ਰਾਹੀਂ ਆਪੋ-ਆਪਣੇ ਆਂਢੀਆਂ-ਗੁਆਂਢੀਆਂ ਨੂੰ ਪੀਣ ਵਾਲਾ ਪਾਣੀ ਭਰਨ ਲਈ ਮਦਦ ਦੇਣ ਤਾਂ ਕਿ ਲੋਕ ਪੀਣ ਵਾਲੇ ਪਾਣੀ ਤੋਂ ਵਾਂਝੇ ਨਾ ਰਹਿਣ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਗੁਰਦੁਆਰਾ ਬਾਉਲੀ ਸਾਹਿਬ ਅਤੇ ਮਗਰ ਸਾਹਿਬ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।