ਇਮਰਾਨ ਖ਼ਾਨ ਦੇ ਜੇਲ੍ਹ ਵਿਚਲੇ ਸੈੱਲ ’ਚ ਹਨੇਰਾ, ਮੱਖੀਆਂ ਤੇ ਕੀੜੇ-ਮਕੌੜੇ: ਵਕੀਲ

ਇਮਰਾਨ ਖ਼ਾਨ ਦੇ ਜੇਲ੍ਹ ਵਿਚਲੇ ਸੈੱਲ ’ਚ ਹਨੇਰਾ, ਮੱਖੀਆਂ ਤੇ ਕੀੜੇ-ਮਕੌੜੇ: ਵਕੀਲ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਅਤੇ ਗ੍ਰਿਫਤਾਰੀ ਤੋਂ ਬਾਅਦ ਉੱਚ ਸੁਰੱਖਿਆ ਵਾਲੀ ਅਟਕ ਜੇਲ੍ਹ ਦੇ ਖੁੱਲ੍ਹੇ ਪਖਾਨੇ ਵਾਲੇ ਮੱਖੀਆਂ ਤੇ ਕੀੜੇ ਮੌਕੜਿਆਂ ਨਾਲ ਭਰੇ ਸੈੱਲ ਵਿਚ ਰੱਖਿਆ ਗਿਆ ਹੈ। ਖਾਨ ਦੇ ਅਟਾਰਨੀ ਨਈਮ ਹੈਦਰ ਪੰਜੋਥਾ ਨੇ ਦੱਸਿਆ ਕਿ 70 ਸਾਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ ਨੂੰ ਪੰਜਾਬ ਸੂਬੇ ਦੀ ਜੇਲ੍ਹ ‘ਚ ਸੀ-ਕਲਾਸ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਜੇਲ੍ਹ ਦੀ ਕੋਠੜੀ ਜਿੱਥੇ ਦੇਸ਼ ਦੀ ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਰੱਖਿਆ ਗਿਆ ਹੈ, ਉਹ ਮੱਖੀਆਂ ਅਤੇ ਕੀੜਿਆਂ ਨਾਲ ਭਰਿਆ ਹੋਇਆ ਹੈ। ਸੋਮਵਾਰ ਨੂੰ ਜੇਲ੍ਹ ਵਿੱਚ ਖਾਨ ਨੂੰ ਮਿਲਣ ਤੋਂ ਬਾਅਦ ਪੰਜੋਥਾ ਨੇ ਕਿਹਾ ਕਿ ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਹਨ, ਜਿਸ ਵਿੱਚ ਖੁੱਲ੍ਹਾ ਪਖਾਨਾ ਹੈ।’ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਖਾਨ ਨੇ ਉਸ ਨੂੰ ਦੱਸਿਆ ਕਿ ਕਮਰੇ ਵਿੱਚ ਹਨੇਰਾ ਹੈ ਤੇ ਖੁੱਲ੍ਹਾ ਪਖਾਨਾ ਹੈ। ਦਿਨ ਵਿੱਚ ਅਕਸਰ ਮੱਖੀਆਂ ਅਤੇ ਰਾਤ ਨੂੰ ਕੀੜੇ ਮਕੌੜੇ ਤੰਗ ਕਰਦੇ ਹਨ।