ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਦੇ 8ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਦੀ ਕਾਮਯਾਬੀ ਉਪਰ ਨਿਝੱਰ ਬ੍ਰਦਰਜ਼ ਵਲੋਂ ਵਧਾਈਆਂ

ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਦੇ 8ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਦੀ ਕਾਮਯਾਬੀ ਉਪਰ ਨਿਝੱਰ ਬ੍ਰਦਰਜ਼ ਵਲੋਂ ਵਧਾਈਆਂ

ਯਾਦਗਾਰੀ 8ਵਾਂ ਕਬੱਡੀ ਕੱਪ

ਸੈਕਰਾਮੈਂਟੋ ਕੈਲੀਫੋਰਨੀਆ : ਅਮਰੀਕਾ ਦੇ ਉਘੇ ਸਿੱਖ ਆਗੂ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਯੂਐਸਏ ਦੇ ਸੀਨੀਅਰ ਸੇਵਾਦਾਰ ਅਤੇ ਐਨਆਰਆਈ ਸਭਾ ਦੇ ਪ੍ਰਧਾਨ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਨਿੱਝਰ ਅਤੇ ਉਨ੍ਹਾਂ ਦੇ ਵੀਰ ਸ. ਅੰਮ੍ਰਿਤਪਾਲ ਸਿੰਘ ਨਿਝੱਰ ਵਲੋਂ ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਵਲੋਂ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਕਰਵਾਏ ਗਏ ਇੰਟਰਨੈਸ਼ਨਲ 8ਵੇਂ ਕਬੱਡੀ ਕੱਪ ਦੀ ਬੇਮਿਸਾਲ ਕਾਮਯਾਬੀ ਉਪਰ ਪਹੁੰਚੀਆਂ ਕਲੱਬਾਂ, ਜਥੇਬੰਦੀਆਂ, ਸੰਸਥਾਵਾਂ, ਖੇਡ ਕਲੱਬਾਂ, ਖਿਡਾਰੀਆਂ ਅਤੇ ਸਮੂਹ ਕਮਿਉਨਟੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।
ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਬਾਰੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਸ. ਸੁਰਿੰਦਰ ਸਿੰਘ ਨਿੱਝਰ ਅਤੇ ਸ. ਅੰਮ੍ਰਿਤਪਾਲ ਸਿੰਘ ਨਿੱਝਰ ਨੇ ਕਿਹਾ ਇਸੇ ਤਰ੍ਹਾਂ ਹੀ ਇੱਕਜੁਟਤਾ ਤੇ ਪਿਆਰ ਨਾਲ ਕਬੱਡੀਆਂ ਹੋਣੀਆਂ ਚਾਹੀਦੀਆਂ ਹਨ। ਇਸ ਖੇਡ ਕਬੱਡੀ ਨੂੰ ਬੁਲੰਦੀਆਂ ਉਪਰ ਪਹੁੰਚਾਉਣ ਲਈ ਅਤੇ ਬੇਮਿਸਾਲ ਕਾਮਯਾਬੀ ਉਪਰ ਪ੍ਰਬੰਧਕਾਂ ਨੂੰ ਲੱਖ-ਲੱਖ ਵਧਾਈ ਦਿੱਤੀ।
ਇਥੇ ਇਹ ਜਿਕਰਯੋਗ ਹੈ ਕਿ ਅਮਰੀਕਾ ਦੇ ਉਘੇ ਨਿੱਝਰ ਪ੍ਰਵਾਰ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਖਾਲਸਾ ਪੰਥ ਦੇ ਵਫਾਦਾਰ ਸਿਪਾਹੀ ਜਿਨ੍ਹਾਂ ਜੈਤੋ ਦੇ ਮੋਰਚੇ ਤੋਂ ਲੈ ਕੇ ਧਰਮ ਯੁੱਧ ਤੱਕ ਅਤੇ ਪੰਜਾਬੀ ਸੂਬੇ ਲਈ ਜੇਲ੍ਹਾਂ ਕੱਟੀਆਂ। ਪਿੰਡ ਭਾਗ ਸਿੰਘ ਪੁਰਾ ਹਲਕਾ ਫਿਲੌਰ ਦੇ ਜੰਮਪਲ ਜਾਂਬਾਜ ਨਿਧੱੜਕ ਅਕਾਲੀ ਆਗੂ ਜਥੇਦਾਰ ਪਾਖਰ ਸਿੰਘ ਅਕਾਲੀ ਜਥੇਦਾਰ ਅਵਤਾਰ ਸਿੰਘ ਅਕਾਲੀ ਕੌਮ ਨੂੰ ਸਮੱਰਪਿਤ ਪਰਿਵਾਰ ਦੇ ਵਾਰਸ ਕਬੱਡੀ ਅਤੇ ਪੰਜਾਬੀ ਕਲਚਰ ਪੰਜਾਬੀ ਬੋਲੀ ਅਤੇ ਸਭਿਆਚਾਰ ਦੇ ਨਿਸ਼ਕਾਮ ਸੇਵਾਦਾਰ ਹਨ ਅਤੇ ਅਮਰੀਕਾ ਦੇ ਪ੍ਰਸਿੱਧ ਟਰਾਂਸਪੋਰਟਰ ਅਤੇ ਵੱਡੇ ਕਿਸਾਨ ਹਨ ਉਨ੍ਹਾਂ ਵਲੋਂ ਅਤੇ ਸਮੂਹ ਨਿੱਝਰ ਪ੍ਰਵਾਰ ਵਲੋਂ ਜਿਨ੍ਹਾਂ ਵਿੱਚ ਸ: ਸੁਰਿੰਦਰ ਸਿੰਘ ਨਿੱਝਰ ਸ: ਅੰਮ੍ਰਿਤਪਾਲ ਸਿੰਘ ਨਿੱਝਰ, ਸ: ਵਰਿੰਦਰ ਸਿੰਘ ਨਿੱਝਰ, ਸ: ਅਵਤਾਰ ਸਿੰਘ ਨਿੱਝਰ ਅਤੇ ਸ: ਜਗਬੀਰ ਸਿੰਘ ਨਿੱਝਰ ਅਤੇ ਸਮੂਹ ਨਿੱਝਰ ਪ੍ਰਵਾਰ ਵਲੋਂ ਕਿੰਗਜ ਸਪੋਰਟਸ ਕਲਚਰ ਕਲੱਬ ਸੈਕਰਾਮੈਂਟੋ ਦੇ 8ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਦੀ ਕਾਮਯਾਬੀ ਉਪਰ ਵਲੋਂ ਵਧਾਈਆਂ ਦਿੱਤੀਆ ਗਈਆਂ