ਈ-ਗੇਮਿੰਗ ’ਤੇ ਅੱਜ ਤੋਂ ਲਾਗੂ ਹੋਣਗੀਆਂ ਜੀਐੱਸਟੀ ਦੀਆਂ ਸੋਧੀਆਂ ਦਰਾਂ

ਈ-ਗੇਮਿੰਗ ’ਤੇ ਅੱਜ ਤੋਂ ਲਾਗੂ ਹੋਣਗੀਆਂ ਜੀਐੱਸਟੀ ਦੀਆਂ ਸੋਧੀਆਂ ਦਰਾਂ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰਾਲੇ ਵੱਲੋਂ ਈ-ਗੇਮਿੰਗ, ਕੈਸੀਨੋਜ਼ ਤੇ ਘੋੜਿਆਂ ਦੀ ਦੌੜ ’ਤੇ ਜੀਐੱਸਟੀ ਦੀਆਂ ਸੋਧੀਆਂ ਹੋਈਆਂ ਦਰਾਂ ਪਹਿਲੀ ਅਕਤੂਬਰ ਤੋਂ ਲਾਗੂ ਕੀਤੀਆਂ ਜਾਣਗੀਆਂ। ਇਸ ਸਬੰਧੀ ਨੋਟੀਫਿਕੇਸ਼ਨ ਬੀਤੀ ਦੇਰ ਰਾਤ ਜਾਰੀ ਕੀਤਾ ਗਿਆ ਹੈ। ਕੇਂਦਰੀ ਜੀਐੱਸਟੀ ਨਿਯਮਾਂ ’ਚ ਕੀਤੀਆਂ ਸੋਧਾਂ ਅਨੁਸਾਰ ਈ-ਗੇਮਿੰਗ, ਕੈਸੀਨੋਜ਼ ਤੇ ਘੋੜਿਆਂ ਦੀ ਦੌੜ ਨੂੰ ਲਾਟਰੀ, ਸੱਟੇਬਾਜ਼ੀ ਤੇ ਜੂਏ ਵਾਂਗ ਕਾਰਵਾਈ ਯੋਗ ਮੰਨਿਆ ਜਾਵੇਗਾ ਤੇ ਇਨ੍ਹਾਂ ’ਤੇ ਲਗਾਈਆਂ ਗਈਆਂ ਸ਼ਰਤਾਂ ’ਤੇ 28 ਫੀਸਦੀ ਜੀਐੱਸਟੀ ਲਾਇਆ ਜਾਵੇਗਾ। ਇਕ ਹੋਰ ਜਾਣਕਾਰੀ ਅਨੁਸਾਰ ਵਿਦੇਸ਼ੀ ਆਨਲਾਈਨ ਗੇਮਾਂ ਲਈ ਭਾਰਤ ਵਿੱਚ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ ਤੇ ਘਰੇਲੂ ਕਾਨੂੰਨ ਅਨੁਸਾਰ ਹੀ ਭੁਗਤਾਨ ਕਰਨਾ ਹੋਵੇਗਾ।