ਕਾਲੇ ਧਨ ਨੂੰ ਸਫੇਦ ਕਰਨ ਦਾ ਮਾਮਲਾ: ਈਡੀ ਨੇ ਸੋਨੀਆ ਨੂੰ ਪੁੱਛਗਿਛ ਲਈ 21 ਜੁਲਾਈ ਨੂੰ ਤਲਬ ਕੀਤਾ

ਕਾਲੇ ਧਨ ਨੂੰ ਸਫੇਦ ਕਰਨ ਦਾ ਮਾਮਲਾ: ਈਡੀ ਨੇ ਸੋਨੀਆ ਨੂੰ ਪੁੱਛਗਿਛ ਲਈ 21 ਜੁਲਾਈ ਨੂੰ ਤਲਬ ਕੀਤਾ

ਨਵੀਂ ਦਿੱਲੀ –
ਈਡੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨੈਸ਼ਨਲ ਹੇਰਾਲਡ ਅਖ਼ਬਾਰ ਨਾਲ ਜੁੜੇ ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ਵਿੱਚ 21 ਜੁਲਾਈ ਨੂੰ ਪੁਛਗਿਛ ਲਈ ਤਲਬ ਕੀਤਾ ਹੈ। ਸ੍ਰੀਮਤੀ ਗਾਂਧੀ ਨੂੰ 23 ਜੂਨ ਨੂੰ ਵੀ ਪੇਸ਼ ਹੋਣ ਲਈ ਦੂਜੀ ਵਾਰ ਸੰਮਨ ਜਾਰੀ ਕੀਤਾ ਗਿਆ ਸੀ ਪਰ ਉਹ ਬਿਮਾਰ ਹੋਣ ਕਾਰਨ ਈਡੀ ਅੱਗੇ ਪੇਸ਼ ਨਹੀਂ ਹੋਏ ਸਨ।