ਕੀਨੀਆ ਤੇ ਸੋਮਾਲੀਆ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 40 ਮੌਤਾਂ

ਕੀਨੀਆ ਤੇ ਸੋਮਾਲੀਆ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 40 ਮੌਤਾਂ

ਨੈਰੋਬੀ- ਕੀਨੀਆ ਤੇ ਸੋਮਾਲੀਆ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਘੱਟੋ ਘੱਟ 40 ਵਿਅਕਤੀ ਮਾਰੇ ਗਏ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਰਾਹਤ ਏਜੰਸੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੋਮਾਲੀਆ ਸਰਕਾਰ ਨੇ ਇਸ ਆਫ਼ਤ ਕਾਰਨ ਘੱਟੋ ਘੱਟ 25 ਮੌਤਾਂ ਹੋਣ, ਵੱਡੀ ਗਿਣਤੀ ’ਚ ਮਕਾਨ, ਸੜਕਾਂ ਤੇ ਪੁਲ ਤਬਾਹ ਹੋਣ ਮਗਰੋਂ ਐਮਰਜੈਂਸੀ ਦਾ ਐਲਾਨ ਕੀਤਾ ਹੈ। ਐਮਰਜੈਂਸੀ ਅਤੇ ਬਚਾਅ ਵਰਕਰ ਸੋਮਾਲੀਆ ਦੇ ਜੁਬਾਲੈਂਡ ਸੂਬੇ ਦੇ ਲੂਕ ਜ਼ਿਲ੍ਹੇ ’ਚ ਹੜ੍ਹ ਦੇ ਪਾਣੀ ’ਚ ਫਸੇ ਲਗਪਗ 2400 ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਮਨੁੱਖੀ ਮਾਮਲਿਆਂ ਸਬੰਧੀ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ ਨੇ ਜੁਬਾ ਅਤੇ ਸ਼ਾਬੈਲੇ ਨਦੀਆਂ ਕੰਢੇ ਰਹਿਣ ਵਾਲੇ ਲੋਕਾਂ ਨੂੰ ਹੜ੍ਹ ਦੀ ਚਤਿਾਵਨੀ ਦਿੱਤੀ ਅਤੇ ਸਾਰਿਆਂ ਨੂੰ ਉਥੋਂ ਨਿਕਲਣ ਲਈ ਆਖਿਆ ਹੈ। ਸੋਮਾਲੀਆ ਆਫ਼ਤ ਪ੍ਰਬੰਧਨ ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਹਸਨ ਇੱਸੇ ਨੇ ਦੱਸਿਆ ਕਿ ਏਜੰਸੀ ਸੰਕਟ ਨਾਲ ਨਜਿੱਠਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਕੁਝ ਦਿਨਾਂ ’ਚ ਹੜ੍ਹਾਂ ਦੀ ਸਥਤਿੀ ਵਿਗੜਨ ਦੀ ਸੰਭਾਵਨਾ ਹੈ।