ਕਮਿਉਨਟੀ ਦੇ ਨੌਜਵਾਨ ਨਿਸ਼ਕਾਮ ਸੇਵਕ, ਇੰਜੀਨੀਅਰ ਟਰੇਸੀ ਕੈਲੀਫੋਰਨੀਆ ਦੇ ਦੋ ਸਕੇ ਭਰਾਵਾਂ ਵਰਗੇ ਭਿਆਨਕ ਹਾਦਸੇ ’ਚ ਸਦੀਵੀ ਵਿਛੋੜਾ ਦੇ ਗਏ

ਕਮਿਉਨਟੀ ਦੇ ਨੌਜਵਾਨ ਨਿਸ਼ਕਾਮ ਸੇਵਕ, ਇੰਜੀਨੀਅਰ ਟਰੇਸੀ ਕੈਲੀਫੋਰਨੀਆ ਦੇ ਦੋ ਸਕੇ ਭਰਾਵਾਂ ਵਰਗੇ ਭਿਆਨਕ ਹਾਦਸੇ ’ਚ ਸਦੀਵੀ ਵਿਛੋੜਾ ਦੇ ਗਏ

ਟਰੇਸੀ/ਕੈਲੀਫੋਰਨੀਆਂ : ਕੈਲੀਫੋਰਨੀਆਂ ਕਮਿਉਨਟੀ ਦੇ ਨੌਜਵਾਨ ਨਿਸ਼ਕਾਮ ਸੇਵਕ ਟਰੇਸੀ ਕੈਲੀਫੋਰਨੀਆ ਦੇ ਦੋ ਸਕੇ ਭਰਾਵਾਂ ਵਰਗੇ ਦੋਸਤ ਭਿਆਨਕ ਹਾਦਸੇ ’ਚ ਸਦੀਵੀ ਵਿਛੋੜਾ ਦੇ ਗਏ। ਇਸ ਮੰਦਭਾਗੀ ਖ਼ਬਰ ਨੇ ਪੰਜਾਬੀ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਸ਼ੁੱਕਰਵਾਰ ਰਾਤੀ 9.45 ਵਜੇ ਟਰੇਸੀ ਦੇ ਮਕਾਰਥਰ ਬੁਲੇਵਾਰਡ ਅਤੇ ਗਰੈਂਟ ਲਈਨ ਰੋਡ ਤੇ ਤੇਜ਼ ਰਫ਼ਤਾਰ ਟੈਸਲਾ ਕਾਰ ਫਾਇਰ ਹਾਈਡਰਿੰਟ ਨਾਲ ਟਕਰਾ ਗਈ, ਬਾਅਦ ਵਿੱਚ ਦਰਖ਼ਤ ਨਾਲ ਜਾ ਵੱਜੀ ’ਤੇ ਕਾਰ ਨੂੰ ਅੱਗ ਲੱਗ ਗਈ। ਮਿੰਟਾ ਸਕਿੰਟਾਂ ਵਿੱਚ ਕਾਰ ਅੱਗ ਦੀਆਂ ਲਪਟਾਂ ਵਿੱਚ ਆ ਗਈ ਅਤੇ ਕਾਰ ਵਿੱਚ ਸਵਾਰ ਦੋ ਭਾਰਤੀ ਨੌਜਵਾਨ ਅਰਵਿੰਦ ਰਾਮ (37) (ਮਹਾਰਾਸ਼ਟਰ) ਅਤੇ ਅਮਰੀਕ ਸਿੰਘ ਵਾਂਦਰ (34) ਪਿੰਡ ਵਾਂਦਰ (ਕੋਟਕਪੂਰਾ) ਪੰਜਾਬ, ਮੱਚਦੀ ਕਾਰ ਵਿੱਚ ਜਿਉਂਦੇ ਝੁਲਸਕੇ ਮੌਤ ਦੇ ਮੂੰਹ ਜਾ ਪਏ। ਇਨ੍ਹਾਂ ਦੀ ਕਾਰ ਦੇ ਪਿੱਛੇ ਇਹਨਾਂ ਦੇ ਹੋਰ ਦੋਸਤ ਦੂਸਰੀ ਕਾਰ ਵਿੱਚ ਆ ਰਹੇ ਸਨ, ਜਿਨ੍ਹਾਂ ਨੇ ਆਪਣੇ ਦੋਸਤਾਂ ਨੂੰ ਬਚਾਉਣ ਲਈ ਬਹੁਤ ਵਾਹ ਲਾਈ, ਪਰ ਕਾਰ ਲਾਕ ਹੋ ਗਈ ਅਤੇ ਅੱਗ ਦੀਆਂ ਲਪਟਾਂ ਕਾਰਨ ਉਹ ਵੀ ਕੁਝ ਨਹੀਂ ਕਰ ਸਕੇ ਤੇ ਦੇਖਦੇ ਹੀ ਦੇਖਦੇ ਸਭ ਕੁਝ ਖਤਮ ਹੋ ਗਿਆ। ਗੱਡੀ ਅਰਵਿੰਦ ਰਾਮ ਚਲਾ ਰਿਹਾ ਸੀ। ਮਰਨ ਵਾਲੇ ਨੌਜਵਾਨ ਕਿੱਤੇ ਦੇ ਤੌਰ ’ਤੇ ਇੰਜੀਨੀਅਰ ਸਨ। ਇਹ ਦੋਵੇਂ ਨੌਜਵਾਨ ਬੜੇ ਅਗਾਂਹਵਧੂ ਸਨ ਤੇ ਅਮਰੀਕ ਸਿੰਘ ਵਾਂਦਰ ਸਿਟੀ ਦੀ ਰਾਜਨੀਤੀ ਵਿੱਚ ਵੀ ਸਰਗਰਮ ਰਹਿੰਦਾ ਸੀ। ਇਨ੍ਹਾਂ ਨੌਜਵਾਨਾਂ ਦੀ ਬੇਵਕਤੀ ਮੌਤ ਕਾਰਨ ਟਰੇਸੀ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਤਫ਼ਤੀਸ਼ ਕਰ ਰਹੀ ਹੈ ਅਤੇ ਉਸਨੇ ਭਾਈ ਮਹਾਂ ਸਿੰਘ ਕਾਲਜ ਮੁਕਤਸਰ ਤੋਂ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸੀ। ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ 2013 ਵਿਚ ਅਮਰੀਕਾ ਆਇਆ ਸੀ। ਅਮਰੀਕ ਸਿੰਘ ਆਪਣੇ ਪਿਛੇ ਮਾਤਾ, ਪਿਤਾ, ਪਤਨੀ, 8 ਸਾਲ ਦਾ ਬੇਟਾ ਜੋਬਨ ਅਤੇ ਬੇਟੀ ਜਪੁਜੀ ਪੰਜ ਸਾਲ ਨੂੰ ਵਿਲਕਦੇ ਹੋਏ ਛੱਡ ਗਿਆ ਹੈ। ਉਹ ਵੇਲਜ਼ ਫਾਰਗੋ ਕੰਪਨੀ ਵਿਚ ਸੀਨੀਅਰ ਵੈੱਬ ਡਿਵੈੱਲਪਰ ਸੀ।