ਇਸਰੋ ਦਾ ਪਹਿਲੇ ਐੱਸਐੱਸਐੱਲਵੀ ਨਾਲੋਂ ‘ਸੰਪਰਕ ਟੁੱਟਿਆ’

ਇਸਰੋ ਦਾ ਪਹਿਲੇ ਐੱਸਐੱਸਐੱਲਵੀ ਨਾਲੋਂ ‘ਸੰਪਰਕ ਟੁੱਟਿਆ’

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਅੱਜ ਕਿਹਾ ਕਿ ਪੁਲਾੜ ਏਜੰਸੀ ਦੇ ਪਹਿਲੇ ਸਮਾਲ ਸੈਟੇਲਾਈਟ ਲਾਂਚ ਵ੍ਹੀਕਲ (ਐੱਸਐੱਸਐੱਲਵੀ) ਦਾ ਟਰਮੀਨਲ ਪੜਾਅ ਵਿੱਚ ਸੰਪਰਕ ਟੁੱਟ ਗਿਆ ਤੇ ਉਹ ‘ਲਾਪਤਾ’ ਹੋ ਗਿਆ। ਹਾਲਾਂਕਿ ਬਾਕੀ ਤਿੰਨ ਪੜਾਅ ’ਚ ਉਸ ਨੇ ਆਸ ਮੁਤਾਬਕ ਪ੍ਰਦਰਸ਼ਨ ਕੀਤਾ ਤੇ ਪੁਲਾੜ ਏਜੰਸੀ ਲਾਂਚ ਵਾਹਨ ਅਤੇ ਉਪਗ੍ਰਹਿ ਦੀ ਸਥਿਤੀ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।ਐੱਸਐੱਸਐੱਲਵੀ-ਡੀ1/ਈਓਐੱਸ-02 ਪੁਲਾੜ ’ਚ ਧਰਤੀ ਨਿਰੀਖਣ ਸੈਟੇਲਾਈਟ ਅਤੇ ਵਿਦਿਆਰਥੀਆਂ ਵੱਲੋਂ ਵਿਕਸਤ ਉਪਗ੍ਰਹਿ ਲੈ ਕੇ ਗਿਆ ਹੈ।