ਕਾਂਗਰਸ ਨੂੰ ਝਟਕਾ: ਦਰਜਨਾਂ ਪੰਚਾਇਤਾਂ ‘ਆਪ’ ਵਿੱਚ ਸ਼ਾਮਲ

ਕਾਂਗਰਸ ਨੂੰ ਝਟਕਾ: ਦਰਜਨਾਂ ਪੰਚਾਇਤਾਂ ‘ਆਪ’ ਵਿੱਚ ਸ਼ਾਮਲ

ਪਟਿਆਲਾ- ਕਾਂਗਰਸ ਅਤੇ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਿਆ, ਜਦੋਂ ਹਲਕਾ ਸਨੌਰ ਦੇ ਕਈ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਸਮੇਤ ਉਕਤ ਪਾਰਟੀਆਂ ਨਾਲ ਸਬੰਧਤ ਹੋਰ ਸਰਗਰਮ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪੰਜਾਬ ਅਤੇ ਲੋਕ ਪੱਖੀ ਫੈਸਲਿਆਂ ਸਮੇਤ ਆਪਣੇ ਹਲਕੇ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਤਿ ਹੋ ਕੇ ‘ਆਪ’ ’ਚ ਸ਼ਾਮਲ ਹੋ ਗਏ। ‘ਆਪ’ ’ਚ ਸ਼ਾਮਲ ਹੋਣ ਦਾ ਐਲਾਨ ਉਨ੍ਹਾਂ ਨੇ ਪਟਿਆਲਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾ.ਗੁਰਪ੍ਰੀਤ ਕੌਰ ਮਾਨ ਅਤੇ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਮੌਜੂਦਗੀ ’ਚ ਕੀਤਾ ਜਿਸ ਦੌਰਾਨ ਮੁੱਖ ਮੰਤਰੀ ਦੇ ਓਐਸਡੀ ਪ੍ਰੋ.ਓਂਕਾਰ ਸਿੰਘ, ਨਾਭਾ ਦੇ ਵਿਧਇਕ ਦੇਵ ਮਾਨ, ਸਿਮਰਨਜੀਤ ਕੌਰ ਪਠਾਣਮਾਜਰਾ ਤੇ ਨੌਜਵਾਨ ਆਗੂ ਹਰਜਸ਼ਨ ਢਿੱਲੋਂ ਵੀ ਮੌਜੂਦ ਸਨ। ਵਿਧਾਇਕ ਪਠਾਣਮਾਜਰਾ ਦੇ ਪੀ.ਏ ਗੁਰਪ੍ਰੀਤ ਗੁਰੀ ਨੇ ਦੱਸਿਆ ਕਿ ਇਸ ਦੌਰਾਨ ‘ਆਪ’ ’ਚ ਸ਼ਾਮਲ ਹੋਣ ਵਾਲਿਆਂ ’ਚ ਸਰਪੰਚ ਤੀਰਥ ਸਿੰਘ ਬੋਸਰਕਲਾਂ, ਸਰਪੰਚ ਕਰਮਜੀਤ ਸਿੰਘ ਕਰਤਾਰਪੁਰ, ਸਰਪੰਚ ਪ੍ਰੇਮ ਸਿੰਘ ਸਮਸ਼ਪੁਰ, ਸਰਪੰਚ ਹੈਰੀ ਚੀਮਾਂਬਾਗ, ਸਰਪੰਚ ਸੇਵਾ ਦਾਸ ਸਲੇਮਪੁਰ ਸਮੇਤ ਬੀਰ੍ਹਾ ਸਿੰਘ, ਮੁਖਤਿਆਰ ਸਿੰਘ, ਦਲਵੀਰ ਕਰਤਾਰਪੁਰ, ਰਾਮ ਸ਼ਰਨ, ਜਤਿੰਦਰ ਲਾਡਾ, ਅਜਮੇਰ ਸਿੰਘ ਤੇ ਸਰਬਜੀਤ ਸਿੰਘ ਸਮੇਤ ਸੌ ਹੋਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਗੁਰਪ੍ਰ੍ਰੀਤ ਮਾਨ ਤੇ ਹਰਮੀਤ ਪਠਾਣਮਾਜਰਾ ਨੇ ਸਨਮਾਨਤ ਵੀ ਕੀਤਾ।