ਕੈਨੇਡਾ ’ਚ ਹੋਏ ਕਾਰ ਸੜਕ ਹਾਦਸੇ ’ਚ ਸੰਦੀਪ ਸਿੰਘ ਧਾਲੀਵਾਲ ਅਤੇ ਜਸਕੀਰਤ ਸਿੰਘ ਦੋ ਵਿਦਿਆਰਥੀਆਂ ਦੀ ਮੌਤ ਜਿਨ੍ਹਾਂ ਦਾ ਪਿਛੋਕੜ ਹਰਿਆਣਾ ਦੇ ਨਾਲ ਸੀ

ਕੈਨੇਡਾ ’ਚ ਹੋਏ ਕਾਰ ਸੜਕ ਹਾਦਸੇ ’ਚ ਸੰਦੀਪ ਸਿੰਘ ਧਾਲੀਵਾਲ ਅਤੇ ਜਸਕੀਰਤ ਸਿੰਘ ਦੋ ਵਿਦਿਆਰਥੀਆਂ ਦੀ ਮੌਤ ਜਿਨ੍ਹਾਂ ਦਾ ਪਿਛੋਕੜ ਹਰਿਆਣਾ ਦੇ ਨਾਲ ਸੀ

ਨਿਊਯਾਰਕ/ ਵੈਨਕੂਵਰ, (ਰਾਜ ਗੋਗਨਾ)- ਬੀਤੇ ਦਿਨ ਕੈਨੇਡਾ ’ਚ ਹੋੲੋ 2 ਵੱਖ-ਵੱਖ ਸੜਕ ਹਾਦਸੇ ’ਚ ਭਾਰਤ ਦੇ ਹਰਿਆਣਾ ਸੂਬੇ ਨਾਲ ਸਬੰਧਤ ਦੋ ਪੰਜਾਬੀ ਵਿਦਿਆਰਥੀਆ ਦੀ ਮੰਦਭਾਗੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਦੀ ਵੱਖ-ਵੱਖ ਸੜਕ ਹਾਦਸਿਆਂ ’ਚ ਮੌਤ ਹੋ ਗਈ ਹੈ। ਇਕ ਨੌਜਵਾਨ ਵਿਦਿਆਰਥੀ ਜੋ ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਸੂਬੇ ਵਿੱਚ ਤੇਜ਼ ਬਾਰਸ਼ ਕਾਰਨ ਵਾਪਰੇ ਹਾਦਸੇ ਦੌਰਾਨ ਮਾਰਿਆ ਗਿਆ ਜਿਸ ਦੀ ਪਹਿਚਾਣ ਸੰਦੀਪ ਸਿੰਘ ਧਾਲੀਵਾਲ ਪੁੱਤਰ ਬਹਾਦਰ ਸਿੰਘ ਵਜੋਂ ਹੋਈ ਹੈ। ਮਰਨ ਵਾਲੇ ਇਸ ਨੌਜਵਾਨ ਦਾ ਭਾਰਤ ਤੋਂ ਪਿਛੋਕੜ ਹਰਿਆਣਾ ਰਾਜ ਦੇ ਪਿੰਡ ਅਲੀਕਾ ਜ਼ਿਲ੍ਹਾ ਸਿਰਸਾ ਸੀ। ਜੋ ਸੰਨ 2021 ਦੇ ਸਤੰਬਰ ਦੇ ਮਹੀਨੇ ’ਚ ਅੰਤਰਰਾਸ਼ਟਰੀ ਸਟੂਡੈਂਟ ਦੇ ਵਜੋਂ ਪੜ੍ਹਾਈ ਲਈ ਕੈਨੇਡਾ ਆਇਆ ਸੀ। ਮਿ੍ਰਤਕ ਸੰਦੀਪ ਸਿੰਘ ਧਾਲੀਵਾਲ ਦੀ ਮਿ੍ਰਤਕ ਦੇਹ ਉਸ ਦੀ ਜਨਮ ਭੂਮੀ ਵਿਖੇ ਭੇਜਣ ਲਈ ਗੌਫੰਡਮੀ ਪੇਜ ਉਸ ਦੇ ਨਜ਼ਦੀਕੀ ਵੱਲੋਂ ਸਥਾਪਤ ਕੀਤਾ ਗਿਆ ਹੈ ਤਾਂ ਜੋ ਉਸ ਦਾ ਬਦਨਸੀਬ ਪਰਿਵਾਰ ਆਖਰੀ ਸਮੇਂ ਉਸ ਦਾ ਮੂੰਹ ਦੇਖ ਸਕੇ ਅਤੇ ਉਸ ਦਾ ਸੰਸਕਾਰ ਉਸ ਦੀ ਜਨਮ ਭੂਮੀ ਤੇ ਕੀਤਾ ਜਾ ਸਕੇ। ਦੂਸਰਾ ਹਾਦਸਾ ਬਿਟਿ੍ਰਸ ਕੋਲੰਬੀਆ ਵਿਖੇ ਵਾਪਰਿਆ ਜਿੱਥੇ ਨੌਜਵਾਨ ਵਿਦਿਆਰਥੀ ਜਸਕੀਰਤ ਸਿੰਘ ਜੋ ਵਿਦਿਆਰਥੀ ਵੀਜ਼ੇ ’ਤੇ ਸੰਨ 2018 ’ਚ ਕੈਨੇਡਾ ’ਚ ਪੜ੍ਹਾਈ ਲਈ ਆਇਆ ਸੀ, ਦੀ ਮੌਤ ਹੋ ਗਈ। ਜੋ ਹਰਿਆਣਾ ਰਾਜ ਤੋਂ ਜਿਸ ਦਾ ਪਿਛੋਕੜ ਅੰਬਾਲਾ ਨਾਲ ਦੱਸਿਆ ਜਾਂਦਾ ਹੈ। ਮਿ੍ਰਤਕ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਸੇਂਟ ਜੌਹਨਜ਼ ਦੇ ਪੱਛਮ ਵੱਲ ਸੋਲਜਰਜ਼ ਪੌਂਡ ਦੇ ਨੇੜੇ ਟ੍ਰਾਂਸ ਕੈਨੇਡਾ ਹਾਈਵੇਅ ’ਤੇ ਲੰਘੇ ਸ਼ਨਿਚਰਵਾਰ ਬਾਅਦ ਦੁਪਹਿਰ ਦੇ ਕਾਰ ਬੇਕਾਬੂ ਹੋ ਗਈ ਜਿਸ ਨੇ ਕਈ ਪਲਟੀਆਂ ਖਾਂਦੀ ਹੋਈ ਹਾਈਵੇਅ ਦੇ ਵਿਚਕਾਰ ਬਣੇ ਇਕ ਡਿਵਾਈਡਰ ’ਤੇ ਜਾ ਚੜ੍ਹੀ ਸੀ। ਜਿਸ ਨੂੰ ਸਥਾਨਕ ਪੈਰਾਮੈਡੀਕਸ ਵੱਲੋਂ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ।