ਇੰਦੌਰ: ਕਾਰ ਤਲਾਬ ’ਚ ਡਿੱਗੀ; ਪਿਓ-ਧੀ ਦਾ ਚਮਤਕਾਰੀ ਢੰਗ ਨਾਲ ਬਚਾਅ

ਇੰਦੌਰ: ਕਾਰ ਤਲਾਬ ’ਚ ਡਿੱਗੀ; ਪਿਓ-ਧੀ ਦਾ ਚਮਤਕਾਰੀ ਢੰਗ ਨਾਲ ਬਚਾਅ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਪਿਕਨਿਕ ਮਨਾਉਣ ਗਏ ਪਰਿਵਾਰ ਦੀ ਕਾਰ ਤਲਾਬ ਵਿੱਚ ਡਿੱਗ ਗਈ ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ ਜਦਕਿ ਦੂਜੇ ਨੂੰ ਰਾਹਗੀਰਾਂ ਨੇ ਬਚਾਅ ਲਿਆ। ਇਸ ਕਾਰ ਵਿਚ ਸਵਾਰ ਪਿਓ ਤੇ ਧੀ ਦਾ ਚਮਤਕਾਰੀ ਢੰਗ ਨਾਲ ਬਚਾਅ ਹੋ ਗਿਆ ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਹ ਘਟਨਾ ਬੀਤੇ ਦਿਨੀਂ ਇੰਦੌਰ ਸ਼ਹਿਰ ਤੋਂ ਕਰੀਬ 60 ਕਿਲੋਮੀਟਰ ਦੂਰ ਸਿਮਰੋਲ ’ਚ ਵਾਪਰੀ ਜਿਸ ਵਿਚ ਲਾਲ ਰੰਗ ਦੀ ਕਾਰ ਪਲਟਣ ਤੋਂ ਬਾਅਦ ਤਲਾਬ ਵਿੱਚ ਡਿੱਗਦੀ ਹੈ।