ਏਸ਼ੀਅਨ ਕਲਚਲ ਫੈਸਟੀਵਲ ਬਰਕਲੇ ਵਲੋਂ ਦੂਜਾ ਸਲਾਨਾ ਸਮਾਗਮ ਇਤਿਹਾਸ ਹੋ ਨਿਬੜਿਆ

ਏਸ਼ੀਅਨ ਕਲਚਲ ਫੈਸਟੀਵਲ ਬਰਕਲੇ ਵਲੋਂ ਦੂਜਾ ਸਲਾਨਾ ਸਮਾਗਮ ਇਤਿਹਾਸ ਹੋ ਨਿਬੜਿਆ

ਇੰਡੀਆ, ਥਾਈਲੈਂਡ, ਕੰਬੋਡੀਆ, ਨਿਪਾਲ, ਤਿੱਬੜ ਅਤੇ ਹੋਰ ਕਈ ਦੇਸ਼ਾਂ ਦੇ ਕਲਾਕਾਰਾਂ ਨੇ ਲਿਆ ਭਾਗ
ਬਰਕਲੇ/ਕੈਲੀਫੋਰਨੀਆ (ਸਾਡੇ ਲੋਕ) – ਏਸ਼ੀਅਨ ਕਲਚਲ ਫੈਸਟੀਵਲ ਬਰਕਲੇ ਵਲੋਂ ਦੂਜਾ ਸਲਾਨਾ ਸਮਾਗਮ ਇਤਿਹਾਸ ਹੋ ਨਿਬੜਿਆ ਜਿਸ ਵਿੱਚ ਇੰਡੀਆ, ਥਾਈਲੈਂਡ, ਕੰਬੋਡੀਆ, ਨਿਪਾਲ, ਤਿੱਬੜ ਅਤੇ ਹੋਰ ਕਈ ਦੇਸ਼ਾਂ ਦੇ ਕਲਾਕਾਰਾਂ ਨੇ ਭਾਗ ਲਿਆ।
ਇਸ ਦੂਸਰੇ ਸਲਾਨਾ ਫੈਸਟੀਵਲ ’ਚ ਵੱਡੀ ਗਿਣਤੀ ’ਚ ਕਲਾਕਾਰਾਂ ਨੇ ਭਾਗ ਲਿਆ। ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰੋਗਰਾਮ ਚਲਦਾ ਰਿਹਾ। ਪੰਜਾਬੀ ਭੰਗੜਾ ਅਤੇ ਗਿੱਧੇ ਨੇ ਦੁਨੀਆ ਭਰਦੇ ਜੁੜੇ ਲੋਕਾਂ ’ਚ ਤਹਿਲਕਾ ਮਚਾ ਦਿੱਤਾ। ਜਦੋਂ ਭੰਗੜਾ ਅਤੇ ਗਿੱਧਾ ਸ਼ੁਰੂ ਹੋਇਆ ਤਾਂ ਲੋਕਾਂ ਦੇ ਪੈਰ ਆਪਣੇ ਆਪ ਉੱਠਣ ਲੱਗ ਪਏ। ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇਸ਼ਾਂ ਦੇ ਕਲਾਕਾਰਾਂ ਨੇ ਆਪਣੇ ਆਪ ਡਾਂਸ ਆਪਣੇ ਕਲਚਰ ਦਾ ਪ੍ਰਗਟਾਵਾ ਕੀਤਾ ਗਿਆ, ਜਿਥੇ ਕਲਾਕਾਰਾਂ ਨੇ ਲੋਕਾਂ ਨੂੰ ਕੀਲੀ ਰੱਖਿਆ, ਉਥੇ ਵੱਖ-ਵੱਖ ਦੇਸ਼ਾ ਦੇ ਲੋਕਾਂ ਨੇ ਆਪਣੇ-ਆਪਣੇ ਫੂਡ ਸਟਾਲ ਲਗਾਏ ਹੋਏ ਸਨ। ਲੋਕ ਵੱਖ-ਵੱਖ ਦੇਸ਼ਾਂ ਦੇ ਖਾਣਿਆਂ ਦਾ ਨਜ਼ਾਰਾ ਲੈ ਰਹੇ ਸਨ। ਇਥੇ ਇਹ ਜ਼ਿਕਰਯੋਗ ਹੈ ਕਿ ਸਿਵਕ ਸੈਂਟਰ ਪਾਰਕ ਬਰਕਲੇ ’ਚ ਦੁਨੀਆ ਦੇ ਵੱਡੇ ਫੈਸਟੀਵਲ ਹੁੰਦੇ ਹਨ ਅਤੇ ਤਕਰੀਬਨ ਸਰਾ ਸਾਲ ਇਥੇ ਚਲਦੇ ਹਨ ਅਤੇ ਦੂਰ-ਦੂਰ ਤੋਂ ਆ ਕੇ ਲੋਕ ਇਸ ਦਾ ਅਨੰਦ ਮਾਣਦੇ ਹਨ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲਿਆਂ ਵਿਚ ਯੂਨਾਈਟਿਡ ਪੰਜਾਬੀ ਫਰੰਟ, 22“ 2erkeley 2uddhist “emple, “hai 3ulture 2erkeley (“hailand), “ibetan 1ssociation of Northern 3alifornia (“13N), Khmer Krom (3ombodian dances), ”nited Punjab 6ront (9ndia), 7amelan Sekar Jaya: Music and 2ance of 2ali ਦਾ ਵਿਸ਼ੇਸ਼ ਯੋਗਦਾਨ ਸੀ। ਇਹ ਪ੍ਰੋਗਰਾਮ ਵਾਕਿਆ ਹੀ ਇਕ ਇਤਿਹਾਸਕ ਅਤੇ ਲੰਬੇ ਸਮੇਂ ਤੱਕ ਯਾਦ ਰਹੇਗਾ।