ਕਰੋੜਾਂ ਲੋਕਾਂ ਦਾ ਜੀਵਨ ਬਦਲਣ ਵਾਲੇ ਡਾ. ਬੀ.ਆਰ. ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ

ਕਰੋੜਾਂ ਲੋਕਾਂ ਦਾ ਜੀਵਨ ਬਦਲਣ ਵਾਲੇ ਡਾ. ਬੀ.ਆਰ. ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ

ਫਰੀਮਾਂਟ/ ਕੈਲੀਫੋਰਨੀਆ : ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਰਾਮਜੀ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ 4 ਮਈ ਨੂੰ (ਨਿਓਅਰਕ ਕੈਲੀਫੋਰਨੀਆ ਵਿਖੇ ਬਹੁਤ ਭਾਰੀ ਉਤਸ਼ਾਹ ਨਾਲ ਮਨਾਇਆ। ਅਮਰੀਕਾ ਦੇ ਉਘੇ ਆਗੂ ਸ਼੍ਰੀ ਰਾਮ ਮੂਰਤੀ ਸਰੋਆ ਅਤੇ ਹੋਰ ਆਗੂਆਂ ਦੀ ਅਗਵਾਈ ਅਤੇ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਰਹਿ ਚੁੱਕੇ ਡਾ. ਜੇ.ਐਨ. ਚੈਂਬਰ ਦੀ ਰਹਿਨਮਾਈ ਵਿੱਚ ਮਨਾਇਆ ਗਿਆ। ਇਸ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸਨਫਰਾਂਸਿਸਕੋ ਵਿਖੇ ਕਾਂਸਲੇਟ ਜਨਰਲ ਆਫ਼ ਇੰਡੀਆ ਦੇ ਕਾਂਸਲੇਟ ਜਨਰਲ ਡਾ. ਕੇ. ਸਿਰੀਕਰ ਰੈਡੀ ਅਤੇ ਇਸੇ ਦਫ਼ਤਰ ਤੋਂ ਐਚ.ਓ.ਸੀ. ਅਤੇ ਕੌਂਸਲ ਸ੍ਰੀ ਜਸਵੰਤ ਸਿੰਘ ਜੀ ਨੇ ਵਿਸ਼ੇਸ਼ ਮਹਿਮਾਨ ਨਿਵਾਜ਼ੀ ਕੀਤੀ।
ਉਥੇ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਨੇ ਡਾ. ਅੰਬੇਡਕਰ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਭਾਰਤ ਨੂੰ ਦਿੱਤੀ ਦੇਣ ਅਤੇ ਸੇਧ ਦਾ ਜ਼ਿਕਰ ਕਰਦਿਆਂ ਸੰਵਿਧਾਨ ਕਰਨ ਅਤੇ ਉਸ ਰਾਹੀਂ ਸਦੀਆਂ ਤੋਂ ਮਨੁੱਖੀ ਹੱਕਾਂ ਤੋਂ ਵਾਂਝੇ ਲੋਕਾਂ ਅਤੇ ਸਮੂਹ ਔਰਤ ਵਰਗ ਲਈ ਬਰਾਬਰ ਦੇ ਹੱਕ ਦਿਵਾਉਣਾ, ਬਹੁਤ ਵੱਡਾ ਪਰਉਪਕਾਰ ਦੱਸਿਆ
ਅਮਰੀਕਾ ਦੇ ਉਘੇ ਆਗੂ ਅਤੇ ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨ ਏਡ ਸੁਸਾਇਟੀ ਦੇ ਚੇਅਰਮੈਨ ਅਤੇ ਅਮਰੀਕਾ ਦੀ ਸੁਪਰੀਮ ਕੌਂਸਲ ਦੇ ਸਾਬਕਾ ਚੇਅਰਮੈਨ ਸ੍ਰੀ ਰਾਮ ਮੂਰਤੀ ਸਰੋਏ ਜੀ ਨੇ ਸੰਬੋਧਨ ਕਰਦਿਆ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਇੱਕ ਮਸੀਹਾ ਸਨ ਜਿਨ੍ਹਾਂ ਨੇ ਕਰੋੜਾਂ ਲੋਕਾਂ ਦਾ ਜੀਵਨ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ 0ਚ ਸਦੀਆਂ ਤੋਂ ਜਾਤਪਾਤ ਦੇ ਕੈਂਸਰ ਨਾਲ ਲੋਕਾਂ ਨੂੰ ਲਿਤਾੜਿਆ ਜਾਂਦਾ ਰਿਹਾ। ਭਾਰਤੀ ਸਿਸਟਮ ਵਿੱਚ ਜਾਤਪਾਤ ਇੱਕ ਐਸਾ ਕੌਹੜ ਹੈ ਜੋ ਦੁਨੀਆ ਦੇ ਡਜ਼ੀਜ ਤੋਂ ਖਤਰਨਾਕ ਹੈ।
ਉਨ੍ਹਾਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਵਰਣਨ ਅਤੇ ਧੰਨਵਾਦ ਕਰਦਿਆਂ ਆਪ ਨੇ ਬਾਬਾ ਸਾਹਿਬ ਦੇ 133ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਮਿਸ਼ਨ ’ਤੇ ਚੱਲਣ ਲਈ ਪ੍ਰੇਰਿਆ। ਸ੍ਰੀ ਸਰੋਏ ਜੀ ਨੇ ਆਪਣੇ ਸੰਬੋਧਨ ਦੌਰਾਨ ਸਭ ਨੂੰ ਇਕ ਨਵਾਂ ਨਾਅਰਾ ਦਿੱਤਾ ਕਿ ‘‘ਆਪਣੇ ਆਪ ਨੂੰ ਨੀਵਾਂ ਨਾ ਸਮਝੀਏ ਬਲਕਿ ਆਪਣੇ ਅੰਦਰ ਸਵੈਮਾਣ ਭਰੀਏ’’ ਯਾਨੀਕਿ ‘ਹਮ ਕਿਸੇ ਸੇ ਕਮ ਨਹੀਂ’’। ਜਿਸ ਦਾ ਮੁੱਖ ਮਹਿਮਾਨ ਸ੍ਰੀ ਜੇ.ਐਨ. ਚੈਂਬਰ ਅਤੇ ਵਿਸ਼ੇਸ਼ ਮਹਿਮਾਨ ਡਾ. ਰੈਡੀ ਅਤੇ ਸ੍ਰੀ ਜਸਵੰਤ ਸਿੰਘ ਜੀ ਨੇ ਵੀ ਜ਼ਿਕਰ ਕਰਦਿਆਂ ਸਲਾਹਿਆ।
ਇਸ ਉਪਰੰਤ ਸ੍ਰੀ ਅਮਰੀਕ ਚੰਦ ਲਾਖਾ, ਸ਼੍ਰੀ ਬਿਨਮੋਜ਼ੀ ਸੰਦਰਾਰਾਜਨ, ਸ੍ਰੀ ਪ੍ਰੇਮ ਪਿਆਰ, ਮਿਸਿਜ਼ ਡਾ. ਨਿਰਮਲ ਸਿੰਘ, ਡਾ. ਭਗਵਾਨ ਦਾਸ, ਐਡਵੋਕੇਟ ਸ੍ਰੀ ਸ਼ਸ਼ੀਪਾਲ, ਮੱਖਣ ਲੁਹਾਰ, ਸ੍ਰੀ ਕਰਨੈਲ ਬੰਗੜ ਆਦਿ ਤੋਂ ਇਲਾਵਾ ਨਾਮਵਰ ਗਾਇਕ ਸੱਤੀ ਪਾਬਲਾ ਨੇ ਇਕ ਗੀਤ ਨਾਲ ਆਪਣੀ ਹਾਜ਼ਰੀ ਲਗਾਈ। ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ, ਜਿਨ੍ਹਾਂ ਵਿਚ ਸ੍ਰੀ ਪ੍ਰੇਮ ਕੁਮਾਰ ਚੁੰਬਰ, ਰਾਮ ਸਰਨ, ਸ੍ਰੀ ਬਲਵੀਰ ਸ਼ੀਂਹਮਾਰ, ਸ੍ਰੀ ਧਰਮਪਾਲ ਝੰਮਟ, ਸ੍ਰੀ ਸੁੱਚਾ ਰਾਮ ਭਾਰਟਾ, ਸ੍ਰੀ ਪ੍ਰਮਜੀਤ ਭੱਟਾ, ਸ੍ਰੀ ਰਾਜ ਕੁਮਾਰ ਸੂਦ, ਸ੍ਰੀ ਰਮੇਸ਼ ਸੁੰਮਨ ਅਤੇ ਸ੍ਰੀ ਵਿਨੋਦ ਕੁਮਾਰ ਅਤੇ ਅਨੇਕਾਂ ਸ਼ਖਸੀਅਤਾਂ ਨੇ ਹਾਜਰੀ ਭਰੀ ਅਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।