ਇਤਿਹਾਸਕ ਕਿਤਾਬਾਂ ਅਤੇ ਸਾਹਿਤ ਰੱਖਣ ਦੋਸ਼ ’ਚ ਉਮਰ ਕੈਦ ਭੁਗਤ ਰਹੇ ਸਿੱਖ ਨੌਜਵਾਨਾਂ ’ਚ ਸ੍ਰ. ਸੁਰਜੀਤ ਸਿੰਘ ਲੱਕੀ ਦੀ ਜ਼ਮਾਨਤ ਮਨਜ਼ੂਰ

ਇਤਿਹਾਸਕ ਕਿਤਾਬਾਂ ਅਤੇ ਸਾਹਿਤ ਰੱਖਣ ਦੋਸ਼ ’ਚ ਉਮਰ ਕੈਦ ਭੁਗਤ ਰਹੇ ਸਿੱਖ ਨੌਜਵਾਨਾਂ ’ਚ ਸ੍ਰ. ਸੁਰਜੀਤ ਸਿੰਘ ਲੱਕੀ ਦੀ ਜ਼ਮਾਨਤ ਮਨਜ਼ੂਰ

ਅੰਮਿ੍ਰਤਸਰ : ਭਾਰਤ ਵਿਚ ਸਿੱਖਾਂ ਪ੍ਰਤੀ ਕਾਨੂੰਨ ਹੋਰ ਅਤੇ ਬਾਕੀਆਂ ਲਈ ਹੋਰ ਹਨ। ਸਿੱਖਾਂ ਦੇ ਪੁੱਤਾਂ ਨੂੰ ਇਸ ਕਰਕੇ ਉਮਰ ਕੈਦ ਦੀ ਸਜ਼ਾ ਹੋ ਰਹੀ ਹੈ ਕਿ ਉਨ੍ਹਾਂ ਨੇ ਮਾਰਕੀਟ ’ਚ ਪਈਆਂ ਕਿਸੇ ਦੀਆਂ ਲਿਖੀਆਂ ਕਿਤਾਬਾਂ ਆਪਣੇ ਕੋਲ ਰੱਖੀਆਂ ਹੋਈਆਂ ਸਨ ਅਤੇ ਨਾਲ ਕੁਝ ਹੋਰ ਸਾਹਿਤ ਰੱਖਿਆ ਹੋਇਆ ਸੀ। ਇਸ ਨੂੰ ਆਧਾਰ ਬਣਾ ਕੇ ਸਿੱਖ ਨੌਜਵਾਨਾਂ ਉਪਰ ਘਾਤਕ ਮੁਕੱਦਮੇ ਪਾ ਕੇ ਜੇਲ੍ਹ ਭੇਜ ਦਿੱਤਾ ਅਤੇ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਿਸ ਦੀ ਸਾਰੀ ਦੁਨੀਆ ਵਿਚ ਨਿੰਦਾ ਹੋਈ ਸੀ। ਇਸ ਪ੍ਰਤੀ ਇਨ੍ਹਾਂ ਸਿੱਖ ਨੌਜਵਾਨਾਂ ਦਾ ਕੇਸ ਪੰਜਾਬ ਲਾਇਅਰਜ਼ ਅਤੇ ਸਿੱਖ ਲੀਗਲ ਅਸਿਸਟੈਂਟ ਬੋਰਡ ਵਲੋਂ ਲੜਿਆ ਗਿਆ ਜਿਨ੍ਹਾਂ ਦੀਆਂ ਸਖ਼ਤ ਕੋਸ਼ਿਸ਼ਾਂ ਕਰਕੇ ਅੱਜ ਸ੍ਰ. ਸੁਰਜੀਤ ਸਿੰਘ ਲੱਕੀ ਦੀ ਜ਼ਮਾਨਤ ਮਨਜ਼ੂਰ ਹੋ ਸਕੀ। ਇਸ ਕੇਸ ਨੂੰ ਦੇਖ ਰਹੇ ਸੇਵਾਦਾਰ ਨੇ ਪੰਜਾਬ ਹਰਿਆਣਾ ਕੋਰਟ ਅਤੇ ਵਕੀਲ ਸ੍ਰ. ਸੰਗਰਾਮ ਸਿੰਘ ਧੰਨਵਾਦ ਕੀਤਾ। ਇਹ ਜਾਣਕਾਰੀ ਪੂਰੀ ਦੁਨੀਆਂ ਦੇ ਸਿੱਖਾਂ ਨੂੰ ਉਘੇ ਵਕੀਲ ਸ੍ਰ. ਜਸਪਾਲ ਸਿੰਘ ਮੰਝਪੁਰ ਨੇ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਨੂੰ ਦਿੱਤੀ।