ਕੈਨੇਡਾ ਵਾਸੀਆਂ ਦੇ ਵੀਜ਼ੇ ਰੋਕਣਾ ਪੰਜਾਬੀਆਂ ਲਈ ਨੁਕਸਾਨਦੇਹ: ਰੰਧਾਵਾ

ਕੈਨੇਡਾ ਵਾਸੀਆਂ ਦੇ ਵੀਜ਼ੇ ਰੋਕਣਾ ਪੰਜਾਬੀਆਂ ਲਈ ਨੁਕਸਾਨਦੇਹ: ਰੰਧਾਵਾ

ਪਟਿਆਲਾ- ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਨੇ ਕਿਹਾ ਕਿ ਭਾਜਪਾ ਔਰਤਾਂ ਨੂੰ ਹੱਕ ਨਹੀਂ ਦੇਣਾ ਚਾਹੁੰਦੀ ਸਗੋਂ ਉਹ ਔਰਤਾਂ ਨੂੰ ਭਰਮਾ ਕੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ, ਨਾਰੀ ਸ਼ਕਤੀ ਬੰਧਨ ਬਿੱਲ ਅਸਲ ਵਿੱਚ ਸੋਨੀਆ ਗਾਂਧੀ ਤੇ ਰਾਜੀਵ ਗਾਂਧੀ ਦੀ ਸੋਚ ਦਾ ਨਤੀਜਾ ਹੈ ਜਿਸ ਕਰਕੇ ਅੱਜ ਇਹ ਦੋਵਾਂ ਸਦਨਾਂ ਵਿੱਚ ਪਾਸ ਹੋਇਆ ਹੈ।

ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਦਿਹਾਤੀ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਭੱਠਲ ਦੇ ਘਰ ਵਿਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਗੁਰਸ਼ਰਨ ਕੌਰ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਹਮੇਸ਼ਾ ਹੀ ਤਤਪਰ ਹੈ,। ਕੈਨੇਡਾ ਅਤੇ ਭਾਰਤ ਵਿਚਕਾਰ ਚੱਲੇ ਵਿਵਾਦ ਨੂੰ ਲੈ ਕੇ ਗੁਰਸ਼ਰਨ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਨੇਡਾ ਸਰਕਾਰ ਨੂੰ ਸਾਦਗੀ ਵਿਚ ਜਵਾਬ ਦੇਣਾ ਬਣਦਾ ਸੀ, ਕੈਨੇਡੀਅਨ ਦੇ ਵੀਜ਼ੇ ਰੋਕਣੇ ਕਿਸੇ ਮਸਲੇ ਦਾ ਹੱਲ ਨਹੀਂ ਹੈ। ਜੇਕਰ ਇਹ ਮਾਮਲਾ ਵਧ ਜਾਂਦਾ ਹੈ ਤਾਂ ਖ਼ਾਸ ਕਰਕੇ ਪੰਜਾਬੀਆਂ ਨੂੰ ਇਸ ਦਾ ਨੁਕਸਾਨ ਹੋਵੇਗਾ।