ਗਜਲ ਮੰਚ ਦੀ ਸੁਰੀਲੀ ਸਾਮ ਨੇ ਸਰੀ ਦੇ ਸਾਹਿਤਕ ਹਲਕਿਆਂ ਵਿਚ ਇਕ ਨਵਾਂ ਇਤਿਹਾਸ ਰਚਿਆ

ਗਜਲ ਮੰਚ ਦੀ ਸੁਰੀਲੀ ਸਾਮ ਨੇ ਸਰੀ ਦੇ ਸਾਹਿਤਕ ਹਲਕਿਆਂ ਵਿਚ ਇਕ ਨਵਾਂ ਇਤਿਹਾਸ ਰਚਿਆ

ਸਰੋਤਿਆਂ ਨੇ ਕਵੀਆਂ ਦੇ ਕਲਾਮ ਅਤੇ ਸੂਫੀਆਨਾ ਗਾਇਕੀ ਨੂੰ ਰੂਹ ਨਾਲ ਮਾਣਿਆ
ਸਰੀ: ਗਜਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ ਕਰਵਾਈ ਕਾਵਿਮਈ ਸੁਰੀਲੀ ਸਾਮ ਨੇ ਸਰੀ ਦੇ ਸਾਹਿਤਕ ਹਲਕਿਆਂ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰਨ ਵਿਚ ਸਫਲਤਾ ਹਾਸਲ ਕੀਤੀ। ਤਿੰਨ ਸੌ ਦੇ ਕਰੀਬ ਸਾਹਿਤਕ ਪ੍ਰੇਮੀਆਂ ਨੇ ਇਸ ਸਾਮ ਵਿਚ ਸਾਮਲ ਹੋ ਕੇ ਕਵੀਆਂ ਦੇ ਕਲਾਮ ਅਤੇ ਸੂਫੀਆਨਾ ਗਾਇਕੀ ਨੂੰ ਰੂਹ ਨਾਲ ਮਾਣਿਆਂ ਅਤੇ ਤਾੜੀਆਂ ਨਾਲ ਭਰਪੂਰ ਦਾਦ ਦਿੰਦਿਆਂ ਸਾਬਤ ਕਰ ਦਿੱਤਾ ਹੈ ਕਿ ਸੰਜੀਦਾ ਸਾਇਰੀ ਅਤੇ ਸੰਜੀਦਾ ਗਾਇਕੀ ਦੇ ਕਦਰਦਾਨ ਸਰੀ ਵਿਚ ਵੀ ਵਸਦੇ ਹਨ। ਇਸ ਸਾਮ ਦੀ ਪ੍ਰਧਾਨਗੀ ਅਮਰੀਕਾ ਤੋਂ ਆਏ ਨਾਮਵਰ ਸਾਇਰ ਕੁਲਵਿੰਦਰ, ਡਾ. ਅਮਰਜੀਤ ਭੁੱਲਰ, ਭੁਪਿੰਦਰ ਮੱਲ੍ਹੀ, ਨਰਿੰਦਰ ਭਾਗੀ ਅਤੇ ਦਸਮੇਸ ਗਿੱਲ ਫਿਰੋਜ ਨੇ ਕੀਤੀ।
ਮੰਚ ਵੱਲੋਂ ਰਾਜਵੰਤ ਰਾਜ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਸੁਰੀਲੀ ਸਾਮ ਦੇ ਆਗਾਜ ਲਈ ਪ੍ਰੋ. ਸਰਨਦੀਪ ਕੌਰ ਨੂੰ ਸਰੋਤਿਆਂ ਦੇ ਰੂਬਰੂ ਕੀਤਾ। ਸਰਨਦੀਪ ਕੌਰ ਨੇ ਆਪਣੀ ਖੂਬਸੂਰਤ ਆਵਾਜ ਵਿਚ ਸ਼ਿਵ ਕੁਮਾਰ ਬਟਾਲਵੀ ਤੇ ਨੰਦ ਲਾਲ ਨੂਰਪੁਰੀ ਦੇ ਗੀਤਾਂ ਨੂੰ ਆਪਣੇ ਸੁਰ ਦਿੱਤੇ ਅਤੇ ਵਾਰਿਸ ਦੀ ਹੀਰ ਨੂੰ ਪਿਆਰੀ ਆਵਾਜ ਅਤੇ ਅੰਦਾਜ ਵਿਚ ਪੇਸ ਕਰਕੇ ਸੁਰੀਲੀ ਸਾਮ ਦੀ ਖੁਸਬੂ ਨਾਲ ਸਮੁੱਚਾ ਹਾਲ ਮਹਿਕਾਅ ਦਿੱਤਾ। ਕੈਲੀਫੋਰਨੀਆ ਤੋਂ ਆਏ ਨਾਮਵਰ ਸੂਫੀਆਨਾ ਗਾਇਕ ਸੁਖਦੇਵ ਸਾਹਿਲ ਨੇ ਬੁੱਲੇ ਸਾਹ ਦੇ ਕਲਾਮ ਨਾਲ ਸੁਰੂਆਤ ਕੀਤੀ ਅਤੇ ਫਿਰ ਗਜਲਾਂ, ਗੀਤ, ਟੱਪੇ ਅਤੇ ਛੱਲਾ ਆਪਣੇ ਨਿਵੇਕਲੇ ਅੰਦਾਜ ਵਿਚ ਗਾ ਕੇ ਆਪਣੀ ਕਲਾਸਿਕ ਗਾਇਕੀ ਦਾ ਬਿਹਰਤੀਨ ਪ੍ਰਦਰਸਨ ਕੀਤਾ ਅਤੇ ਸਰੋਤਿਆਂ ਵੱਲੋਂ ਖੂਬ ਦਾਦ ਹਾਸਲ ਕੀਤੀ।
ਉਪਰੰਤ ਕਵੀਆਂ ਵੱਲੋਂ ਸੁਰੀਲੀ ਸਾਮ ਨੂੰ ਅੱਗੇ ਤੋਰਿਆ ਅਤੇ ਪੰਜਾਬੀ ਗਜਲ ਦੇ ਵੱਖ ਵੱਖ ਰੰਗ ਪੇਸ ਕਰਦਿਆਂ ਅਜੋਕੀ ਪੰਜਾਬੀ ਗਜਲ ਦੇ ਦਰਸਨ ਕਰਵਾਏ। ਇਸ ਦੀ ਸੁਰੂਆਤ ਨਰਿੰਦਰ ਭਾਗੀ ਨੇ ਤਰੰਨੁਮ ਵਿਚ ਦੋ ਗਜਲਾਂ ਗਾ ਕੇ ਕੀਤੀ। ਫਿਰ ਜਸਵਿੰਦਰ, ਕੁਲਵਿੰਦਰ, ਕਿ੍ਰਸਨ ਭਨੋਟ, ਦਸਮੇਸ ਗਿੱਲ ਫਿਰੋਜ, ਹਰਦਮ ਮਾਨ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਬਲਦੇਵ ਸੀਹਰਾ, ਡਾ. ਰਣਦੀਪ ਮਲਹੋਤਰਾ ਅਤੇ ਬਿੰਦੂ ਮਠਾੜੂ ਨੇ ਆਪੋ ਆਪਣੇ ਖੂਬਸੂਰਤ ਕਲਾਮ ਨਾਲ ਦਿਲਕਸ ਕਾਵਿਕ ਮਾਹੌਲ ਸਿਰਜਿਆ। ਪ੍ਰੋਗਰਾਮ ਦੀ ਖੂਬਸੂਰਤੀ ਇਹ ਰਹੀ ਕਿ ਸਰੋਤਿਆਂ ਨੇ ਲੱਗਭੱਗ ਪੰਜ ਘੰਟੇ ਚੱਲੇ ਗਾਇਨ ਅਤੇ ਸਾਇਰੀ ਦੇ ਪ੍ਰਵਾਹ ਵਿਚ ਖੂਬ ਤਾਰੀਆਂ ਲਾਈਆਂ ਅਤੇ ਗੰਭੀਰ ਸਾਇਰੀ ਨੂੰ ਵੀ ਤਾੜੀਆਂ ਨਾਲ ਪਿਆਰ ਸਤਿਕਾਰ ਦਿੱਤਾ। ਸਾਇਰੀ ਦੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਮੀਰਾ ਗਿੱਲ ਨੇ ਆਪਣੀ ਪਿਆਰੀ ਆਵਾਜ ਅਤੇ ਦਿਲਕਸ ਅੰਦਾਜ ਨਾਲ ਸਾਇਰਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਅਤੇ ਉਨ੍ਹਾਂ ਦੀ ਆਪਸੀ ਸਾਂਝ ਨੂੰ ਦਿਲਚਸਪ ਬਣਾਈ ਰੱਖਿਆ।
ਅੰਤ ਵਿਚ ਗਜਲ ਮੰਚ ਦੇ ਪ੍ਰਧਾਨ ਅਤੇ ਨਾਮਵਰ ਸਾਇਰ ਜਸਵਿੰਦਰ ਨੇ ਗਜਲ ਮੰਚ ਦੀ ਸਥਾਪਨਾ, ਉਦੇਸ ਤੇ ਥੋੜ੍ਹੇ ਸਮੇਂ ਦੀਆਂ ਪ੍ਰਾਪਤੀਆਂ ਦਾ ਜ?ਿਕਰ ਕਰਦਿਆਂ ਸੁਰੀਲੀ ਸਾਮ ਨੂੰ ਭਰਵਾਂ ਹੁੰਗਾਰਾ ਅਤੇ ਸਹਿਯੋਗ ਦੇਣ ਵਾਲੇ ਸਾਰੇ ਮਹਿਮਾਨਾਂ, ਕਵੀਆਂ ਅਤੇ ਹਾਜਰੀਨ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਦੀ ਇਸ ਸਾਮ ਪੰਜਾਬੀ ਸਾਇਰੀ ਲਈ ਮਾਣਮੱਤੀ ਹੋ ਨਿੱਬੜੀ ਹੈ ਅਤੇ ਇਸ ਨੇ ਸਪੱਸਟ ਕਰ ਦਿੱਤਾ ਹੈ ਕਿ ਪੰਜਾਬੀ ਗਜਲ ਦਾ ਰੁਤਬਾ ਹੁਣ ਉਰਦੂ ਗਜਲ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ। ਗਰੇਟਰ ਵੈਨਕੂਵਰ ਦੇ ਸੱਭਿਆਚਾਰ, ਸਮਾਜਿਕ ਅਤੇ ਕਾਰੋਬਾਰੀ ਖੇਤਰ ਦੀ ਜਾਣੀ ਪਛਾਣੀ ਸਖਸੀਅਤ ਜੇ. ਮਿਨਹਾਸ ਸਮੁੱਚੇ ਪ੍ਰੋਗਰਾਮ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਗਜਲ ਮੰਚ ਸਰੀ ਦਾ ਅਗਲਾ ਸਮਾਗਮ ਆਪਣੇ ਵੱਲੋਂ ਸਪਾਂਸਰ ਕਰਨ ਅਤੇ ਆਪਣੇ ਰਿਫਲੈਕਸਨ ਬੈਂਕੁਇਟ ਹਾਲ ਵਿਚ ਕਰਵਾਉਣ ਦਾ ਐਲਾਨ ਕੀਤਾ।
ਸੁਰੀਲੀ ਸਾਮ ਦੀ ਪ੍ਰਧਾਨਗੀ ਕਰ ਰਹੇ ਡਾ. ਅਮਰਜੀਤ ਭੁੱਲਰ ਅਤੇ ਭੁਪਿੰਦਰ ਮੱਲ੍ਹੀ ਨੇ ਇਹ ਖੂਬਸੂਰਤ ਗਜਲ ਮਹਿਫ?ਿਲ ਸਜਾਉਣ ਲਈ ਗਜਲ ਮੰਚ ਸਰੀ ਦੇ ਸਾਇਰਾਂ ਦਾ ਧੰਨਵਾਦ ਕੀਤਾ ਅਤੇ ਸੁਹਿਰਦ ਸਰੋਤਿਆਂ ਦੀ ਤਾਰੀਫ ਕੀਤੀ। ਇਸ ਮੌਕੇ ਮੰਚ ਵੱਲੋਂ ਮਹਿਮਾਨ ਕਲਾਕਾਰਾਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਤੇ ਡਾ. ਪਿ੍ਰਥੀਪਾਲ ਸਿੰਘ ਸੋਹੀ, ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਜਰਨੈਲ ਸਿੰਘ ਸੇਖਾ ਅਤੇ ਹੋਰ ਕਈ ਸਰੋਤਿਆਂ ਦਾ ਕਹਿਣਾ ਸੀ ਕਿ ਗਜਲ ਮੰਚ ਸਰੀ ਨੇ ਇਹ ਖੂਬਸੂਰਤ ਕਾਵਿਕ ਸਾਮ ਦਾ ਪ੍ਰਬੰਧ ਕਰਕੇ ਸਰੀ ਦੇ ਸਾਹਿਤਕ ਹਲਕਿਆਂ ਵਿਚ ਨਵਾਂ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਰੇਟਰ ਵੈਨਕੂਵਰ ਦੇ ਇਤਿਹਾਸ ਵਿਚ ਪਹਿਲਾਂ ਕਦੇ ਏਨਾ ਵਿਸਾਲ, ਮਿਆਰੀ, ਸਾਰਥਿਕ ਅਤੇ ਸਫਲ ਸਾਹਿਤਕ ਪ੍ਰੋਗਰਾਮ ਨਹੀਂ ਹੋਇਆ।
ਰਿਪੋਰਟ ਲਾਜ ਨੀਲਮ ਸੈਣੀ
ਫੋਨ 510-502-0551