ਉੱਤਰਾਖੰਡ: ਗੌਰੀਕੁੰਡ ’ਚ ਹੜ੍ਹ ਤੇ ਢਿੱਗਾਂ ਡਿੱਗਣ ਕਾਰਨ 5 ਬੱਚਿਆਂ ਸਣੇ 12 ਜਣੇ ਲਾਪਤਾ

ਉੱਤਰਾਖੰਡ: ਗੌਰੀਕੁੰਡ ’ਚ ਹੜ੍ਹ ਤੇ ਢਿੱਗਾਂ ਡਿੱਗਣ ਕਾਰਨ 5 ਬੱਚਿਆਂ ਸਣੇ 12 ਜਣੇ ਲਾਪਤਾ

ਰੁਦਰਪ੍ਰਯਾਗ- ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਕੇਦਾਰਨਾਥ ਯਾਤਰਾ ਮਾਰਗ ‘ਤੇ ਗੌਰੀਕੁੰਡ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਦਰਜਨ ਵਿਅਕਤੀ ਲਾਪਤਾ ਹੋ ਗਏ ਹਨ। ਗੌਰੀਕੁੰਡ ਤੋਂ ਕੁਝ ਮੀਟਰ ਦੂਰ ਦਾਤ ਪੁਲੀਆ ਵਿਖੇ ਵੀਰਵਾਰ ਅੱਧੀ ਰਾਤ ਨੂੰ ਭਾਰੀ ਮੀਂਹ ਦੌਰਾਨ ਬਰਸਾਤੀ ਨਾਲੇ ‘ਚ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਤਿੰਨ ਦੁਕਾਨਾਂ ਰੁੜ੍ਹ ਗਈਆਂ, ਜਿਸ ਕਾਰਨ ਉਥੇ ਰਹਿਣ ਵਾਲੇ ਲੋਕ ਵੀ ਲਾਪਤਾ ਹੋ ਗਏ। ਹਾਦਸੇ ਵਿੱਚ ਲਾਪਤਾ 12 ਵਿਅਕਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ 3 ਤੋਂ 14 ਸਾਲ ਦੇ ਪੰਜ ਬੱਚੇ ਸ਼ਾਮਲ ਹਨ।