ਕੈਲੀਫੋਰਨੀਆ ਦੇ ਗਵਰਨਰ ਵਲੋਂ SB-403 ਬਿੱਲ ਉਪਰ ਦਸਤਖਤ ਨਾ ਕਰਨਾ ਮੰਦਭਾਗਾ

ਕੈਲੀਫੋਰਨੀਆ ਦੇ ਗਵਰਨਰ ਵਲੋਂ SB-403 ਬਿੱਲ ਉਪਰ ਦਸਤਖਤ ਨਾ ਕਰਨਾ ਮੰਦਭਾਗਾ

ਅਸੀਂ ਹਰ ਹਾਲਤ ’ਚ ਜਾਤਪਾਤ ਦੇ ਭੇਦਭਾਵ ਨੂੰ ਰੋਕਣ ਦਾ ਬਿੱਲ ਪਾਸ ਕਰਾਉਣ ਦਾ ਯਤਨ ਕਰਾਂਗੇ : ਸ਼੍ਰੀ ਰਾਮ ਮੂਰਤੀ ਸਰੋਆ

ਫਰੀਮਾਂਟ/ਕੈਲੀਫੋਰਨੀਆ : ਅਮਰੀਕਾ ਦੇ ਉਘੇ ਸਿੱਖ ਆਗੂ ਚੇਅਰਮੈਨ ਡਾਕਟਰ ਅੰਬੇਦਕਰ ਐਜੂਕੇਸ਼ਨ ਏਡ ਸੁਸਾਇਟੀ ਸੀਨੀਅਰ ਸੁਪਰੀਮ ਕੌਸਲ ਮੈਂਬਰ ਸ਼੍ਰੀ ਗੁਰੂ ਰਵੀਦਾਸ ਸਭਾ ਅਮਰੀਕਾ ਅਤੇ ਸਾਬਕਾ ਚੇਅਰਮੈਨ ਸ਼੍ਰੀ ਗੁਰੂ ਰਵੀਦਾਸ ਸਭਾ ਬੇਏਰੀਆ ਕੈਲੀਫੋਰਨੀਆ ਨੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਕੈਲੀਫੋਰਨੀਆ ਦੇ ਗਵਰਨਰ ਵਲੋਂ SB-403 ਬਿੱਲ ਉਪਰ ਦਸਤਖਤ ਨਾ ਕਰਨਾ ਮੰਦਭਾਗਾ ਹੈ।
ਇਸ ਜਾਤਪਾਤ ਦੇ ਕੈਂਸਰ ਖਿਲਾਫ ਸਿਰਫ ਕੈਲੀਫੋਰਨੀਆ ਹੀ ਨਹੀਂ ਪੂਰੇ ਅਮਰੀਕਾ ਤੋਂ ਵੱਡੀ ਗਿਣਤੀ ਮਾਹਿਰਾ ਵਲੋਂ ਸੋਚ ਵਿਚਾਰ ਕਰਕੇ ਇਸ ਬਿਲ ਨੂੰ ਲਿਆਂਦਾ ਗਿਆ ਸੀ।
ਕੈਲੀਫੋਰਨੀਆ ਦੇ ਗਵਰਨਰ ਵਲੋਂ ਜੋ ਆਪਣੇ ਲੈਟਰ ’ਚ ਕਿਹਾ ਗਿਆ ਹੈ ਭਾਵੇਂ ਕਿ ਉਹ ਬਿਲਕੁਲ ਠੀਕ ਹੈ ਅਤੇ ਅਮਰੀਕਾ ਦਾ ਕਨੂੰਨ ਹਰ ਇੱਕ ਨੂੰ ਪੂਰਨ ਅਤੇ ਬਰਾਬਰ ਦੀ ਅਜ਼ਾਦੀ ਦਿੰਦਾ ਹੈ ਪਰ ਭਾਰਤੀ ਜਾਤਪਾਤ ਦਾ ਕੋਹੜ ਉਹ ਲੋਕ ਹੀ ਸਮਝ ਸਕਦੇ ਹਬ ਜਿਨ੍ਹਾਂ ਨਾਲ ਸਦੀਆਂ ਤੋਂ ਇੱਕ ਮਨੁੱਖ ਦੂਜੇ ਮਨੁੱਖ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕਰਦਾ ਇਸ ਅਣਮਨੁੱਖੀ ਪ੍ਰਥਾ ਖਿਲਾਫ ਜਿੰਨਾ ਵੀ ਸਖਤ ਬਿੱਲ ਆਵੇ ਥੋੜਾ ਹੈ।
ਸ਼੍ਰੀ ਰਾਮ ਮੂਰਤੀ ਸਰੋਆ ਨੇ ਕਿਹਾ ਕੀ ਅਸੀਂ ਹਰ ਹਾਲਤ ’ਚ ਵਿਦੇਸ਼ਾ ’ਚ ਜਾਤਪਾਤ ਦੀ ਕੈਂਸਰ ਨੂੰ ਰੋਕਣ ਦਾ ਯਤਨ ਕਰਾਂਗੇ ਅਤੇ ਇਸ ਵਾਸਤੇ ਬਿੱਲ 403 ਦੀ ਹਮਾਇਤ ਕਰਨੀ ਅਤੀ ਜ਼ਰੂਰੀ ਹੈ ਉਨ੍ਹਾਂ ਕਿਹਾ ਜਿਨ੍ਹਾਂ-ਜਿਨ੍ਹਾਂ ਕਾਰਨਾਂ ਕਰਕੇ ਭਾਰਤ ’ਚ ਸਦੀਆਂ ਤੋਂ ਮਨੁੱਖਤਾ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਉਹੀ ਪਾਵਰਫੁੱਲ ਲੋਕ ਹੁਣ ਵਿਦੇਸ਼ਾਂ ’ਚ ਉਸ ਜਾਤੀ-ਪਾਤੀ ਵਰਣ ਵਿਵਸਥਾ ਨੂੰ ਅਮਰੀਕਾ ਸਮੇਤ ਵਿਦੇਸ਼ਾਂ ’ਚ ਲਾਗੂ ਕਰਨ ਲਈ ਜ਼ੋਰ ਲਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਥੋਂ ਦੀਆਂ ਕੰਪਨੀਆਂ ਵਿਚ ਭਾਰਤੀ ਉੱਚ ਜਾਤੀਆਂ ਵਲੋਂ ਨੀਵੀਆਂ ਸਮਝੀਆਂ ਜਾਤੀਆਂ ਖ਼ਾਸ ਕਰ ਦਲਿਤ ਭਾਈਚਾਰੇ ਨਾਲ ਵਿਤਕਰੇ ਦੀਆਂ ਘਟਨਾਵਾਂ ਹੁੰਦੀਆਂ ਹਨ ਜੋ ਕੀ ਬਹੁਤ ਹੀ ਸੂਖਮ ਹਨ ਜਿਨ੍ਹਾਂ ਨੂੰ ਸਮਝਣ ਲਈ ਹੀ S2-403 ਦਾ ਹੋਂਦ ’ਚ ਆਉਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਸਮੂਹ ਕਮਿਉਨਟੀ ਨੂੰ ਇਕੱਠੀ ਹੋਣ ਤੇ ਹੋਰ ਭਾਈਚਾਰਿਆਂ ਨੂੰ ਵੀ ਨਾਲ ਜੋੜਨ ਲਈ ਕਿਹਾ ਅਸੀਂ ਹਰ ਹਾਲਤ ’ਚ ਜਾਤਪਾਤ ਦੇ ਭੇਦਭਾਵ ਨੂੰ ਰੋਕਣ ਦਾ ਬਿੱਲ ਪਾਸ ਕਰਾਉਣ ਦਾ ਯਤਨ ਕਰਦੇ ਰਹਾਂਗੇ।