ਕੌਮੀ ਜਰਨੈਲ ਜਥੇਦਾਰ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸਹਾਦਤ ਸਿੱਖ ਰਾਜ ਦੀ ਮੀਲ ਪੱਥਰ ਸਾਬਤ ਹੋਵੇਗੀ, ਇੱਕ ਇੱਕ ਸਿੱਖ ਵੀ ਝੰਡਾ ਚੁੱਕ ਕੇ ਅੱਜ ਅਜ਼ਾਦੀ ਲਈ ਲੜ ਰਿਹਾ : ਡਾ. ਅਮਰਜੀਤ ਸਿੰਘ

ਕੌਮੀ ਜਰਨੈਲ ਜਥੇਦਾਰ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸਹਾਦਤ ਸਿੱਖ ਰਾਜ ਦੀ ਮੀਲ ਪੱਥਰ ਸਾਬਤ ਹੋਵੇਗੀ, ਇੱਕ ਇੱਕ ਸਿੱਖ ਵੀ ਝੰਡਾ ਚੁੱਕ ਕੇ ਅੱਜ ਅਜ਼ਾਦੀ ਲਈ ਲੜ ਰਿਹਾ : ਡਾ. ਅਮਰਜੀਤ ਸਿੰਘ

ਸਟਾਕਟਨ/ਕੈਲੀਫੋਰਨੀਆ:- ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਮੌਜੂਦਾ ਦੌਰ ਦੇ ਮਹਾਨ ਸ਼ਹੀਦ ਜਥੇਦਾਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ 30ਵੇਂ ਸ਼ਹੀਦੀ ਦਿਹਾੜੇ ਉਪਰ ਜਥੇਦਾਰ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਕਾਂਉਂਕੇ ਦੀ ਸਹਾਦਤ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ।
ਡਾ. ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ ਡੀਸੀ ਨੇ ਸੰਗਤਾ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਕੌਮੀ ਜਰਨੈਲ ਜਥੇਦਾਰ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਕਾਂਉਂਕੇ ਦੀ ਸ਼ਹਾਦਤ ਸਿੱਖ ਰਾਜ ਦੀ ਮੀਲ ਪੱਥਰ ਸਾਬਿਤ ਹੋਵੇਗੀ ਉਨ੍ਹਾਂ ਪੀਰੂ ਦੇਸ਼ ਤੋ ਸ੍ਰ. ਪ੍ਰਤਾਪ ਸਿੰਘ ਦੀ ਉਦਾਹਰਣ ਦਿੰਦੇ ਹੋਏ ਕਿਹਾ ਕੀ ਇੱਕ ਇੱਕ ਦੇਸ਼ ’ਚ ਵੱਸ ਰਹੇ ਸਵਾ ਲੱਖ ਸਿੱਖ ਉਥੇ ਸਿੱਖਾਂ ਹਿੱਤਾਂ ਅਤੇ ਅਜ਼ਾਦੀ ਲਈ ਲੜ ਰਿਹਾ ਹੈ ਇੱਕ ਇੱਕ ਸਿੱਖ ਵੀ ਖਾਲਸੇ ਦਾ ਝੰਡਾ ਚੁੱਕ ਕੇ ਅੱਜ ਅਜ਼ਾਦੀ ਲਈ ਲੜ ਰਿਹਾ। ਜਿਥੇ ਦੁਨੀਆਂ ਦੇ ਬਹੁਤ ਸਾਰੇ ਹਿੱਸੇ ਜਿਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਹਨ ਉਹ ਅੰਗਰੇਜ਼ੀ ਕੈਲੇਡਰ ਦੇ ਨਵੇਂ ਸਾਲ ਨੂੰ ਸਮਰਪਿਤ ਹੋਣ ਕਰਕੇ ਵਧਾਈਆਂ ਦੇ ਸਿਲਸਿਲੇ ਨਾਲ ਜੁੜਿਆ ਹੋਵੇ ਪਰ ਇਸ ਇਤਿਹਾਸਕ ਮੁਕਾਮ ਜਿਥੇ ਲਗਭਗ 112 ਸਾਲ ਪਹਿਲਾਂ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਉਨ੍ਹਾਂ ਗੁਰੂ ਕੇ ਪਿਆਰਿਆਂ ਨੇ ਕੀਤੀ ਸੀ ਜਿਹੜੇ ਆਏ ਇਨ੍ਹਾਂ ਮੁਲਕਾਂ ’ਚੋਂ ਹੀ ਸਨ ਜਿਵੇਂ ਸਾਡਾ ਇਕ ਤਬਕਾ ਧਨ ਦਾ ਖੱਟੂ ਬਣਨ ਲਈ ਆਇਆ। ਪਰ ਇਥੋਂ ਦੀ ਅਜ਼ਾਦ ਫਿਜ਼ਾ ਵਿਚ ਰਹਿੰਦਿਆਂ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਗੁਲਾਮੀ ਤੇ ਅਜ਼ਾਦੀ ਵਿਚ ਕੀ ਫਰਕ ਹੁੰਦਾ ਹੈ। ਉਹ ਸਾਡੇ ਬਾਬੇ ਜਿਨ੍ਹਾਂ ਨੇ ਫਿਰ ਗਦਰ ਦੀ ਅਵਾਜ਼ ਨਾਲ ਉਸ ਖਿੱਤੇ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਉਸ ਸਮੇਂ ’ਚ ਲਗਪਗ 8 ਹਜ਼ਾਰ ਦੇ ਕਰੀਬ ਸਿੱਖ ਬਿ੍ਰਟਿਸ਼ ਕੋਲੰਬੀਆ, ਪੋਰਟਲੈਂਡ ਇਸ ਖਿੱਤੇ ਵਿਚ ਸੈਂਟਰਲਵੈਲੀ ਤੱਕ ਸਨ। 8 ਹਜ਼ਾਰ ਤੋਂ ’ਚੋਂ ਲਗਭਗ 7 ਹਜ਼ਾਰ ਵਾਪਸ ਪੰਜਾਬ ਪਰਤ ਗਏ ਸਨ ਪਰ ਗਦਰ ਦੀ ਲਹਿਰ ਨਾਲ ਲਗਦਾ ਇਹ ਯਾਦਗਾਰੀ ਹਾਲ ਕਦੇ ਇਸੇ ਮੁਕਾਮ ’ਤੇ ਕਰਤਾਰ ਸਿੰਘ ਸਰਾਭਾ, ਬਾਬਾ ਸੋਹਨ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਉਨ੍ਹਾਂ ਦੀਆਂ ਆਵਾਜ਼ਾਂ ਗੂੰਜੀਆਂ ਸਨ ਉਨਾ ਕਿਹਾ ਕੀ ਕਿ ਸੇਵਾ ਦਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਗਦਰੀ ਬਾਬਿਆਂ ਦੀ ਧਰਤੀ ਤੋਂ ਸਿਰਫ਼ ਨਵਾਂ ਵਰ੍ਹਾ 2023 ਤੱਕ ਸਮਾਗਮ ਹੀ ਨਹੀਂ ਹੈ ਅਸੀਂ ਅੱਜ ਇਥੇ ਉਸ ਕੌਮੀ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਦੇ 30ਵੇਂ ਵਰ੍ਹੇ ਦੇ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਾਂ। ਜਿਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਹਿਮੀਅਤ ਨੂੰ ਸਮਝ ਦੀ ਕੋਸ਼ਿਸ਼ ਕਰਾਂਗੇ, ਉਥੇ ਇਨ੍ਹਾਂ ਵਰ੍ਹਿਆਂ ਵਿਚ ਉਨ੍ਹਾਂ ਦੀ ਸ਼ਹਾਦਤ ਬਾਅਦ ਖਾਸ ਤੌਰ ’ਤੇ ਪਿਛਲੇ 38 ਵਰ੍ਹਿਆਂ ਜੂਨ 84 ਦੇ ਹਮਲੇ ਤੋਂ ਬਾਅਦ ਪੰਜਾਬ ਵਿਚ ਕੀ ਕੁਝ ਬਦਲਿਆ ਅੱਜ ਸਿੱਖ ਕਿਸ ਕਦਰ ਆਪਣੇ ਕਾਜ ਵੱਲ ਵਧ ਰਹੇ ਹਨ ਇਨ੍ਹਾਂ ਸਾਰੀਆਂ ਗੱਲਾਂ ’ਤੇ ਅਸੀਂ ਛੋਟੀ ਛੋਟੀ ਪੰਛੀ ਝਾਤ ਮਾਰਾਂਗੇ। ਇਹ ਮੌਕਾ ਹੈ ਜਦੋਂ ਅੱਜ ਅਸੀਂ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਯਾਦ ਕਰ ਰਹੇ ਹਾਂ ਤੇ ਸਿੱਖੀ ਸਾਰੇ ਸਿਧਾਂਤ ਮਨ ਦੇ ਸਾਹਮਣੇ ਹਨ ਕਿ ਗੁਰਬਾਣੀ ਆਧਾਰ ਹੈ ਸਿੱਖੀ ਦਾ। ਧਿਆਨ ਰਹੇ ਕਿ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਪਾਲੀਟੀਕਲੀ ਟੈਰੀਟੋਰੀ ਦੀ ਗੱਲ ਕਰਦੇ ਹਾਂ। ਜਿਥੇ ਸਾਨੂੰ ਆਪਣਾ ਸੰਵਿਧਾਨ ਬਣਾਉਣ ਦਾ ਹੱਕ ਸਾਡੇ ਕੋਲ ਹੋਵੇ ਤੇ ਉਸ ਦੀਆਂ ਜੜ੍ਹਾਂ ਅਧਿਆਤਮਕ ਦੇ ਵਿਚ, ਰੂਹਾਨੀਅਤ ਦੇ ਵਿਚ, ਮੀਰੀਪੀਰੀ ਦੇ ਵਿਚ ਹਨ ਜਦੋਂ ਰਾਏ ਸੱਤਾ ਵਿਚ ਜਿਹੜਾ ਰਾਜ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ’ਤੇ ਸਥਾਪਤ ਕੀਤਾ ਹੈ। ਇਹ ਜਿਹੜਾ ਰਾਜ ਹੈ ਇਹ ਕਿਲ੍ਹਾ ਸੱਚ ਦਾ ਹੈ ਅਤੇ ਇਸ ਸੱਚ ਦੇ ਕਿਲ੍ਹੇ ਦੀ ਨੀਂਹ ਬਹੁਤ ਪੁਖ਼ਤਾ ਹੈ। ਇਥੋਂ ਰਾਜ ਦੀ ਗੱਲ ਦੀ ਸ਼ੁਰੂਆਤ ਹੁੰਦੀ ਹੈ। ਪਿਛਲੇ ਦਿਨੀਂ ਸ਼ਹੀਦ ਪੰਦਰਵਾੜੇ ’ਚੋਂ ਗੁਜਰੇ ਹਾਂ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਮਾਤਾ ਗੁਜਰੀ ਜੀ ਸ਼ਹਾਦਤ ਇਹ ਸਾਰਾ ਸੱਚ ਦਾ ਰਸਤਾ ਹੈ। ਪਰਿਵਾਰ ਵਿਛੋੜਾ, ਚਮਕੌਰ ਦੀ ਗੜ੍ਹੀ, ਮਾਛੀਵਾੜੇ ਦਾ ਸੱਤਰ ਤੇ ਫਿਰ ਸਰਹਿੰਦ ਦੀ ਖੂਨੀ ਦੀਵਾਰ ਉਹ ਸਾਰੇ ਮਾਹੌਲ ਦੇ ਵਿਚ ਵੀ ਅਸਲ ਵਿਚ ਇਹ ਸਰਸੇ ਤੋਂ ਜਾਂ ਅਨੰਦਪੁਰ ਦੇ ਕਿਲ੍ਹੇ ਤੋਂ ਮਾਛੀਵਾੜੇ ਤੱਕ ਸਰਹੰਦ ਤੱਕ ਦਾ ਸਫ਼ਰ ਹੀ ਨਹੀਂ ਹੈ ਇਹ ਹਰ ਰੂਹਾਨੀ ਰੂਹ ਦੇ ਲਈ ਉਸ ਦੀ ਜ਼ਿੰਦਗੀ ਦਾ ਸਫ਼ਰ ਹੈ ਜਿਸ ਵਿਚ ਪਰਿਵਾਰ ਵਿਛੜਦੇ ਹਨ ਇਸ ਦੇ ਵਿਚ ਸ਼ਹੀਦੀਆਂ ਮਿਲਦੀਆਂ ਹਨ ਜਿਸ ਵਿਚ ਆਪਣੇ ਸਾਥ ਛੱਡ ਦਿੰਦੇ ਹਨ। ਜਿਸ ਵਿਚ ਪੱਤਾ ਪੱਤਾ ਵੈਰੀ ਹੁੰਦਾ, ਉਨਾ ਕਿਹਾ ਕੀ ਜਿਹੜੀਆ ਕੌਮਾ ਬੇਪੱਤ ਹੋਕੇ ਜਿਊਂਦੀਆ ਹਨ ਉਹ ਅਖੀਰ ’ਚ ਖਤਮ ਹੋ ਜਾਂਦੀਆ ਹਨ ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ ਉਨ੍ਹਾਂ ਅਖੀਰ ’ਚ ਕਿਹਾ ਕੀ ਅੱਜ ਉਨ੍ਹਾਂ ਜਿਨ੍ਹਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਿਨਾ 1947 ਬਾਦ ਸਿੱਖਾਂ ਨਾਲ ਹਰ ਕਦਮ ਉਪਰ ਧੋਖਾ ਕੀਤਾ ਉਸ ਜਾਲਮ ਹੁਕਮਰਾਨ ਨਾਲ ਸਿੱਖਾ ਦੀ ਲੜਾਈ ਹੈ ਜਿਸ ਵਾਰੇ ਗੁਰੂੁ ਨਾਨਕ ਸਾਹਿਬ ਨੇ ਜਾਲਮ ਹੁਕਮਰਾਨਾ ਵਾਰੇ ਸਖਤ ਸ਼ਬਦਾਂ ਵਿੱਚ ਫੁਰਮਾਨ ਕੀਤਾ ਹੈ ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਝਹ੍ਹਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਝਹ੍ਹਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ਆਉ ਅੱਜ ਕੋਮੀ ਜਰਨੈਲ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਕੌਮ ਦੀ ਅਜਾਦੀ ਲਈ ਲੜਨ ਦਾ ਪ੍ਰਣ ਕਰੀਏ ਅਤੇ ਆਪਣਾ ਉਸ ਖਿਤੇ ਚ ਅਜਾਦ ਦੇਸ਼ ਖਾਲਿਸਤਾਨ ਸਥਾਪਿਤ ਕਰੀਏ।