ਕੁਲਦੀਪ ਕੌਰ ਰੰਧਾਵਾ ਦੀ ਪਲੇਠੀ ਕਿਤਾਬ ‘‘ਸਾਂਝੀ ਪੀੜ’’ ਪਿੰਡ ਕਿਰਤੋਵਾਲ ਕਲਾਂ (ਪੱਟੀ) ਵਿਖੇ ਰਿਲੀਜ਼

ਕੁਲਦੀਪ ਕੌਰ ਰੰਧਾਵਾ ਦੀ ਪਲੇਠੀ ਕਿਤਾਬ ‘‘ਸਾਂਝੀ ਪੀੜ’’ ਪਿੰਡ ਕਿਰਤੋਵਾਲ ਕਲਾਂ (ਪੱਟੀ) ਵਿਖੇ ਰਿਲੀਜ਼


ਕੈਨੇਡਾ /ਵੈਨਕੂਵਰ : ਪੰਜਾਬੀ ਮਾਂ ਨੂੰ ਪਿਆਰ ਕਰਨ ਵਾਲੇ ਲੇਖਕ ਬੇਸੱਕ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ ਪਰ ਉਹ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜ ਕਦੀ ਨਹੀਂ ਭੁੱਲਦੇ। ਉਹ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬੀਆਂ ਦੀ ਝੋਲੀ ਆਪਣੀਆਂ ਰਚਨਾਵਾਂ ਪਾਉਂਦੇ ਰਹਿੰਦੇ ਹਨ। ਐਸੇ ਹੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਵਿੱਚੋਂ ਇੱਕ ਨਾਮ ਹੈ ‘‘ਕੁਲਦੀਪ ਕੌਰ ਰੰਧਾਵਾ’’। ਜੋ ਕੁਝ ਸਮਾਂ ਪਹਿਲਾਂ ਅਮਰੀਕਾ ਜਾ ਵਸੇ ਪਰ ਉਹਨਾਂ ਦਾ ਆਪਣੀ ਪੰਜਾਬੀ ਮਾਂ ਬੋਲੀ ਪੰਜਾਬ ਦੀ ਮਿੱਟੀ ਨਾਲ ਮੋਹ ਉਸੇ ਤਰ੍ਹਾਂ ਹੀ ਬਰਕਰਾਰ ਰਿਹਾ। ਏਸੇ ਕਰਕੇ ਹੀ ਪ੍ਰਦੇਸ ਦੀ ਰੁਝੇਂਵਿਆਂ ਭਰੀ ਜ਼ਿੰਦਗੀ ਵਿੱਚੋਂ ਪੂਰਾ ਟਾਈਮ ਕੱਢ ਕੇ ‘‘ਸਾਂਝੀ ਪੀੜ’’ ਕਹਾਣੀ ਸੰਗ੍ਰਹਿ ਲਿਖ ਕੇ ਛਪਵਾਇਆ ਅਤੇ ਪੰਜਾਬ ਆ ਕੇ ਇਸ ਕਿਤਾਬ ਨੂੰ ਰਿਲੀਜ ਕੀਤਾ। ਪ੍ਰਸਿੱਧ ਪਬਲਿਸ ਕੰਪਨੀ ਸੰਗਮ ਵਲੋਂ ਛਾਪੀ ਗਈ ਇਸ ਕਿਤਾਬ ਨੂੰ ਪ੍ਰਸਿੱਧ ਗੀਤਕਾਰ ਮੰਗਲ ਹਠੂਰ,ਬੌਵੀ ਧੰਨੋਵਾਲੀ ਅਤੇ ਖਾਸ ਪਤਵੰਤਿਆਂ ਵੱਲੋਂ ਪਿੰਡ ਕਿਰਤੋਵਾਲ ਕਲਾਂ (ਪੱਟੀ) ਵਿਖੇ ਰਿਲੀਜ ਕੀਤਾ ਗਿਆ। ਇਸ ਮੌਕੇ ਗੀਤਕਾਰ ਮੰਗਲ ਹਠੂਰ, ਬੌਵੀ ਧੰਨੋਵਾਲੀ, ਸਰਦਾਰ ਸੰਤਾ ਸਿੰਘ, ਦਵਿੰਦਰ ਸਿੰਘ ਰੰਧਾਵਾ, ਜਸਕਰਨ ਸਿੰਘ ਰੰਧਾਵਾ, ਗੁਰਚਰਨ ਸਿੰਘ ਚੰਨੀ, ਸੁਰਿੰਦਰ ਸਿੰਘ (ਗੀਤਕਾਰ ਛਿੰਦੂ ਰੰਧਾਵਾ), ਗੁਰਭਿੰਦਰ ਸਿੰਘ, ਪਰਮਬੀਰ ਸਿੰਘ ਮਸਤਗੜ੍ਹ, ਅਮਰਿੰਦਰ ਪ੍ਰੀਤ ਰੰਧਾਵਾ, ਖੁਸਦੀਪ ਸਿੰਘ ਅਤੇ ਬਾਕੀ ਸੱਜਣ ਮੌਜੂਦ ਸਨ। ਇਸ ਮੌਕੇ ਕੁਲਦੀਪ ਕੌਰ ਰੰਧਾਵਾ ਨੇ ਸਾਰੇ ਹੀ ਆਏ ਹੋਏ ਮਹਿਮਾਨਾਂ ਅਤੇ ਖਾਸ ਤੌਰ ’ਤੇ ਰੰਧਾਵਾ ਪਰਿਵਾਰ ਦਾ ਧੰਨਵਾਦ ਕੀਤਾ। ਪਰਮਾਤਮਾ ਅੱਗੇ ਅਰਦਾਸ ਹੈ ਕਿ ਕੁਲਦੀਪ ਕੌਰ ਰੰਧਾਵਾ ਦੀ ਇਸ ਪਲੇਠੀ ਕਿਤਾਬ ‘‘ਸਾਂਝੀ ਪੀੜ’’ ਨੂੰ ਪੰਜਾਬੀਆਂ ਵਲੋਂ ਭਰਪੂਰ ਹੁੰਗਾਰਾ ਮਿਲੇ।