ਖ਼ੁਫ਼ੀਆ ਦਸਤਾਵੇਜ਼ਾਂ ਦੇ ਕੇਸ ’ਚ ਟਰੰਪ ਖ਼ਿਲਾਫ਼ ਸੁਣਵਾਈ ਦਸੰਬਰ ਤੱਕ ਟਲਣ ਦੀ ਸੰਭਾਵਨਾ

ਖ਼ੁਫ਼ੀਆ ਦਸਤਾਵੇਜ਼ਾਂ ਦੇ ਕੇਸ ’ਚ ਟਰੰਪ ਖ਼ਿਲਾਫ਼ ਸੁਣਵਾਈ ਦਸੰਬਰ ਤੱਕ ਟਲਣ ਦੀ ਸੰਭਾਵਨਾ

ਵਾਸ਼ਿੰਗਟਨ- ਅਮਰੀਕਾ ਦੇ ਨਿਆਂ ਵਿਭਾਗ ਨੇ ਇਕ ਜੱਜ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਅਪਰਾਧਕ ਸੁਣਵਾਈ ਦਸੰਬਰ ਤੱਕ ਮੁਲਤਵੀ ਕਰਨ ਲਈ ਕਿਹਾ ਹੈ। ਇਹ ਮਾਮਲਾ ਖ਼ੁਫ਼ੀਆ ਦਸਤਾਵੇਜ਼ ਆਪਣੇ ਕੋਲ ਰੱਖਣ ਨਾਲ ਸਬੰਧਤ ਹੈ। ਅਮਰੀਕਾ ਦੇ ਡਿਸਟ੍ਰਿਕਟ ਜੱਜ ਨੇ ਇਸ ਤੋਂ ਪਹਿਲਾਂ ਟਰੰਪ ਖ਼ਿਲਾਫ਼ 14 ਅਗਸਤ ਨੂੰ ਸੁਣਵਾਈ ਰੱਖੀ ਸੀ। ਸਾਬਕਾ ਰਾਸ਼ਟਰਪਤੀ ’ਤੇ ਗੈਰਕਾਨੂੰਨੀ ਢੰਗ ਨਾਲ ਖ਼ੁਫ਼ੀਆ ਦਸਤਾਵੇਜ਼ ਰੱਖਣ ਤੇ ਜਸਟਿਸ ਵਿਭਾਗ ਵੱਲੋਂ ਇਨ੍ਹਾਂ ਨੂੰ ਵਾਪਸ ਲੈਣ ਦੇ ਕੰਮ ਵਿਚ ਅੜਿੱਕਾ ਪਾਉਣ ਦਾ ਦੋਸ਼ ਹੈ। ਇਸਤਗਾਸਾ ਪੱਖ ਦੇ ਵਕੀਲਾਂ ਦੀ ਟੀਮ ਨੇ ਅੱਜ ਜੱਜ ਨੂੰ ਸੁਣਵਾਈ ਅੱਗੇ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੁਣਵਾਈ ਟਾਲਣੀ ਜ਼ਰੂਰੀ ਹੈ ਕਿਉਂਕਿ ਕੇਸ ਖ਼ੁਫ਼ੀਆ ਸੂਚਨਾਵਾਂ ਨਾਲ ਸਬੰਧਤ ਹੈ ਤੇ ਇਸ ਲਈ ਟਰੰਪ ਦੇ ਵਕੀਲਾਂ ਨੂੰ ਸੁਰੱਖਿਆ ਕਲੀਅਰੈਂਸ ਲੈਣੀ ਪਏਗੀ।