ਇਤਿਹਾਸ ਦੇ ਝਰੋਖੇ ਵਿਚੋਂ – ਫਰਾਂਸ ਵਿਚ ਦਸਤਾਰ ਅਤੇ ਦਾੜ੍ਹੀ ’ਤੇ ਪਾਬੰਦੀ

ਸ੍ਰ. ਗੁਰਚਰਨਜੀਤ ਸਿੰਘ ਲਾਂਬਾ

ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ
ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ।
ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ
ਮਕਰਾਨ ਕੇ ਮਿ੍ਰਦੰਗੀ ਤੇਰੇ ਗੀਤ ਗਾਈਅਤੁ ਹੈ॥

  • ਕੀ ਫਰਾਂਸ ਵਿਚ ਸਿੱਖ ਵੀ ਹਨ?
  • ਦਾੜ੍ਹੀ ’ਤੇ ਵੀ ਪਾਬੰਦੀ ਲੱਗੇਗੀ ਜੇ ਇਹ ਧਾਰਮਿਕ ਚਿੰਨ੍ਹ ਦੇ ਤੌਰ ’ਤੇ ਧਾਰਨ ਕੀਤੀ ਜਾਏਗੀ।
  • ਸਿੱਖ ਦਸਤਾਰ ਬੰਨ੍ਹ ਸਕਦੇ ਹਨ ਜੇ ਇਹ ਨਜ਼ਰ ਨਾ ਆਉਦੀ ਹੋਵੇ, ਇਸ ਲਈ ਇਹ ਦਸਤਾਰ ਦੇ ਉੱਤੇ ਜਾਲੀ ਪਾ ਸਕਦੇ ਹਨ।
    ਇਹ ਕੁਝ ਕੁ ਹਾਸੋਹੀਣੀਆਂ ਟਿੱਪਣੀਆਂ ਹਨ ਫਰਾਂਸ ਸਰਕਾਰ ਦੇ ਮੰਤਰੀਆਂ ਅਤੇ ਉਚ ਅਧਿਕਾਰੀਆਂ ਦੀਆਂ।
    ਧਰਮ ਨਿਰਪੱਖਤਾ ਦੀ ਪਰਿਭਾਸ਼ਾ ਨੂੰ ਲੋੜ ਤੋਂ ਵੱਧ ਤੂਲ ਦਿੰਦਿਆਂ ਫਰਾਂਸ ਸਰਕਾਰ ਨੇ ਸਰਕਾਰੀ ਵਿਦਿਅਕ ਅਦਾਰਿਆਂ ਵਿਚ ਚੁੰਨੀ, ਹਿਜਾਬ, ਦਸਤਾਰ, ਯਾਮੁਕਾ ਜਾਂ ਕਿਸੇ ਹੋਰ ਧਾਰਮਿਕ ਚਿੰਨ੍ਹ ਦੇ ਧਾਰਨ ਕਰਨ ’ਤੇ ਪੂਰੀ ਪਾਬੰਦੀ ਲਗਾਉਣ ਦਾ ਨਿਰਣਾ ਲਿਆ ਹੈ।
    1995 ਵਿਚ ਪੈਰਿਸ ਵਿਚ ਹੋਏ ਬੰਬ ਧਮਾਕਿਆਂ ਅਤੇ ਫਿਰ 11 ਸਤੰਬਰ, 2001 ’ਚ ਅਮਰੀਕਾ ਵਿਚ ਹੋਏ ਹਮਲਿਆਂ ਦਾ ਇਹ ਪ੍ਰਤੀਕਰਮ ਹੈ। ਸ਼ਿਰਾਕ ਨੇ ਕਿਹਾ ਕਿ ਫਰਾਂਸ ਦੀ ਧਰਮ ਨਿਰਪੱਖਤਾ ‘ਲਾਇਸਟੇ’ () ਨੂੰ ਬਚਾਉਣ ਲਈ ਇਹ ਕਦਮ ਚੁੱਕੇ ਗਏ ਹਨ। ਜ਼ਾਹਿਰਾ ਤੌਰ ’ਤੇ ਫਰਾਂਸ ਦੇ ਰਾਸ਼ਟਰਪਤੀ ‘ਯਾਕ ਸ਼ਿਰਾਕ’ (੍ਰ 3) ਦਾ ਇਹ ਨਿਰਣਾ ਫਰਾਂਸ ਵਿਚ ਰਹਿੰਦੇ 50 ਲੱਖ ਮੁਸਲਮਾਨਾਂ ਦੇ ਮੂਲਵਾਦ ਨੂੰ ਠੱਲ੍ਹ ਪਾਉਣ ਦਾ ਇਕ ਕਥਿਤ ਕਦਮ ਸੀ ਪਰ ਨਿਸ਼ਚਿਤ ਤੌਰ ’ਤੇ ਇਸ ਬਿੱਲ ਦਾ ਖਰੜਾ ਤਿਆਰ ਕਰਨ ਲੱਗਿਆਂ ਇਸ ਦੀ ਭਾਸ਼ਾ, ਵਿਆਖਿਆ ਅਤੇ ਹੋਰ ਧਰਮਾਂ ’ਤੇ ਇਸ ਦਾ ਅਸਰ ਜਾਂ ਉਨ੍ਹਾਂ ਦੇ ਪ੍ਰਤਿਕਰਮ ਨੂੰ ਬਿਲਕੁਲ ਵਿਚਾਰਿਆ ਹੀ ਨਹੀਂ ਗਿਆ। ਰਾਸ਼ਟਰਪਤੀ ਯਾਕ ਸ਼ਿਰਾਕ (੍ਰ 3) ਨੇ 17 ਦਸੰਬਰ 2003 ਨੂੰ ਇਹ ਕਾਨੂੰਨ ਪੇਸ਼ ਕੀਤਾ। ਸਿੱਖਿਆ ਮੰਤਰਾਲੇ ਨੇ 5 ਜਨਵਰੀ 2004 ਨੂੰ ਇਸ ਬਾਰੇ ਪਾਬੰਦੀ ਲਗਾਉਣ ਬਾਰੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਕਿ ‘ਜੇਕਰ ਦਾੜ੍ਹੀ ਧਾਰਮਿਕ ਚਿੰਨ੍ਹ ਦੇ ਰੂਪ ਵਿਚ ਧਾਰਨ ਕੀਤੀ ਜਾਏਗੀ ਤਾਂ ਇਹ ਇਸ ਨੂੰ ਕਾਨੂੰਨ ਦੇ ਦਾਇਰੇ ਵਿਚ ਆਏਗੀ।’ ਇਸ ਬਿੱਲ ਦੇ ਸ਼ਬਦ ਹਨ, ‘ @ .’ (ਚਿੰਨ੍ਹ ਤੇ ਪਹਿਰਾਵਾ ਜੋ ਜ਼ਾਹਿਰਾ ਤੌਰ ’ਤੇ ਵਿਦਿਆਰਥੀ ਦੀ ਧਾਰਮਿਕ ਪਛਾਣ ਨੂੰ ਦਰਸਾਉਦੀ ਹੋਵੇ)। ਇਸ ਹਿਸਾਬ ਨਾਲ ਕਛਹਿਰਾ ਪਾਬੰਦੀ ਤੋਂ ਬਚ ਗਿਆ ਹੈ।
    20 ਜਨਵਰੀ, 2004 ਨੂੰ ਕੌਮੀ ਅਸੈਂਬਲੀ ਦੀ ‘ਕਾਨੂੰਨੀ ਕਮੇਟੀ’ ਵਿਚ ਫਰਾਂਸ ਦੇ ਸਿੱਖਿਆ ਮੰਤਰੀ ‘ਲੁਸ ਫੈਰੀ’ ਨੇ ਇਸ ਹਾਲਤ ਨੂੰ ਇਹ ਕਹਿ ਕੇ ਹੋਰ ਹਾਸੋਹੀਣਾ ਬਣਾ ਦਿੱਤਾ ਕਿ ਜੇਕਰ ਦਾੜ੍ਹੀ ਧਾਰਮਿਕ ਚਿੰਨ੍ਹ ਦੇ ਤੌਰ ’ਤੇ ਧਾਰਨ ਕੀਤੀ ਜਾਏਗੀ ਤਾਂ ਉਹ ਵੀ ਇਸ ਕਾਨੂੰਨ ਦੇ ਘੇਰੇ ਵਿਚ ਆਏਗੀ ਅਤੇ ਇਸ ’ਤੇ ਪਾਬੰਦੀ ਲਗਾਈ ਜਾਏਗੀ। ਸਿੱਖ ਜਗਤ ਵਿਚ ਇਸ ਦਾ ਤਿੱਖਾ ਪ੍ਰਤੀਕਰਮ ਹੋਇਆ ਹੈ।
    ਧਾਰਮਿਕ ਅਖਵਾਉਣ ਵਾਲੇ ਫਰਾਂਸ ਨੇ ਜਾਪਦਾ ਹੈ ਹਜ਼ਰਤ ਈਸਾ ਮਸੀਹ ਦੇ ਸਾਬਤ ਸੂਰਤ ਸਰੂਪ ਵਾਲੇ ਸੁੰਦਰ ਚਿਹਰੇ ਨੂੰ ਭੁਲਾਉਣ ਦਾ ਨਿਰਣਾ ਕਰ ਲਿਆ ਹੈ।
    ਫਰਾਂਸ ਸਰਕਾਰ ਦੇ ਇਸ ਸਰਾਸਰ ਗਲਤ ਅਤੇ ਧੱਕੇਸ਼ਾਹੀ ਵਾਲੇ ਫ਼ੈਸਲੇ ਦੀ ਨਾ ਸਿਰਫ਼ ਸੰਸਾਰ ਪੱਧਰ ’ਤੇ ਹੀ ਨਿਖੇਧੀ ਹੋਈ ਹੈ ਬਲਕਿ ਉਸਦੀ ਸਹਿਯੋਗੀ ‘ਕਨਜ਼ਰਵੇਟਿਵ’ ਪਾਰਟੀ ਨੇ ਤਾਂ ਖੁੱਲ੍ਹ ਕੇ ਕਹਿ ਦਿੱਤਾ ਹੈ ਕਿ ਉਹ ਇਸ ਬਿੱਲ ਦਾ ਵਿਰੋਧ ਕਰਨਗੇ ਜਾਂ ਵੋਟ ਵਿਚ ਹਿੱਸਾ ਹੀ ਨਹੀਂ ਲੈਣਗੇ। ਇਸ ਬਿਲ ’ਤੇ ਫਰਵਰੀ 3 ਨੂੰ ਬਹਿਸ ਹੋਣੀ ਹੈ। ਇਸ ਬਿੱਲ ਨੇ ਜਾਹਿਰਾ ਤੌਰ ’ਤੇ ਫਰਾਂਸ ਅਤੇ ਫਰਾਂਸੀਸੀਆਂ ਨੂੰ ਤਾਂ ਵੰਡ ਹੀ ਦਿੱਤਾ ਹੈ ਬਲਕਿ ਇਸਲਾਮਿਕ ਜਗਤ ਵੀ ਪੂਰੀ ਤਰ੍ਹਾਂ ਵੰਡਿਆ ਗਿਆ ਜਾਪਦਾ ਹੈ। ਇਸਲਾਮ ਦੇ ਕਈ ਬੁੱਧੀਜੀਵੀ ਹੁਣ ਇਹ ਕਹਿ ਰਹੇ ਹਨ ਕਿ ਇਸਲਾਮ ਵਿਚ ਸਿਰ ਢੱਕ ਕੇ ਰੱਖਣ ਜਾਂ ਪੱਗੜੀ ਬੰਨ੍ਹਣ ਦੀ ਕੋਈ ਪਾਬੰਦੀ ਨਹੀਂ ਹੈ।
    ਪਰ ਫਰਾਂਸ ਦੇ ਇਸ ਕਦਮ ਨੇ ਸਾਰੇ ਸਿੱਖ ਸੰਸਾਰ ਨੂੰ ਇਕਮੁੱਠ ਕਰ ਦਿੱਤਾ ਹੈ ਕਿ ਦਸਤਾਰ ਅਤੇ ਦਾੜ੍ਹੀ ’ਤੇ ਕੋਈ ਪਾਬੰਦੀ ਨਾ ਤਾਂ ਪ੍ਰਵਾਨ ਕੀਤੀ ਜਾਏਗੀ ਅਤੇ ਨਾਹੀ ਬਰਦਾਸ਼ਤ ਕੀਤੀ ਜਾਏਗੀ। ਸਾਰੀਆਂ ਸਿੱਖ ਜਕੇਬੰਦੀਆਂ, ਸ੍ਰੀ ਅਕਾਲ ਤਖਤ ਸਾਹਿਬ, ਸ਼ੋ੍ਰਮਣੀ ਕਮੇਟੀ, ਦਿੱਲੀ ਕਮੇਟੀ, ਅਕਾਲੀ ਦਲਾਂ, ਇੰਟਰਨੈਸ਼ਨਲ ਹਿਯੂਮਨ ਰਾਈਟਸ ਕਮੇਟੀ ਅਤੇ ਨਿੱਜੀ ਤੌਰ ’ਤੇ ਸ੍ਰ. ਤਰਲੋਚਨ ਸਿੰਘ ਵੀ ਇਸ ਧੱਕੇ ਨੂੰ ਦੂਰ ਕਰਾਉਣ ਲਈ ਯਤਨਸ਼ੀਲ ਹਨ। ਪੈਰਿਸ ਵਿਚ ਇਸ ਬਿੱਲ ਦੇ ਵਿਰੋਧ ਵਿਚ ਇਕ ਜ਼ੋਰਦਾਰ ਮੁਜ਼ਾਹਰਾ ਵੀ ਹੋਇਆ।
    ਫਰਾਂਸ ਵਿਚ ਵਸਦੇ 5000 ਸਿੱਖਾਂ ਦੇ ਨੁਮਾਇੰਦੇ ਚੈਨ ਸਿੰਘ ਨੇ ਸਰਕਾਰ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਸਕੂਲਾਂ ਵਿਚੋਂ ਕੱਢ ਲੈਣਗੇ। ਇਸ ’ਤੇ ਲੂਸ ਫੈਰੀ ( 6) ਨੇ ਰਾਇ ਦਿੱਤੀ ਕਿ ਉਹ ਪੱਗੜੀ ਬੰਨ੍ਹ ਸਕਦੇ ਹਨ ਜੇ ਉਹ ਨਜ਼ਰ ਨਾ ਆਉਦੀ ਹੋਵੇ। ਇਸ ਨੇ ਆਮ ਫਰਾਂਸੀਸੀਆਂ ਦੀ ਜ਼ਮੀਰ ਨੂੰ ਵੀ ਝੰਜੋੜਿਆ ਹੈ। ਫਰਾਂਸ ਦੇ ਸਕੂਲਾਂ ਦੀ ਯੂਨੀਅਨ 5 ਦੇ ਰਾਸ਼ਟਰੀ ਸਕੱਤਰ ‘ਡੈਨੀਅਲ ਰੋਬਿਨ’ ਨੇ ਪੁੱਛਿਆ, ‘ਦਾੜ੍ਹੀ, ਸਕਾਰਫ਼? ਤੇ ਹੁਣ ਹੋਰ ਕੀ? ਇਹ ਸਾਰੀ ਕਾਰਵਾਈ ਮਹਿਜ਼ ਮਜ਼ਾਕ ਬਣ ਕੇ ਰਹਿ ਗਈ ਹੈ। ਅਧਿਆਪਕ ਹੁਣ ਇਸ ਤਰ੍ਹਾਂ ਪਤਾ ਲਗਾਉਣਗੇ ਕਿ ਸਕਾਰਫ਼ ਜਾਂ ਦਾੜ੍ਹੀ ਫੈਸ਼ਨ ਦੇ ਤੌਰ ’ਤੇ ਹੈ ਜਾਂ ਧਾਰਮਿਕ ਚਿੰਨ੍ਹ ਦੇ ਤੌਰ ’ਤੇ? ਯਾਨਿ ਕਿ ਫਰਾਂਸ ਵਿਚ ਦਾੜ੍ਹੀ ਹੁਣ ਦੋ ਕਿਸਮ ਦੀ ਹੈ – ਧਾਰਮਿਕ ਅਤੇ ਧਰਮ ਨਿਰਪੱਖ।
    ਫਰਾਂਸ ਵਿਚ ਸਿੱਖਾਂ ਦੀ ਕੁੱਲ ਅਬਾਦੀ 5000 ਹੈ ਤੇ 2000 ਸਿੱਖਾਂ ਦਾ ਪੈਰਿਸ ਦੀਆਂ ਸੜਕਾਂ ’ਤੇ ਰੋਸ ਮੁਜ਼ਾਹਰਾ ਕਰਨਾ ‘ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ’ ਦੇ ਸੰਕਲਪ ਨੂੰ ਉਜਾਗਰ ਕਰਦਾ ਹੈ। ਉਥੋਂ ਦੇ ਸਿੱਖਾਂ ਦਾ ਸੜਕਾਂ ’ਤੇ ਉਤਰਨਾ ਅਤੇ ਸਥਾਨਕ ਫਰਾਂਸੀਸੀਆਂ ਦੋਨਾਂ ਲਈ ਇਹ ਅਜਬ ਮੰਜਰ ਸੀ। ਸਿੱਖਾਂ ਨੂੰ ਖਾਸ ਸੜਕਾਂ ਤੋਂ ਗੁਜ਼ਰਨ ਦੀ ਇਜਾਜ਼ਤ ਦਿੱਤੀ ਗਈ। ਫਰਾਂਸ ਸਰਕਾਰ ਨੂੰ ਇਸ ਬਿੱਲ ਦੀ ਸਭ ਤੋਂ ਵੱਧ ਵਿਰੋਧਤਾ ਸਿੱਖਾਂ ਦੀ ਵਜ੍ਹਾ ਕਰਕੇ ਝੇਲਣੀ ਪੈ ਰਹੀ ਹੈ। ਹੋਰ ਤਾਂ ਹੋਰ ‘ਪੋਪ ਜਾਨ ਪਾਲ’ ਨੇ ਵੀ ਇਹ ਪ੍ਰਸਤਾਵਤ ਪਾਬੰਦੀ ਸਮਾਪਤ ਕਰਨ ਦੀ ਗੱਲ ਕਹੀ ਹੈ।
    ਫਰਾਂਸ ਵਿਚ ਨਿਗੂਣੀ ਜਿਹੀ ਗਿਣਤੀ ਵਾਲੀ ਸਿੱਖ ਕੌਮ ਦੇ ਜ਼ੋਰਦਾਰ ਵਿਰੋਧ ਨੂੰ ਦੇਖਦਿਆਂ ਉਥੋਂ ਦੇ ਵਿਦਿਆ ਮੰਤਰਾਲੇ ਦੇ ਇਕ ਉਚ ਅਧਿਕਾਰੀ ਨੇ ਤਾਂ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ, ‘ਕਿ ਫਰਾਂਸ ਵਿਚ ਸਿੱਖ ਵੀ ਹਨ?’
    ਵਾਲਿਦ ਸਾਹਿਬ ਦੱਸਿਆ ਕਰਦੇ ਸਨ ਕਿ ਉਹ ਦੂਸਰੀ ਜਾਂ ਤੀਸਰੀ ਜਮਾਤ ਵਿਚ ਪੜ੍ਹਦੇ ਸਨ ਤੇਉਨ੍ਹਾਂ ਦੇ ਦੋ ਉਸਤਾਦ ਇਕ ਹਿੰਦੂ ਅਤੇ ਮੁਸਲਮਾਨ ‘ਜ਼ਿਮੀਂਦਾਰ’ ਅਖ਼ਬਾਰ ਦੇਖ ਰਹੇ ਸਨ ਜਿਸ ਦੀ ਸੁਰਖ਼ੀ ਸੀ, ‘ਸ਼ਹੀਦ ਗੰਜ ਮਸਜਿਦ ਕਾ ਮਸਲਾ ਛਿੜਾ।’ ਇਸ ’ਤੇ ਹਿੰਦੂ ਮਾਸਟਰ ਨੇ ਮੁਸਲਮਾਨ ਮਾਸਟਰ ਨੂੰ ਕਿਹਾ, ‘ਮੌਲਵੀ ਸਾਹਿਬ! ਹੁਣ ਜੋ ਕੁਝ ਵੀ ਹੋਵੇ। ਇਹ ਮਸੀਤ ਹੁਣ ਤੁਹਾਡੇ ਕੋਲ ਨਹੀਂ ਰਹਿ ਸਕਦੀ।’
    ਸਿੱਖ ਦੀ ਦਸਤਾਰ ਕੇਵਲ ਇਕ ਕੱਪੜੇ ਦਾ ਟੁਕੜਾ ਨਹੀਂ ਹੈ ਇਹ ਉਸ ਨੂੰ ਗੁਰੂ ਦੀ ਬਖ਼ਸ਼ਿਸ਼ ਅਤੇ ਉਸ ਲਈ ਗੁਰੂ ਦੀ ਅਮਾਨਤ ਹੈ। ਇਹ ਦਸਤਾਰ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਕੋਲੋਂ ਪ੍ਰਾਪਤ ਹੋਈ ਜਿਸ ਦੀ ਗਵਾਹੀ ਗੁਰੂ ਸਾਹਿਬ ਨੇ ਖ਼ੁਦ ਦਿੱਤੀ ਹੈ :
    ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ॥
    ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ॥ (ਅੰਗ ੫੩੧)
    ਫਰਾਂਸ ਵਿਚ 50 ਲੱਖ ਦੀ ਮੁਸਲਿਮ ਅਬਾਦੀ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ 5 ਹਜ਼ਾਰ ਹੈ ਪਰ ਅੱਜ ਉਸੇ ਸਿੱਖੀ ਜਜ਼ਬੇ ਤਹਿਤ ਫਰਾਂਸ ਸਕਰਾਰ ਨੂੰ ਅਪੀਲ ਕੀਤੀ ਜਾ ਸਕਦੀ ਹੈ ਕਿ ‘ਸਾਬਤ ਸੂਰਤ ਦਸਤਾਰ ਸਿਰਾ’ ਦੇ ਅਕਾਲੀ ਸਿਧਾਂਤ ਦੇ ਪੈਰੋਕਾਰਾਂ ਵਲੋਂ ਕਿਸੇ ਹਾਲਤ ਵਿਚ ਵੀ ਦਸਤਾਰ ਤੇ ਦਾੜ੍ਹੀ ’ਤੇ ਪਾਬੰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਸੋ ਇਸ ਨੂੰ ਬਾਇੱਜ਼ਤ ਤਰੀਕੇ ਨਾਲ ਛੇਤੀ ਤੋਂ ਛੇਤੀ ਵਾਪਸ ਲਿਆ ਜਾਏ।