ਕੈਲੀਫੋਰਨੀਆ ਅਮਰੀਕਨ ਚੋਣਾਂ ’ਚ ਸਿੱਖਾਂ ਅਤੇ ਪੰਜਾਬੀਆਂ ਨੇ ਇਤਿਹਾਸ ਰਚਿਆ

ਕੈਲੀਫੋਰਨੀਆ ਅਮਰੀਕਨ ਚੋਣਾਂ ’ਚ ਸਿੱਖਾਂ ਅਤੇ ਪੰਜਾਬੀਆਂ ਨੇ ਇਤਿਹਾਸ ਰਚਿਆ

ਅਮਰੀਕਨ ਸਿਆਸਤ ਵਿਚ ਸਿੱਖਾ ਦਾਂ ਵੱਡੇ ਪੱਧਰ ’ਤੇ ਹੋਣਾ ਸਮੇਂ ਦੀ ਅਹਿਮ ਲੋੜ : ਸ੍ਰ. ਅਮਰ ਸਿੰਘ ਸ਼ੇਰਗਿੱਲ
ਸੈਕਰਾਮੈਂਟੋ/ਕੈਲੀਫੋਰਨੀਆ, (ਸਾਡੇ ਲੋਕ) : ਅੱਜ ਅਮਰੀਕਨ ਚੋਣਾਂ ਵਿਚ ਸਿੱਖਾ ਅਤੇ ਪੰਜਾਬੀਆਂ ਨੇ ਇਤਿਹਾਸ ਰਚਿਆ। ਕਈ ਸ਼ਹਿਰਾਂ ਦੇ ਮੇਅਰ ਚੁਣੇ ਗਏ ਅਤੇ ਕਈ ਹੋਰ ਵੱਡੇ ਵੱਡੇ ਮਾਣਮੱਤੇ ਅਹੁਦਿਆਂ ’ਤੇ ਪਹੁੰਚੇ ਅਤੇ ਅਖ਼ਬਾਰ ਦੇ ਆਉਣ ਤੱਕ ਅਜੇ ਵੀ ਗਿਣਤੀ ਚਲ ਰਹੀ ਹੈ। ਇਥੇ ਇਹ ਖਾਸ ਕਰਕੇ ਜ਼ਿਕਰਯੋਗ ਹੈ ਕਿ ਮਾਣਯੋਗ ਸ਼ਖਸੀਅਤ ਸਿੱਖਾਂ ਦੀਆਂ ਧੀਆਂ ਡਾ. ਜਸਮੀਤ ਕੌਰ ਬੈਂਸ ਨੇ ਅਸੈਂਬਲੀ ਚੋਣਾਂ ’ਚ 59% ਵੋਟਾਂ ਲੈ ਕੇ ਇਤਿਹਾਸ ਰਚ ਦਿੱਤਾ ਅਤੇ ਪਹਿਲੀ ਅਸੈਂਬਲੀ ਸਿੱਖ ਔਰਤ ਹੋਣ ਦਾ ਇਤਿਹਾਸ ਬਣਾਇਆ ਅਤੇ ਬੇਕਰਜਫੀਲਡ ਤੋਂ ਹੀ ਮਨਪ੍ਰੀਤ ਕੌਰ ਜੋ ਕਿ ਜੈਕਾਰਾ ਮੂਵਮੈਂਟ ਦੀ ਸੀਨੀਅਰ ਸੇਵਾਦਾਰ ਹੈ, ਨੇ ਵੱਡੇ ਫਰਕ ਨਾਲ ਸਿਟੀ ਕੌਂਸਲ ਦੀ ਚੋਣ ਜਿੱਤੀ। ਅਮਰੀਕਾ ’ਚ ਸਿੱਖਾਂ ਨੂੰ ਆਏ ਹੋਏ 125 ਸਾਲ ਹੋ ਗਏ। ਸਿੱਖਾਂ ਦੀ ਸਖਤ ਮਿਹਨਤ ਅਤੇ ਸਰਬੱਤ ਦੇ ਭਲੇ ਤੇ ਮਨੁੱਖਤਾ ਦੀ ਸੇਵਾ ਦੇ ਸੰਕਲਪ ਨੂੰ ਹੁਣ ਬੂਰ ਪੈਣ ਲੱਗਾ ਹੈ। ਸਿੱਖ ਹਰ ਖੇਤਰ ਚ ਆਪਣੀਆਂ ਮੰਜ਼ਿਲਾਂ ਤਹਿ ਕਰਨ ਲੱਗੇ ਹਨ। ਸ੍ਰ. ਸਤਿੰਦਰ ਸਿੰਘ ਮੱਲ੍ਹੀ ਨਾਰਥ ਕੈਲੀਫੋਰਨੀਆ ਤੋਂ ਸੈਨਟਾ ਕਲਾਰਾ ਤੋਂ ਸ੍ਰ. ਰਾਜ ਸਿੰਘ ਚਾਹਲ, ਸਿਟੀ ਕੌਂਸਲ, ਗਾਲਟ ਸਿਟੀ ਤੋਂ ਉਘੇ ਸਿੱਖ ਆਗੂ ਸ੍ਰ. ਪ੍ਰਗਟ ਸਿੰਘ ਸੰਧੂ ਦੁਆਰਾ ਮੇਅਰ ਚੁਣੇ ਗਏ। ਮਨਟੀਕਾ ਸ਼ਹਿਰ ਤੋਂ ਸ੍ਰ. ਗੈਰੀ ਸਿੰਘ ਮੇਅਰ ਚੁਣੇ ਗਏ। ਕੈਲੀਫੋਰਨੀਆ ਦੇ ਇਸ ਸ਼ਹਿਰ ’ਚ ਸਰਦਾਰ ਗੈਰੀ ਸਿੰਘ ਜੀ ਨੇ ਇਤਿਹਾਸ ਰਚਿਆ। ਫਰੀਜ਼ਨੋ ਤੋਂ ਜੈਕਾਰਾ ਮੂਵਮੈਂਟ ਦੇ ਡਾਇਰੈਕਟਰ ਸ੍ਰ. ਨੈਨਦੀਪ ਸਿੰਘ ਬਿਨਾਂ ਮੁਕਾਬਲਾ ਸੈਂਟਰਲ ਯੂਨਾਈਫਾਈਡ ਸਕੂਲ ਡਿਸਟਰਿਕ ਲਈ ਚੁਣੇ ਗਏ। ਸ੍ਰ. ਨੈਨਦੀਪ ਸਿੰਘ ਸਾਹਿਬ USLA1 ਅਤੇ ਜੌਹਨ ਹੌਪਕਨ ਯੂਨੀਵਰਸਿਟੀ ਤੋਂ ਗਰੈਜੂਏਟ ਹਨ। ਯੂਬਾ ਸਿਟੀ ਤੋਂ ਮੇਅਰ ਸਰਦਾਰ ਕਾਸ਼ ਸਿੰਘ ਗਿੱਲ ਅਤੇ ਯੂਬਾ ਸਿਟੀ ਤੋਂ ਹੀ ਸ੍ਰ. ਹਰਜੀਤ ਸਿੰਘ ਅਤੇ ਹਰਜੋਤ ਕੌਰ ਥੋੜ੍ਹੀ ਲੀਡ ’ਤੇ ਚਲ ਰਹੇ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਜੈਕਾਰਾ ਮੂਵਮੈਂਟ ਨੇ ਬਹੁਤ ਸਾਰੇ ਨੌਜਵਾਨਾਂ ’ਚ ਲੀਡਰਸ਼ਿਪ ਕੁਆਲਟੀ ਪੈਦਾ ਕੀਤੀ ਹੈ। ਇਹ ਸਿੱਖਾਂ ਦੀ ਮਾਣਮੱਤੀ ਜਥੇਬੰਦੀ ਹੈ ਜਿਸ ਨੇ ਆਉਣ ਵਾਲੇ ਸਮੇਂ ’ਚ ਇਤਿਹਾਸ ਸਿਰਜਣੇ ਹਨ ਜੈਕਾਰਾ ਮੂਵਮੈਂਟ ਸਿੱਖਾਂ ਤੋਂ ਸਿੱਖਾਂ ਦੇ ਭਵਿੱਖ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗੀ ਅਤੇ ਕਮਿਉਨਟੀ ਦੇ ਬਹੁਤ ਹੀ ਸਤਿਕਾਰਯੋਗ ਉਕਲੈਂਡ ਤੋਂ ਸਿਟੀ ਕੌਂਸਲ ਲਈ janani Rama Chara ਅਤੇ ਐਸ਼ ਕਾਲਰਾ ਦੁਬਾਰਾ ਚੁਣੇ ਗਏ। ਸੈਕਰਾਮੈਂਟੋ ਤੋਂ ਬੌਬੀ ਸਿੰਘ ਐਲਨ ਮੇਅਰ ਅਤੇ ਸਰਦਾਰ ਸਨੀ ਧਾਲੀਵਾਲ 6ਵੀਂ ਵਾਰ ਮੇਅਰ ਚੁਣੇ ਗਏ। ਅੱਜ ਇਨ੍ਹਾਂ ਚੋਣਾਂ ਨੇ 125 ਸਾਲ ਤੋਂ ਅਮਰੀਕਾ ’ਚ ਵਸੇ ਸਿੱਖਾਂ ਲਈ ਵਾਕਿਆ ਹੀ ਇੱਕ ਵਿਲੱਖਣ ਇਤਿਹਾਸ ਰਚ ਦਿੱਤਾ। ਸਾਡੇ ਲੋਕ ਅਖਬਾਰ ਨਾਲ ਗਲਬਾਤ ਕਰਦਿਆ ਅਮਰੀਕਨ ਸਿਆਸਤ ’ਚ ਅਹਿਮ ਸਥਾਨ ਰੱਖਦੇ ਅਟਾਰਨੀ ਐਟ ਲਾਅ ਸ੍ਰ. ਅਮਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਕੈਲੀਫੋਰਨੀਆ ਅਮਰੀਕਨ ਚੋਣਾਂ ’ਚ ਸਿੱਖਾਂ ਅਤੇ ਪੰਜਾਬੀਆਂ ਨੇ ਇਤਿਹਾਸ ਰਚਿਆ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕਨ ਸਿਆਸਤ ਵਿਚ ਸਿੱਖਾਂ ਦਾ ਵੱਡੇ ਪੱਧਰ ’ਤੇ ਹੋਣਾ ਸਮੇਂ ਦੀ ਅਹਿਮ ਲੋੜ ਹੈ ਜਿਸ ਵਲ ਅਸੀਂ ਬੜੀ ਸ਼ਿੱਦਤ ਨਾਲ ਵਧ ਰਹੇ ਹਾਂ। ਉਨ੍ਹਾਂ ਜਿੱਤੇ ਹੋਏ ਉਮੀਦਵਾਰਾਂ ਅਤੇ ਸਮੁੱਚੀ ਕਮਿਉਨਿਟੀ ਨੂੰ ਵਧਾਈ ਦਿੱਤੀ।