ਕੈਨੇਡਾ ਦੇ ਇਕਲੌਤੇ ਸਿੱਖ ਸੈਨੇਟਰ ਨੇ ਅਸਤੀਫਾ ਦਿੱਤਾ

ਕੈਨੇਡਾ ਦੇ ਇਕਲੌਤੇ ਸਿੱਖ ਸੈਨੇਟਰ ਨੇ ਅਸਤੀਫਾ ਦਿੱਤਾ

ਵੈਨਕੂਵਰ- ਸਕੋਸ਼ੀਆ ਬੈਂਕ ਕੈਨੇਡਾ ਦੇ ਸਾਬਕਾ ਉਪ ਚੇਅਰਮੈਨ ਅਤੇ 2016 ਤੋਂ ਕੈਨੇਡੀਅਨ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਗਵਰਨਰ ਜਨਰਲ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਇਕਲੌਤੇ ਸਿੱਖ ਸੈਨੇਟਰ ਮਰਵਾਹਾ ਦੇ ਇਸ ਅਹੁਦੇ ਦੀ ਮਿਆਦ ਹਾਲੇ ਤਿੰਨ ਸਾਲ ਰਹਿੰਦੀ ਸੀ। 2015 ਵਿੱਚ ਲਿਬਰਲ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਿਫਾਰਸ਼ ’ਤੇ ਉਨ੍ਹਾਂ ਨੂੰ ਸੈਨੇਟਰ ਨਾਮਜ਼ਦ ਕੀਤਾ ਗਿਆ ਸੀ। ਦਿੱਲੀ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਐੱਮਏ ਕਰਨ ਤੋਂ ਬਾਅਦ ਉਹ ਕੈਨੇਡਾ ਆ ਗਏ ਤੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਇੱਥੋ ਦੇ ਬੈਂਕਾਂ ਵਿੱਚ ਕੰਮ ਕਰਦੇ ਹੋਏ ਸਕੋਸ਼ੀਆ ਬੈਂਕ ਦੇ ਉਪ ਚੇਅਰਮੈਨ ਬਣੇ।