ਇਜ਼ਰਾਈਲ ਨੇ ਸੀਰੀਆ ਦੇ ਹਵਾਈ ਅੱਡੇ ’ਤੇ ਦਾਗੀਆਂ ਮਿਜ਼ਾਈਲਾਂ; ਦੋ ਫੌਜੀ ਹਲਾਕ

ਇਜ਼ਰਾਈਲ ਨੇ ਸੀਰੀਆ ਦੇ ਹਵਾਈ ਅੱਡੇ ’ਤੇ ਦਾਗੀਆਂ ਮਿਜ਼ਾਈਲਾਂ; ਦੋ ਫੌਜੀ ਹਲਾਕ

ਬੈਰੂਤ- ਇਜ਼ਰਾਈਲ ਦੀ ਫੌਜ ਨੇ ਅੱਜ ਸਵੇਰੇ ਸੀਰੀਆ ਦੀ ਰਾਜਧਾਨੀ ਵਿਚਲੇ ਕੌਮਾਂਤਰੀ ਹਵਾਈ ਅੱਡੇ ’ਤੇ ਮਿਜ਼ਾਈਲਾਂ ਦਾਗੀਆਂ ਜਿਸ ਮਗਰੋਂ ਇਸ ਹਵਾਈ ਅੱਡੇ ’ਤੇ ਸੇਵਾ ਠੱਪ ਹੋ ਗਈ ਹੈ। ਇਸ ਹਮਲੇ ’ਚ ਦੋ ਜਵਾਨ ਹਲਾਕ ਹੋ ਗਏ ਤੇ ਦੋ ਜ਼ਖਮੀ ਹੋਏ ਹਨ। ਸੀਰੀਆ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਇਜ਼ਰਾਈਲ ਵੱਲੋਂ ਪੱਛਮੀ ਬੈਂਕ ’ਚ ਪਿੰਡ ਕਾਫਰ ਦਾਨ ’ਤੇ ਮਿਜ਼ਾਈਲਾਂ ਦਾਗੀਆਂ ਗਈ ਜਿਸ ’ਚ ਕਈ ਘਰ ਤਬਾਹ ਹੋ ਗਏ।

ਸੀਰੀਆ ਦੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਲੰਘੇ 7 ਮਹੀਨਿਆਂ ਅੰਦਰ ਦਮਸ਼ਕ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਕੀਤਾ ਗਿਆ ਇਹ ਦੂਜਾ ਹਮਲਾ ਹੈ। ਉਨ੍ਹਾਂ ਦੱਸਿਆ ਕਿ ਇਸ ਹਮਲੇ ਨਾਲ ਨੇੜਲੇ ਇਲਾਕਿਆਂ ’ਚ ਵੀ ਨੁਕਸਾਨ ਹੋਇਆ ਹੈ।