ਕਿਸਾਨ ਮਹਾਪੰਚਾਇਤ ਕਾਰਨ ਆਵਾਜਾਈ ਪ੍ਰਭਾਵਿਤ

ਕਿਸਾਨ ਮਹਾਪੰਚਾਇਤ ਕਾਰਨ ਆਵਾਜਾਈ ਪ੍ਰਭਾਵਿਤ

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਇਤਿਹਾਸਕ ਰਾਮ ਲੀਲਾ ਮੈਦਾਨ ਵਿੱਚ ਕਰਵਾਈ ਗਈ ਮਹਾਪੰਚਾਇਤ ਕਾਰਨ ਦਿੱਲੀ ਟਰੈਫਿਕ ਪੁਲੀਸ ਵੱਲੋਂ ਥਾਂ-ਥਾਂ ’ਤੇ ਆਵਾਜਾਈ ਰੋਕੀ ਗਈ। ਦਿੱਲੀ ਪੁਲੀਸ ਦੇ ਕਰੀਬ 2 ਹਜ਼ਾਰ ਮੁਲਾਜ਼ਮ ਦਿੱਲੀ ਦੇ ਕੇਂਦਰੀ ਹਿੱਸਿਆਂ ਵਿੱਚ ਤਾਇਨਾਤ ਕੀਤੇ ਗਏ, ਜੋ ਰਾਮ ਲੀਲਾ ਮੈਦਾਨ ਦੇ ਆਸ-ਪਾਸ ਸਰਗਰਮ ਰਹੇ। ਆਵਾਜਾਈ ’ਤੇ ਰੋਕਾਂ ਹੋਣ ਕਰਕੇ ਕਨਾਟ ਪਲੇਸ, ਮੰਡੀ ਹਾਊਸ, ਆਈਟੀਓ ਤੇ ਕਮਲਾ ਮਾਰਕੀਟ ਦੇ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਵਾਪਸੀ ਵੇਲੇ ਕਿਸਾਨਾਂ ਦੇ ਬਾਹਰ ਨਿਕਲਣ ਦੌਰਾਨ ਬਾਕੀ ਆਵਾਜਾਈ ਦਾ ਰੁਖ਼ ਰਾਮ ਲੀਲਾ ਮੈਦਾਨ ਤੋਂ ਹੋਰ ਪਾਸੇ ਮੋੜ ਦਿੱਤਾ ਗਿਆ। ਕਿਸਾਨਾਂ ਦੀਆਂ ਬੱਸਾਂ ਵੀ ਰਾਜ ਘਾਟ, ਕਿਸਾਨ ਘਾਟ ਦੀਆਂ ਸੜਕਾਂ ਦੇ ਕਿਨਾਰਿਆਂ ਉਪਰ ਖੜ੍ਹੀਆਂ ਕੀਤੀਆਂ ਜਾਣ ਕਰਕੇ ਪ੍ਰਗਤੀ ਮੈਦਾਨ ਨੂੰ ਜਾਂਦੇ ਰਾਹਾਂ ’ਤੇ ਆਵਾਜਾਈ ਪ੍ਰਭਾਵਿਤ ਰਹੀ।