ਕੇਜਰੀਵਾਲ ਤੇ ਸੰਜੈ ਸਿੰਘ ਖ਼ਿਲਾਫ਼ ਕਾਰਵਾਈ ’ਤੇ ਰੋਕ ਲਾਉਣ ਤੋਂ ਇਨਕਾਰ

ਕੇਜਰੀਵਾਲ ਤੇ ਸੰਜੈ ਸਿੰਘ ਖ਼ਿਲਾਫ਼ ਕਾਰਵਾਈ ’ਤੇ ਰੋਕ ਲਾਉਣ ਤੋਂ ਇਨਕਾਰ

ਅਹਿਮਦਾਬਾਦ- ਗੁਜਰਾਤ ਹਾਈ ਕੋਰਟ ਨੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਅਤੇ ਸੰਜੈ ਸਿੰਘ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਦੋਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਸਬੰਧ ’ਚ ਗੁਜਰਾਤ ਯੂਨੀਵਰਸਿਟੀ ਵੱਲੋਂ ਉਨ੍ਹਾਂ ਖ਼ਿਲਾਫ਼ ਦਾਖ਼ਲ ਅਪਰਾਧਿਕ ਮਾਣਹਾਨੀ ਦੀ ਕਾਰਵਾਈ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ। ਦੋਵੇਂ ਆਗੂਆਂ ਖ਼ਿਲਾਫ਼ ਇਥੇ ਇਕ ਮੈਟਰੋਪੌਲੀਟਨ ਅਦਾਲਤ ’ਚ ਚੱਲ ਰਹੀ ਮਾਣਹਾਨੀ ਦੀ ਕਾਰਵਾਈ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਜਸਟਿਸ ਸਮੀਰ ਦਵੇ ਨੇ ਕਿਹਾ ਕਿ ਦੋਹਾਂ ਨੇ ਪਹਿਲਾਂ ਸੈਸ਼ਨ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਉਹ ਆਪਣੇ ਬਿਆਨ ਦਰਜ ਕਰਾਉਣ ਲਈ ਮੈਟਰੋਪੌਲੀਟਨ ਅਦਾਲਤ ਅੱਗੇ ਪੇਸ਼ ਹੋਣਗੇ। ਜੱਜ ਨੇ ਕਿਹਾ,‘‘ਤੁਹਾਨੂੰ ਹਾਜ਼ਰ ਰਹਿਣਾ ਹੋਵੇਗਾ। ਤੁਸੀਂ ਅਦਾਲਤ ’ਚ ਪੇਸ਼ ਹੋਣ ਤੋਂ ਬਚ ਰਹੇ ਹੋ।’’ –