ਖਾਲਸਾ ਅਫੇਅਰਜ਼ ਚੈਨਲ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ

ਖਾਲਸਾ ਅਫੇਅਰਜ਼ ਚੈਨਲ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ

  • ਸਿੱਖ ਆਗੂਆਂ, ਅਮਰੀਕੀ ਸਿਆਸਤਦਾਨਾਂ ਨੇ ਕੀਤਾ ਸੰਬੋਧਨ
    – ਪੰਜਾਬੀ ਦੇ ਉਘੇ ਗਾਇਕ ਸੁਖਦੇਵ ਸਾਹਿਲ ਨੇ ਮਿਆਰੀ ਸੰਗੀਤ ਦੀ ਲਾਈ ਝੜੀ

ਫਰੀਮਾਂਟ ਕੈਲੀਫੋਰਨੀਆ : ‘ਸਾਡੇ ਲੋਕ’ ਅਖ਼ਬਾਰ ਵਲੋਂ ਸ਼ੁਰੂ ਕੀਤੇ ਗਏ ‘ਖਾਲਸਾ ਅਫੇਅਰ ਚੈਨਲ’ ਦੇ ਪ੍ਰੋਗਰਾਮ ਵਿਚ ਜਿਥੇ ਪੰਜਾਬੀ ਦੇ ਉਘੇ ਰਸੀਲੇ ਗਾਇਕ ਸ੍ਰੀ ਸੁਖਦੇਵ ਸਾਹਿਲ ਨੇ ਗੀਤਾਂ ਦੀ ਝੜੀ ਲਗਾ ਕੇ ਦਰਸ਼ਕਾਂ ਦਾ ਮਨ ਕੀਲ ਲਿਆ, ਉਥੇ ਸਤਨਾਮ ਸਿੰਘ ਨੇ ਚੈਨਲ ਨੂੰ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ ਪਈ, ਇਸ ਬਾਰੇ ਚਾਨਣਾ ਪਾਇਆ। ਪਿਛਲੇ 20 ਸਾਲ ਤੋਂ ਉਪਰ ਅਖ਼ਬਾਰਾਂ ਨਾਲ ਜੁੜੇ ਹੋਣ ਕਾਰਨ ਅੱਜ ਦੇ ਜ਼ਮਾਨੇ ’ਚ ਸੋਸ਼ਲ ਮੀਡੀਆ ਦੇ ਯੁੱਗ ਰਾਹੀਂ ਅਸੀਂ ਅੰਤਰਰਾਸ਼ਟਰੀ ਪੱਧਰ ’ਤੇ ਇਕ ਦੂਜੇ ਤੱਕ ਪਹੁੰਚ ਕਰ ਸਕਦੇ ਹਾਂ ਅਤੇ ਆਪਣੀ ਗੱਲ ਵਿਸਥਾਰ ਨਾਲ ਕਹਿ ਸਕਦੇ ਹਾਂ। ਇਸ ਮਾਧਿਅਮ ਰਾਹੀਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਇਲਾਹੀ ਫੁਰਮਾਨ
ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ
ਮੁਤਾਬਕ ਸਿੱਖੀ ਦੇ ਮਿਸ਼ਨ ਦੀ ਗੱਲ ਕਰਨ ਦੀ ਕੋਸਿਸ਼ ਕਰਾਗੇ। ਵੱਖ-ਵੱਖ ਸਰਕਾਰਾਂ ਵਲੋਂ ਸਿੱਖਾਂ ਨਾਲ ਲਗਾਤਾਰ ਹੋ ਰਹੇ ਧੱਕੇ ਦੀ ਗੱਲ ਕਰ ਸਕਦੇ ਹਾਂ। ਇਸ ਮਾਧਿਅਮ ਰਾਹੀਂ ਕਈ ਪਹਿਲੂਆਂ ਨੂੰ ਛੂਹਿਆ ਜਾ ਸਕਦਾ ਹੈ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਵਿਚ ਉਘੇ ਆਗੂ ਅਤੇ ਇਤਿਹਾਸਕਾਰ ਡਾ. ਬਲਵੀਰ ਸਿੰਘ ਰਾਗੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪਿ੍ਰਤਪਾਲ ਸਿੰਘ, ਗਰਦੁਆਰਾ ਸਾਹਿਬ ਸੈਨਹੋਜ਼ੇ ਦੇ ਸੀਨੀਅਰ ਸੇਵਾਦਾਰ ਸ੍ਰ. ਸੁਖਦੇਵ ਸਿੰਘ ਬੈਨੀਵਾਲ, ਗੁਰਦੁਆਰਾ ਸਟਾਕਟਨ ਦੇ ਸਾਬਕਾ ਪ੍ਰਧਾਨ ਕੁਲਜੀਤ ਸਿੰਘ ਨਿੱਝਰ, ਲੈਥਰੋਪ ਸਿਟੀ ਦੇ ਕਮਿਸ਼ਨ ਸ੍ਰ. ਅਜੀਤ ਸਿੰਘ ਸੰਧੂ, ਪੰਜਾਬ ਤੋਂ ਅਕਾਲੀ ਦਲ ਅੰਮਿ੍ਰਤਸਰ ਦੇ ਆਗੂ ਸ੍ਰ. ਸੁਲੱਖਣ ਸਿੰਘ, ਫਰੀਮਾਂਟ ਸਿਟੀ ਦੇ ਵਾਇਸ ਮੇਅਰ ਡਾ. ਰਾਜ ਸਲਵਾਨ, ਫਰੀਮਾਂਟ ਸਿਟੀ ਦੇ ਮੇਅਰ ਲਿਲੀ ਮੇ, ਯੂਨਾਈਟਿਡ ਪੰਜਾਬੀ ਫਰੰਟ ਦੇ ਪ੍ਰਧਾਨ ਸ੍ਰੀ ਪੰਕਜ ਆਂਸਲ, ਕੈਲੀਫੋਰਨੀਆ ਸਟੇਟ ਅਸੈਂਬਲੀ ਮੈਂਬਰ Shan Kumagir , ਸਿਟੀ ਕੌਂਸਲ ਮੈਂਬਰ Kathy Kimberlin , ਡਬਲਿਨ ਸ਼ਹਿਰ ਦੇ ਮੇਅਰ David Havbert ਅਤੇ ਹੋਰ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ। ਜਿਥੇ ਕਮਿਊਨਿਟੀ ਨੂੰ ਆ ਰਹੀਆਂ ਮੁਸ਼ਕਲਾਂ ਜਿਨ੍ਹਾਂ ਵਿਚ ਆਪਸੀ ਧੜੇਬਾਜ਼ੀ, ਲੜਾਈਆਂ ਅਤੇ ਕੌਮੀ ਪੱਧਰ ’ਤੇ ਸਿੱਖਾਂ ਨੂੰ ਆ ਰਹੀਆਂ ਸਮੱਸਿਆਵਾਂ ਉਪਰ ਖੁੱਲ੍ਹਕੇ ਗੱਲਬਾਤ ਕੀਤੀ ਗਈ। ਆਏ ਸਾਰੇ ਸੱਜਣਾਂ ਮਿੱਤਰਾਂ ਨੇ ਪਿਛਲੇ 20 ਸਾਲ ਤੋਂ ਲਗਾਤਾਰ ਅਖ਼ਬਾਰ ਰਾਹੀਂ ਐਡਵੋਟਾਈਜ਼ਮੈਂਟ ਨਾਲ ਕੀਤੀ ਜਾਂਦੀ ਮਦਦ ਅਤੇ ਅੱਗੋਂ ਤੋਂ ਹਮੇਸ਼ਾ ਨਾਲ ਖੜ੍ਹਨ ਦਾ ਵਾਅਦਾ ਕੀਤਾ। ਹਰ ਇਕ ਬੁਲਾਰੇ ਨੇ ਗ਼ਦਰੀ ਬਾਬਿਆਂ ਦੀ ਧਰਤੀ ਤੋਂ ਸਿੱਖੀ ਲਈ ਅਵਾਜ਼ ਬੁਲੰਦ ਕਰਨ ਦੀ ਗੱਲ ਕੀਤੀ ਅਤੇ ਨੌਜਵਾਨ ਆਗੂ ਸ੍ਰੀ ਪੰਕਜ ਆਂਸਲ ਨੇ ਹਿੰਦੂ ਸਿੱਖ ਏਕਤਾ ਉਪਰ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿੱਖਾਂ ਬਿਨਾਂ ਭਾਰਤ ਦੀ ਕੋਈ ਹੋਂਦ ਨਹੀਂ ਅਤੇ ਭਾਰਤ ਬਿਨਾ ਸਿੱਖ ਉਨ੍ਹਾਂ ਪੰਜਾਬ ਦੇ ਹਿੰਦੂਆਂ ਵਲੋਂ ਪੰਜਾਬ ਦੇ ਮੁੱਦਿਆਂ ਤੇ ਨਾ ਖੜ੍ਹਨ ਲਈ ਅਫਸੋਸ ਪ੍ਰਗਟ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਉਘੀਆਂ ਸ਼ਖਸੀਅਤਾਂ ਵਿਚ ਉਘੇ ਸਿੱਖ ਆਗੂ ਜਗਜੀਤ ਸਿੰਘ ਰੱਕੜ, ਉਘੇ ਨੌਜਵਾਨ ਬਿਜਨਸਮੈਨ ਸ੍ਰ. ਜੁਗਰਾਜ ਸਿੰਘ ਸਹੋਤਾ, ਸ੍ਰ. ਮਨਜੀਤ ਸਿੰਘ ਉਪਲ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਟਾਕਟਨ, ਨੌਜਵਾਨ ਸਿੱਖ ਆਗੂ ਸ੍ਰ. ਸੁਖਵਿੰਦਰ ਸਿੰਘ ਗੋਗੀ, ਸ੍ਰ. ਹਰਜੀਤ ਸਿੰਘ ਬੜੈਚ, ਸ੍ਰ. ਗੁਰਚਰਨ ਸਿੰਘ ਬੜੈਚ, ਹਿੰਦੂ ਮੰਦਰ ਦੇ ਸਾਬਕਾ ਪ੍ਰਧਾਨ ਸ੍ਰੀ ਰਾਜ ਭਨੋਟ, ਸ੍ਰ. ਬਲਜੀਤ ਸਿੰਘ ਸੰਧੂ, ਸ੍ਰ. ਚਰਨਜੀਤ ਸਿੰਘ ਸੰਧੂ, ਸ੍ਰ. ਮਹਿੰਦਰ ਸਿੰਘ, ਡਾ. ਹਰਿੰਦਰ ਸਿੰਘ, ਡਾ. ਭੁਪਿੰਦਰ ਸਿੰਘ ਆਕੂਪ੍ਰੈਸਰ, ਡਾ. ਬਲਵਿੰਦਰ ਸਿੰਘ, ਸ੍ਰੀ ਗੁਰੂ ਰਵਿਦਾਸ ਸਭਾ ਯੂ.ਐਸ.ਏ. ਸੁਪਰੀਮ ਕੌਂਸਲ ਸ੍ਰੀ ਰਾਮ ਮੂਰਤੀ ਸਰੋਆ, ਸ੍ਰੀ ਗੁਰੂ ਰਵਿਦਾਸ ਸਭਾ ਦੇ ਸਾਬਕਾ ਪ੍ਰਧਾਨ ਸ੍ਰੀ ਸੁੱਚਾ ਰਾਮ ਭਾਰਟਾ, ਨੌਜਵਾਨ ਅਕਾਲੀ ਆਗੂ ਗੁਰਸੇਵਕ ਸਿੰਘ ਭੰਗੂ, ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ੍ਰ. ਬਲਵੀਰ ਸਿੰਘ ਸ਼ੀਹਗਾਰ, ਅਕਾਲੀ ਦਲ ਅਮਰੀਕਾ ਦੇ ਪ੍ਰਧਾਨ ਸ੍ਰ. ਕੁਲਵੰਤ ਸਿੰਘ ਖਹਿਰਾ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਸਾਬਕਾ ਪ੍ਰਧਾਨ ਸ੍ਰ. ਤਾਰਾ ਸਿੰਘ ਸਾਗਰ, ਅਮਰੀਕਾ ਦੇ ਉਘੇ ਸਤਿਕਾਰਯੋਗ ਸ਼ਖਸੀਅਤ ਸ੍ਰੀ ਜਗਦੇਵ ਰਾਮ, ਸ੍ਰੀ ਅਜੈਪਾਲ ਰਾਮ, ਸਿੱਖ ਆਗੂ ਸ੍ਰ. ਹਰਜੀਤ ਸਿੰਘ ਜੋਸ਼, ਤੇਰੀ ਸਿੱਖੀ ਸੰਸਥਾ ਤੋਂ ਸ੍ਰ. ਜਸਪਾਲ ਸਿੰਘ ਸੰਧੂ, ਸ੍ਰ. ਪ੍ਰਮਿੰਦਰ ਸਿੰਘ ਸੰਧੂ ਟਰੇਸੀ, ਫਰੀਮਾਂਟ ਤੋਂ ਕਮਿਸ਼ਨਰ ਸ੍ਰ. ਤਜਿੰਦਰ ਸਿੰਘ ਧਾਮੀ, ਸਟਾਕਟਨ ਤੋਂ ਸ੍ਰ. ਕੁਲਵਿੰਦਰ ਸਿੰਘ ਜੋਸ਼, ਅਕਾਲੀ ਦਲ ਅੰਮਿ੍ਰਤਸਰ ਦੇ ਸੀਨੀਅਰ ਨੌਜਵਾਨ ਆਗੂ ਸ੍ਰ. ਭੁਪਿੰਦਰ ਸਿੰਘ ਚੀਮਾ, ਡਾ. ਸਰੂਪ ਸਿੰਘ ਮਾਂਗਟ, ਸੀਨੀਅਰ ਸਿੱਖ ਆਗੂ ਸ੍ਰ. ਜੋਗਾ ਸਿੰਘ ਹੀਰਾ, ਸ੍ਰ. ਹਰਦੀਪ ਸਿੰਘ ਭਾਊ ਔਲਖ, ਸ੍ਰ. ਉਮਰਜੀਤ ਸਿੰਘ ਸੰਧੂ, ਸ੍ਰ. ਹਰਪਾਲ ਸਿੰਘ, ਸ੍ਰ. ਬਿਟੂ ਨਿੱਝਰ, ਡਾ. ਕੁਲਵੰਤ ਸਿੰਘ ਗਿੱਲ, ਸ੍ਰ. ਦੀਪਕ ਬਿਆਲਾ, ਸ੍ਰ. ਬਲਵੀਰ ਭਾਟੀਆ, ਸ੍ਰ. ਬਲਬੀਰ ਸਿੰਘ ਗਿੱਲ, ਸ੍ਰੀ ਸੁਖਦੇਵ ਸਾਹਿਲ ਅਤੇ ਉਨ੍ਹਾਂ ਦੀ ਸਾਰੀ ਟੀਮ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਇਹ ਸਮਾਗਮ ਜਿਥੇ ਇੱਕ ਪ੍ਰਭਾਵਸ਼ਾਲੀ ਸੀ, ਉਥੇ ਚਿਰਾਂ ਤੱਕ ਯਾਦ ਰਹਿਣ ਵਾਲਾ ਇੱਕ ਯਾਦਗਾਰੀ ਵੀ ਸੀ।