ਕਮਿਊਨਿਟੀ ਲਈ ਮਾਣ ਵਾਲੀ ਗੱਲ, ਸ੍ਰ. ਸਨੀ ਧਾਲੀਵਾਲ ਲੈਥਰੋਪ ਸਿਟੀ ਦੇ ਲਗਾਤਾਰ ਛੇਵੀਂ ਵਾਰ ਮੇਅਰ ਬਣੇ

ਕਮਿਊਨਿਟੀ ਲਈ ਮਾਣ ਵਾਲੀ ਗੱਲ, ਸ੍ਰ. ਸਨੀ ਧਾਲੀਵਾਲ ਲੈਥਰੋਪ ਸਿਟੀ ਦੇ ਲਗਾਤਾਰ ਛੇਵੀਂ ਵਾਰ ਮੇਅਰ ਬਣੇ

ਲੈਥਰੋਪ/ਕੈਲੀਫੋਰਨੀਆ : ਇਹ ਇਹ ਮਾਣ ਵਾਲੀ ਗੱਲ ਹੈ ਕਿ ਸ੍ਰ. ਸਨੀ ਧਾਲੀਵਾਲ ਨੇ ਛੇਵੀਂ ਵਾਰ ਲੈਥਰੋਪ ਸਿਟੀ ਦੇ ਮੇਅਰ ਵਜੋਂ ਛੇਵੀਂ ਵਾਰ ਸਹੁੰ ਚੁੱਕਣਗੇ। ਇਸ ਸਮੇਂ ਭਾਰੀ ਗਿਣਤੀ ਵਿਚ ਉਘੀਆਂ ਸ਼ਖਸੀਅਤਾਂ ਸ਼ਾਮਲ ਸਨ। ਸ੍ਰ. ਧਾਲੀਵਾਲ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਈਆਂ। ਇਥੇ ਸਾਡੇ ਲੋਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕਮਿਊਨਿਟੀ ਦੇ ਉਘੇ ਆਗੂ ਅਤੇ ਲੈਥਰੋਪ ਸਿਟੀ ਦੇ ਕਮਿਸ਼ਨਰ ਸ੍ਰ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਸ੍ਰ. ਧਾਲੀਵਾਲ ਨੇ ਸ਼ਹਿਰ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਹੈ। ਉਹ ਹਰ ਕਮਿਊਨਿਟੀ ਦੇ ਹਰਮਨਪਿਆਰੇ ਨੇਤਾ ਹਨ। ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਸਾਰਾ ਸ਼ਹਿਰ ਜਾਣਦਾ ਹੈ ਕਿ ਉਹ ਇਕ ਦੇ ਨਾਲ ਚੱਟਾਨ ਵਾਂਗ ਖੜ੍ਹਦੇ ਹਨ। ਉਨ੍ਹਾਂ ਦੀ ਜਿੱਤ ਪੂਰੀ ਕਮਿਊਨਿਟੀ ਦੀ ਜਿੱਤ ਹੈ।