ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਦੇ ਸਹਿਯੋਗ ਨਾਲ ਸ਼ਹੀਦਾਂ ਦੀ ਯਾਦ ’ਚ ਕਰਵਾਏ ਬਾਸਕਟਬਾਲ ਟੂਰਨਾਮੈਂਟ ਦਾ ਪਹਿਲਾ ਖਿਤਾਬ N“L ਸਟਾਕਟਨ ਨੇ ਜਿੱਤਿਆ

ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਦੇ ਸਹਿਯੋਗ ਨਾਲ ਸ਼ਹੀਦਾਂ ਦੀ ਯਾਦ ’ਚ ਕਰਵਾਏ ਬਾਸਕਟਬਾਲ ਟੂਰਨਾਮੈਂਟ ਦਾ ਪਹਿਲਾ ਖਿਤਾਬ N“L ਸਟਾਕਟਨ ਨੇ ਜਿੱਤਿਆ

ਸਟਾਕਟਨ/ਕੈਲੀਫੋਰਨੀਆ : ਗ਼ਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਬਾਸਕਟਬਾਲ ਟੂਰਨਾਮੈਂਟ ਇਤਿਹਾਸਕ ਹੋ ਨਿਬੜਿਆ। ਇਸ ਟੂਰਨਾਮੈਂਟ ਵਿਚ 22 ਟੀਮਾਂ ਨੇ ਭਾਗ ਲਿਆ। ਵੱਖ-ਵੱਖ ਟੀਮਾਂ ’ਚ ਉਚ ਕੋਟੀ ਦੇ ਖਿਡਾਰੀ ਖੇਡ ਰਹੇ ਸਨ ਜਿਨ੍ਹਾਂ ’ਚ ਅਮਰੀਕਾ, ਇੰਡੀਆ, ਟੋਰਾਂਟੋ, ਵੈਨਕੂਵਰ, ਐਬਸਫੋਰਡ ਅਤੇ ਹੋਰ ਥਾਵਾਂ ਤੋਂ ਖਿਡਾਰੀ ਖੇਡ ਰਹੇ ਸਨ। ਇਲਾਈਟ ਡਿਵੀਜ਼ਨ ’ਚ ਪਹਿਲਾ ਇਨਾਮ ਸਟਾਕਟਨ ਦੀ ਟੀਮ N“L ਨੇ ਜਿੱਤਿਆ ਅਤੇ ਦੂਜਾ ਇਨਾਮ Sriver ਟੀਮ ਨੇ ਜਿੱਤਿਆ। ਟੂਰਨਾਮੈਂਟ ਦਾ ਮੌਸਟ ਵੈਲੀਉਏਵਲ ਪਲੇਅਰ ਸ੍ਰ. ਟੋਨੀ ਗਿੱਲ ਨੂੰ ਘੋਸ਼ਿਤ ਕੀਤਾ ਗਿਆ ਅਤੇ ਫਾਈਨਲ ਦਾ ਮੌਸਮ ਵੈਲੀਉਏਵਲ ਪਲੇਅਰ ਸਵਿੱਕੀ ਤੂਰ ਨੂੰ ਦਿੱਤਾ ਗਿਆ ਅਤੇ ਡਿਫੈਂਸਿਵ ਲਈ ਸ੍ਰ. ਉਂਕਾਰ ਸਿੱਧੂ ਨੂੰ ਮਿਲਿਆ। ਇਲਾਈਟ ਡਿਵੀਜ਼ਨ ’ਚ 10 ਟੀਮਾਂ ਨੇ ਭਾਗ ਲਿਆ ਅਤੇ ਰੈਕ ਡਿਵੀਜ਼ਨ ਵਿਚ 10 ਟੀਮਾਂ ਨੇ ਭਾਗ ਲਿਆ। ਰੈਕ ਡਿਵੀਜ਼ਨ ਦਾ ਪਹਿਲਾ ਇਨਾਮ ਬਰਾਉਨ ਮੁੰਡੇ ਨੂੰ ਗਿਆ ਅਤੇ ਦੂਜਾ ਇਨਾਮ ਅਜ਼ਾਦ ਨੂੰ ਮਿਲਿਆ। ਰੈਕ ਡਿਵੀਜ਼ਨ ’ਚ ਟੂਰਨਾਮੈਂਟ ਦਾ ਮੌਸਟ ਵੈਲੀਉਏਵਲ ਪਲੇਅਰ ਸ੍ਰ. ਜੋਸ਼ ਢਿੱਲੋਂ ਨੂੰ ਮਿਲਿਆ ਅਤੇ ਫਾਈਨਲ ’ਚ ਸ੍ਰ. ਪ੍ਰਭ ਸਰਾਂ ਨੂੰ ਮਿਲਿਆ ਅਤੇ ਡਿਫੈਂਸਿਵ ਲਈ ਸ੍ਰ. ਇੰਦਰ ਸੰਧੂ ਨੂੰ ਚੁਣਿਆ ਗਿਆ। ਇਹ ਦੋ ਦਿਨਾ ਪਹਿਲਾ ਟੂਰਨਾਮੈਂਟ ਵਾਕਿਆ ਹੀ ਰੌਣਕ ਭਰਿਆ ਅਤੇ ਦੂਸਰੇ ਬੱਚਿਆਂ ਨੂੰ ਖੇਡਾਂ ’ਚ ਉਤਸਾਹਿਤ ਕਰਨ ਵਾਲਾ ਸੀ। ਇਸ ਟੂਰਨਾਮੈਂਟ ਪ੍ਰਤੀ ‘ਸਾਡੇ ਲੋਕ’ ਅਖ਼ਬਾਰ ਅਤੇ ‘ਖਾਲਸਾ ਅਫੇਅਰ ਚੈਨਲ’ ਨਾਲ ਵੱਖ-ਵੱਖ ਆਗੂਆਂ ਨੇ ਗੱਲਬਾਤ ਕੀਤੀ ਜਿਨ੍ਹਾਂ ਵਿਚ ਗੁਰਦੁਆਰਾ ਸਾਹਿਬ ਸਟਾਕਟਨ ਦੇ ਪ੍ਰਧਾਨ ਸ੍ਰ. ਰਵਿੰਦਰ ਸਿੰਘ ਧਾਲੀਵਾਲ, ਸ੍ਰ. ਮਨਜੀਤ ਸਿੰਘ ਉਪਲ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਟਾਕਟਨ, ਸ੍ਰ. ਹਰਨੇਕ ਸਿੰਘ ਅਟਵਾਲ ਸੀਨੀਅਰ ਵਾਈਸ ਪ੍ਰਧਾਨ ਗੁਰਦੁਆਰਾ ਸਾਹਿਬ ਸਟਾਕਟਨ, ਸ੍ਰ. ਕੁਲਜੀਤ ਸਿੰਘ ਨਿੱਝਰ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਟਾਕਟਨ, ਸੀਨੀਅਰ ਸਿੱਖ ਆਗੂ ਸ੍ਰ. ਜਗਜੀਤ ਸਿੰਘ ਰੱਤੜ, ਸ੍ਰ. ਗੁਲਵਿੰਦਰ ਸਿੰਘ ਭਿੰਦਾ ਗਾਖਲ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਟਾਕਟਨ, ਸ੍ਰ. ਪਿੰਕੀ ਅਟਵਾਲ, ਸ੍ਰ. ਦਲਜੀਤ ਸਿੰਘ ਸੰਧੂ ਸਾਬਕਾ ਸੈਕਟਰੀ ਗੁਰਦੁਆਰਾ ਸਾਹਿਬ ਸਟਾਕਟਨ, ਸ੍ਰ. ਮਨੀਤ ਸਿੰਘ ਦਿਉਲ ਗਲੋਬਲ ਮਲਟੀ ਸਰਵਿਸ ਵਾਲੇ, ਸ੍ਰ. ਸੁਖਮਨ ਸਿੰਘ ਅਟਵਾਲ, ਸ੍ਰ. ਸੁਖਬੀਰ ਸਿੰਘ ਸੋਹਲ, ਹਾਕੀ ਦੇ ਅੰਤਰਰਾਸ਼ਟਰੀ ਖਿਡਾਰੀ ਜਸਕਰਨ ਸਿੰਘ ਸਹੋਤਾ। ਇਹ ਯਾਦਗਾਰੀ ਟੂਰਨਾਮੈਂਟ ਨੌਜਵਾਨ ਆਗੂ ਸ੍ਰ. ਮਨਵੀਰ ਸਿੰਘ ਮਾਂਗਟ ਅਤੇ ਸ੍ਰ. ਜੁਗਰਾਜ ਸਿੰਘ ਗਾਖਲ ਅਤੇ ਉਨ੍ਹਾਂ ਦੀ ਟੀਮ ਵਲੋਂ ਬਹੁਤ ਹੀ ਸਖ਼ਤ ਮਿਹਨਤ ਅਤੇ ਉਤਸਾਹ ਨਾਲ ਕਰਵਾਏ ਗਏ।