ਏਅਰ ਇੰਡੀਆ ਨੇ ਤਲ ਅਵੀਵ ਲਈ ਉਡਾਣਾਂ ਦੀਆਂ ਟਿਕਟਾਂ ਰੱਦ ਕਰਨ ਤੋਂ ਚਾਰਜ ਹਟਾਇਆ

ਏਅਰ ਇੰਡੀਆ ਨੇ ਤਲ ਅਵੀਵ ਲਈ ਉਡਾਣਾਂ ਦੀਆਂ ਟਿਕਟਾਂ ਰੱਦ ਕਰਨ ਤੋਂ ਚਾਰਜ ਹਟਾਇਆ

ਨਵੀਂ ਦਿੱਲੀ- ਏਅਰ ਇੰਡੀਆ ਨੇ ਅੱਜ ਕਿਹਾ ਕਿ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਦੀਆਂ ਟਿਕਟਾਂ ਰੱਦ ਕਰਨ ਜਾਂ ਸਫਰ ਕਰਨ ਦੀ ਤਰੀਕ ਬਦਲਣ ’ਤੇ ਉਹ ਕੁਝ ਸਮੇਂ ਲਈ ਕੋਈ ਚਾਰਜ ਨਹੀਂ ਲਵੇਗੀ। ਇਜ਼ਰਾਈਲ-ਹਮਾਸ ਦੇ ਵਿਵਾਦ ਦੌਰਾਨ ਏਅਰਲਾਈਨ ਨੇ ਤਲ ਅਵੀਵ ਜਾਣ ਤੇ ਉਥੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 14 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਨੇ ਅੱਜ ‘ਐਕਸ’ ਉੱਤੇ ਪੋਸਟ ’ਚ ਕਿਹਾ ਕਿ ਉਹ ਤਲ ਅਵੀਵ ਜਾਣ-ਆਉਣ ਵਾਲੀਆਂ ਆਪਣੀਆਂ ਉਡਾਣਾਂ ਲਈ ਟਿਕਟਾਂ ਰੱਦ ਕਰਨ ਜਾਂ ਉਸ ਵਿੱਚ ਇੱਕ ਤਬਦੀਲੀ ਕਰਨ ’ਤੇ ਕੋਈ ਚਾਰਜ ਨਹੀਂ ਲਵੇਗੀ। ਇਸ ਵਿੱਚ ਕਿਹਾ ਗਿਆ, ‘‘ਇਹ ਸਹੂਲਤ 9 ਅਕਤੂਬਰ ਤੋਂ ਪਹਿਲਾਂ ਬੁੱਕ ਕਰਵਾਈਆਂ ਉਨ੍ਹਾਂ ਟਿਕਟਾਂ ’ਤੇ ਉਪਲਬਧ ਹੋਵੇਗੀ ਜਨਿ੍ਹਾਂ ’ਤੇ ਸਫਰ 31 ਅਕਤੂਬਰ ਤੱਕ ਹੋਣਾ ਹੈ।’’