ਇਤਿਹਾਸ ਜਿਨ੍ਹਾਂ ਨੇ ਸਿਰਜਿਆ ਪਾ ਰਤੜਾ ਚੋਲਾ ਲੋਕ ਮਨਾਉਂਦੇ ਹੋਲੀਆਂ ਸਿੰਘ ਖੇਲਣ ਹੋਲਾ

ਇਤਿਹਾਸ ਜਿਨ੍ਹਾਂ ਨੇ ਸਿਰਜਿਆ ਪਾ ਰਤੜਾ ਚੋਲਾ ਲੋਕ ਮਨਾਉਂਦੇ ਹੋਲੀਆਂ ਸਿੰਘ ਖੇਲਣ ਹੋਲਾ

ਹੋਲੇ ਮਹੱਲੇ ਉਪਰ ਗੁਰਦੁਆਰਾ ਸਾਹਿਬ ਸੈਨਹੋਜੇ ਵਿਖੇ ਇਲਾਹੀ ਅਨੰਦਪੁਰੀ ਜਾਹੋ-ਜਲਾਲ ਘੋੜਸਵਾਰ, ਗੱਤਕਾ, ਖੇਡਾਂ, ਲੱਗੇ ਬਜ਼ਾਰ ਅਣਗਿਣਤ ਗੁਰੂ ਕੇ ਲੰਗਰ ਖਾਲਸਾ ਪੰਥ ਉਪਰ ਗਾਈਆਂ ਜਾ ਰਹੀਆਂ ਵਾਰਾਂ ਤੇ ਜੈਕਾਰਿਆਂ ਨਾਲ ਗੁਰੂਘਰ ਸੈਨਹੋਜ਼ੇ ਗੂੰਜ ਉਠਿਆ

ਕੈਲੀਫੋਰਨੀਆ, (ਸਾਡੇ ਲੋਕ) : ਸੈਨਹੋਜ਼ੇ ਗੁਰਦੁਆਰਾ ਸਾਹਿਬ ’ਚ ਐਤਵਾਰ 21 ਅਪ੍ਰੈਲ 2024 ਨੂੰ ਹੋਲਾ ਮਹੱਲਾ ਮਨਾਇਆ ਗਿਆ। ਹੋਲੇ-ਮਹੱਲੇ ਮੌਕੇ ਗੁਰਦੁਆਰਾ ਸਾਹਿਬ ’ਚ ਹਜ਼ਾਰਾਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਈਆਂ। ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕਰਨ ਤੋਂ ਬਾਅਦ ਸੰਗਤਾਂ ਨੇ ਮੁੱਖ ਦੀਵਾਨ ਹਾਲ ’ਚ ਕੀਰਤਨ ਸਰਵਣ ਕੀਤਾ।
ਉਪ੍ਰੰਤ ਗੁਰੂਘਰ ਦੀ ਗਰਾਉਂਡ ’ਚ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥਿਆਂ ਅਤੇ ਸਥਾਨਕ ਸੈਨਹੋਜ਼ੇ ਗੁਰੂਘਰ ਦੇ ਜਥਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ’ਚ ਦਰਬਾਰ ਸਾਹਿਬ ਦੇ ਹਾਲ ’ਚ ਪੂਰਾ ਦਿਨ ਕਥਾ ਕੀਰਤਨ ਦਾ ਪਰਵਾਹ ਚਲਦਾ ਰਿਹਾ। ਉਥੇ ਸੰਗਤ ਨੇ ਢਾਡੀ ਵਾਰਾਂ, ਗਤਕਾ, ਬਾਲੀਵਾਲ, ਰੱਸਾਕਸ਼ੀ, ਘੋੜ ਸਵਾਰੀ, ਦੌੜਾਂ ਅਤੇ ਹੋਰ ਕਈ ਖੇਡਾਂ ਦਾ ਵੀ ਖੂਬ ਆਨੰਦ ਲਿਆ। ਕਈ ਅਲੱਗ-ਅਲੱਗ ਪਰਿਵਾਰਾਂ ਅਤੇ ਸੰਗਠਨਾਂ ਵੱਲੋਂ ਲਗਾਏ ਗਏ ਸਵਾਦਿਸ਼ਟ ਲੰਗਰਾਂ ਦਾ ਆਨੰਦ ਲਿਆ। ਇਸ ਦੌਰਾਨ ਛੋਲੇ-ਭਟੂਰੇ, ਗਾਰਲਿਕ ਨਾਨ, ਵੈਜ ਬਰਗਰ, ਗਰਮ ਜਲੇਬੀ, ਗਰਮ ਚਾਹ, ਪਕੌੜੇ, ਦੁੱਧ, ਬਦਾਮ, ਆਈ ਕਰੀਮ, ਤਾਜ਼ੇ ਗੰਨੇ ਦੇ ਰਸ ਸਮੇਤ ਕਈ ਤਰ੍ਹਾਂ ਦੇ ਲੰਗਰ ਪਰੋਸੇ ਗਏ। ਲੰਗਰ ਦੀ ਸੇਵਾ ਕਰਨ ਵਾਲੇ ਸਾਰੇ ਪਰਿਵਾਰਾਂ ਦਾ ਬਹੁਤ ਧੰਨਵਾਦ ਕੀਤਾ ਗਿਆ। ਛੋਟੇ ਬੱਚਿਆਂ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਗੁਰਦੁਆਰਾ ਪ੍ਰਬੰਧਨ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਨੌਜਵਾਨਾਂ ਨੂੰ ਪੁੁਰਸਕਾਰ ਦਿੱਤੇ ਗਏ।
ਕੈਲੀਫੋਰਨੀਆ ਗਤਕਾ ਦਲ ਨਿਹੰਗ ਸਿੰਘ ਬਾਣੇ ’ਚ ਆਨੰਦਪੁਰ ਸਾਹਿਬ ਵਰਗਾ ਮਾਹੌਲ ਬਣਾਇਆ। ਖਾਲਸਾ ਸਕੂਲ ਦੇ ਕਾਰ ਸੇਵਕਾਂ ਨੇ ਬੱਚਿਆਂ ਦੇ ਲਈ ਖੇਡਾਂ ਦਾ ਪ੍ਰਬੰਧਕ ਕੀਤਾ ਸੀ। ਰੱਸਾਕਸ਼ੀ ਅਤੇ ਹੋਰ ਖੇਡਾਂ ’ਚ ਸਾਰੇ ਮੌਜੂਦ ਸਨ ਅਤੇ ਸਾਰਿਆਂ ਨੇ ਇਸ ਦਾ ਆਨੰਦ ਲਿਆ।।
ਸੰਗਤਾਂ ਦੇ ਲਈ ਕਈ ਸਟਾਲ ਵੀ ਖਿੱਚ ਦਾ ਕੇਂਦਰ ਰਹੇ, ਅਣਗਿਣਤ ਸਟਾਲ ਲਗਾਏ ਗਏ ਜੋ ਧਰਮ ਸਾਹਿਤ, ਵਪਾਰ ਅਤੇ ਸਮਾਜਿਕ ਉਦੇਸ਼ਾਂ ਦੀ ਜਾਣਕਾਰੀ ਦੇ ਰਹੇ ਸਨ। ਸੈਨਹੋਜ਼ੇ ਗੁਰਦੁਆਰਾ ਸਾਹਿਬ ਦੇ ਵਲੰਟੀਅਰ ਟੀਮ, ਨਿੱਜੀ ਸੁਰੱਖਿਆ ਅਤੇ ਸੈਨਹੋਜ਼ੇ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਤਾਂ ਜੋ ਹੋਲੇ ਮਹੱਲੇ ਨੂੰ ਸੁਰੱਖਿਅਤ ਢੰਗ ਨਾਲ ਮਨਾਇਆ ਜਾ ਸਕੇ। ਸਥਾਨਕ ਅਤੇ ਰਾਜ ਦੇ ਅਧਿਕਾਰੀਆਂ ਨੇ ਸਿੱਖ ਭਾਈਚਾਰੇ ਨੂੰ ਹੋਲੇ-ਮਹੱਲੇ ਦੀਆਂ ਵਧਾਈਆਂ ਦਿੱਤੀਆਂ।
ਸੈਨਹੋਜ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸੇਵਾਦਾਰਾਂ ਅਤੇ ਸੰਗਤ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ’ਚ ਮਦਦ ਕੀਤੀ ਅਤੇ ਸੰਗਤਾਂ ਦਾ ਹੋਲੇ-ਮਹੱਲੇ ਮੌਕੇ ਪਹੁੰਚਣ ਲਈ ਧੰਨਵਾਦ ਕੀਤਾ।