ਇਸਤਰੀ ਸਤਿਸੰਗ ਸਭਾ ਵੱਲੋਂ ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਸਨਮਾਨਤ

ਇਸਤਰੀ ਸਤਿਸੰਗ ਸਭਾ ਵੱਲੋਂ ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਸਨਮਾਨਤ

ਨਵੀਂ ਦਿੱਲੀ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਸ. ਹਰਮਨਜੀਤ ਸਿੰਘ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ

ਸੇਵਾਵਾਂ ਲਈ ਸਥਾਨਕ ਇਸਤਰੀ ਸਤਿਸੰਗ ਸਭਾ ਵੱਲੋਂ ਸਨਮਾਨਤ ਕੀਤਾ ਗਿਆ।ਇਸਤਰੀ ਸਤਿਸੰਗ ਜੱਥੇ ਦੀ ਮੁੱਖੀ ਬੀਬੀ ਹਰਦਿਆਲ ਕੌਰ ਨੇ ਕਿਹਾ ਕਿ ਸ. ਹਰਮਨਜੀਤ ਸਿੰਘ ਦੁਆਰਾ ਕੀਤੇ ਗਏ ਕੰਮਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।ਉਨ੍ਹਾਂ ਦੀ ਪ੍ਰਧਾਨਗੀ ਹੇਠ

ਗੁਰਦੁਆਰਾ ਸਾਹਿਬ ਵਿਖੇ ਕਈ ਅਜਿਹੇ ਕਾਰਜ ਹੋਏ ਹਨ ਜੋ ਬਹੁਤ ਹੀ ਸ਼ਲਾਘਾਯੋਗ ਹਨ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ `ਚ ਕੋਰੋਨਾ ਕਾਲ ਦੌਰਾਨ ਜਦੋਂ ਸਾਰੇ ਲੋਕ ਆਪਣੇ ਘਰਾਂ ਵਿਚ ਬੈਠ ਗਏ ਸਨ ਉਸ ਦੌਰਾਨ ਵੀ ਸ. ਹਰਮਨਜੀਤ ਸਿੰਘ ਨੇ ਸੰਗਤ ਦੀ ਅਣਥੱਕ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੇ ਦੀਵਾਨ ਦਾ ਸੁੰਦਰੀਕਰਣ ਕੀਤਾ, ਗੁਰੂ ਨਾਨਕ ਦਵਾਖਾਨਾ ਖੋਲ੍ਹਿਆ ਜਿਸ ਵਿਚ

ਲੋੜਵੰਦਾਂ ਨੂੰ ਬਹੁਤ ਘੱਟ ਰੇਟ ’ਤੇ ਦਵਾਈਆਂ ਮਿਲ ਰਹੀਆਂ ਹਨ।ਮਿੰਨੀ ਹਸਪਤਾਲ ਦੇ ਰੂਪ ਵਿਚ ਡਿਸਪੈਂਸਰੀ ਚਲਾਈ ਜਾ ਰਹੀ ਹੈ ਅਤੇ ਅਚਾਨਕ ਜਦੋਂ ਉਸ ਵਿਚ ਅੱਗ ਲੱਗ ਗਈ ਅਤੇ ਪੂਰੀ ਡਿਸਪੈਂਸਰੀ ਸੜ ਕੇ ਤਬਾਹ ਹੋ ਗਈ ਤਾਂ ਸ. ਹਰਮਨਜੀਤ ਸਿੰਘ ਨੇ ਆਪਣੇ ਪਰਿਵਾਰਿਕ

ਮੈਂਬਰਾਂ, ਰਿਸ਼ਤੇਦਾਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਮਿਲ ਕੇ 2 ਮਹੀਨਿਆਂ ਵਿਚ ਹੀ ਬਿਹਤਰ ਡਿਸਪੈਂਸਰੀ ਤਿਆਰ ਕੀਤੀ ਜੋ ਕਿ ਸ਼ਾਇਦ ਕਿਸੇ ਹੋਰ ਦੇ ਪ੍ਰਧਾਨ ਰਹਿੰਦੇ ਸੰਭਵ ਨਹੀਂ ਸੀ ਹੋ ਸਕਦਾ ਸੀ।ਉਨ੍ਹਾਂ ਕਿਹਾ ਕਿ ਪ੍ਰਧਾਨ ਸ. ਹਰਮਨਜੀਤ ਸਿੰਘ ਦੀ ਟੀਮ ਇਸਤਰੀ

ਸਤਿਸੰਗ ਸਭਾ ਨੂੰ ਪੂਰਣ ਸਹਿਯੋਗ ਦਿੰਦੀ ਹੈ ਜਿਸ ਦੇ ਚਲਦਿਆਂ ਸਮੇਂ-ਸਮੇਂ ’ਤੇ ਗੁਰਮਤਿ ਸਮਾਗਮ ਉਲੀਕੇ ਜਾਂਦੇ ਹਨ ਅਤੇ ਬੀਬੀਆਂ ਦੇ ਨਾਲ-ਨਾਲ ਨੌਜਵਾਨ ਵਰਗ ਨੂੰ ਵੀ ਸਿੱਖੀ ਨਾਲ ਜੋੜਨ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ।