ਐੱਸਐੱਸਪੀ ਦਫ਼ਤਰ ਵਿੱਚ ਪਿਸਤੌਲ ਦੀ ਸਫ਼ਾਈ ਕਰਦਿਆਂ ਕਾਂਸਟੇਬਲ ਦੀ ਮੌਤ

ਐੱਸਐੱਸਪੀ ਦਫ਼ਤਰ ਵਿੱਚ ਪਿਸਤੌਲ ਦੀ ਸਫ਼ਾਈ ਕਰਦਿਆਂ ਕਾਂਸਟੇਬਲ ਦੀ ਮੌਤ

ਖੰਨਾ: ਇਥੋਂ ਦੇ ਐੱਸਐੱਸਪੀ ਦਫ਼ਤਰ ਵਿੱਚ ਡੀਐੱਸਪੀ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੀਨੀਅਰ ਕਾਂਸਟੇਬਲ ਰਸ਼ਪਿੰਦਰ ਸਿੰਘ ਵਿਮੈਨ ਸੈੱਲ ਦੇ ਡੀਐੱਸਪੀ ਗੁਰਮੀਤ ਸਿੰਘ ਨਾਲ ਬਤੌਰ ਗੰਨਮੈਨ ਤਾਇਨਾਤ ਸੀ ਜੋ ਅੱਜ ਦਫ਼ਤਰ ਵਿਚ ਸਰਕਾਰੀ ਪਿਸਤੌਲ 9 ਐੱਮਐੱਮ ਦੀ ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਉਸ ਪਾਸੋਂ ਪਿਸਤੌਲ ਦਾ ਘੋੜਾ ਦੱਬਿਆ ਗਿਆ ਅਤੇ ਗੋਲੀ ਅਚਾਨਕ ਉਸ ਦੀ ਛਾਤੀ ਵਿੱਚ ਜਾ ਵੱਜੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਪੁਲੀਸ ਅਧਿਕਾਰੀਆਂ ਨੇ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।